ਮੋਗਾ, 17 ਅਪ੍ਰੈਲ (ਜਸਪਾਲ ਸਿੰਘ ਬੱਬੀ)-ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਡਾ. ਨਰੇਸ਼ ਆਵਲਾ ਐਪੀ. ਡਿਮੋਲੋਜਿਸਟ ਮੋਗਾ ਅਤੇ ਡਾ. ਨਿਸ਼ਾ ਬਾਂਸਲ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ. ਢੁੱਡੀਕੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪਿੰਡ ਡਾਲਾ (ਮੋਗਾ) ਵਿਖੇ ਡੇਂਗੂ ਅਤੇ ਮਲੇਰੀਆ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ | ਇਸ ਮੌਕੇ ਹੈਲਥ ਸੁਪਰਵਾਈਜ਼ਰ ਕੁਲਬੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਕੋਈ ਵੀ ਬੁਖ਼ਾਰ ਮਲੇਰੀਆ ਜਾਂ ਡੇਂਗੂ ਹੋ ਸਕਦਾ ਹੈ | ਇਸ ਦੀ ਜਾਣਕਾਰੀ ਜਲਦ ਤੋਂ ਜਲਦ ਮੁੱਢਲੇ ਸਿਹਤ ਕੇਂਦਰ 'ਤੇ ਦਿੱਤੀ ਜਾਵੇ | ਇਨ੍ਹਾਂ ਬਿਮਾਰੀਆਂ ਦਾ ਇਲਾਜ ਅਤੇ ਟੈਸਟ ਜ਼ਿਲ੍ਹਾ ਹਸਪਤਾਲਾਂ ਤੇ ਮੁੱਢਲੇ ਸਿਹਤ ਕੇਂਦਰਾਂ 'ਤੇ ਮੁਫ਼ਤ ਕੀਤਾ ਜਾਂਦਾ ਹੈ | ਬੁਖ਼ਾਰ ਵਾਲੇ ਵਿਅਕਤੀਆਂ ਦੀਆਂ ਆਰ.ਡੀ.ਟੀ. ਕਿੱਟ ਨਾਲ ਟੈਸਟ ਕੀਤੇ ਗਏ | ਲੋਕਾਂ ਨੂੰ ਬਿਮਾਰੀਆਂ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ | ਰਣਜੀਤ ਸਿੰਘ ਐਮ.ਪੀ.ਐਚ.ਡਬਲਿਊ., ਮਨਜੀਤ ਕੌਰ ਐਮ.ਪੀ.ਐਚ.ਡਬਲਿਊ., ਲੱਛਮੀ ਕੌਰ ਸੀ.ਐਚ.ਓ. ਅਤੇ ਨਰਸਿੰਗ ਸਟੂਡੈਂਟਸ ਨਾਲ ਸਨ | ਬਲਾਕ ਢੁੱਡੀਕੇ ਦੇ ਵੱਖ-ਵੱਖ ਪਿੰਡਾਂ ਵਿਚ ਹਰ ਸ਼ੁੱਕਰਵਾਰ ਡੇਂਗੂ 'ਤੇ ਵਾਰ ਤਹਿਤ ਗਤੀਵਿਧੀਆਂ ਕੀਤੀਆਂ ਗਈਆਂ ਜਿਸ ਵਿਚ ਚਮਕੌਰ ਸਿੰਘ ਮਪਹ ਸੁਪਰਵਾਈਜ਼ਰ ਬੁੱਟਰ, ਰਾਜਿੰਦਰ ਸਿੰਘ ਮਪਹ ਸੁਪਰਵਾਈਜ਼ਰ ਤਲਵੰਡੀ ਭੰਗੇਰੀਆ, ਅਮਰਦੀਪ ਸਿੰਘ, ਹਰਦੀਪ ਸਿੰਘ ਮੱਲੀਆਂ ਵਾਲਾ, ਪਿ੍ਤਪਾਲ ਸਿੰਘ, ਜਸਦੀਪ ਸਿੰਘ, ਗੁਰ ਅਮਰਪ੍ਰੀਤ ਸਿੰਘ ਆਦਿ ਹਾਜ਼ਰ ਸਨ |
ਪਿੰਡ ਡਾਲਾ (ਮੋਗਾ) ਵਿਖੇ ਡੇਂਗੂ ਅਤੇ ਮਲੇਰੀਆ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ-ਕੁਲਬੀਰ ਸਿੰਘ ਢਿੱਲੋਂ <br/>
ਅਜੀਤ ਡੈਸਕ
18-04-2026