ਠੱਠੀ ਭਾਈ, 19 ਅਪ੍ਰੈਲ (ਜਗਰੂਪ ਸਿੰਘ ਮਠਾੜੂ)-ਜੈ ਭਾਰਤ ਮੰਚ (ਬੀ.ਜੇ.ਪੀ. ਪੰਜਾਬ) ਦੀ ਹੋਈ ਇਕ ਅਹਿਮ ਮੀਟਿੰਗ ਦੌਰਾਨ ਸੰਗਠਨ ਢਾਂਚੇ ਨੂੰ ਮਜ਼ਬੂਤ ਕਰਨ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ¢ ਇਸ ਮੌਕੇ ਗੁਰਚਰਨ ਸਿੰਘ ਠੱਠੀ ਭਾਈ ਨੂੰ ਜੈ ਭਾਰਤ ਮੰਚ (ਬੀ.ਜੇ.ਪੀ. ਪੰਜਾਬ) ਦੇ ਮਾਲਵਾ ਜ਼ੋਨ ਦਾ ਪ੍ਰਧਾਨ ਅਤੇ ਬਲਦੇਵ ਸਿੰਘ ਧਾਲੀਵਾਲ (ਕੈਨੇਡਾ ਬੀ.ਸੀ.) ਦੇ ਪ੍ਰਧਾਨ ਨਿਯੁਕਤ ਕੀਤਾ ਗਿਆ¢ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਮੁਸਲਿਮ ਰਾਸ਼ਟਰੀ ਮੰਚ ਦੇ ਸਲਾਹਕਾਰ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਕਾਰਜਕਾਰੀ ਮੈਂਬਰ ਇੰਦਰੇਸ਼ ਕੁਮਾਰ ਪਹੁੰਚੇ¢ ਉਨ੍ਹਾਂ ਮੰਚ ਦੀ ਕਾਰਗੁਜ਼ਾਰੀ, ਉਦੇਸ਼ਾਂ ਅਤੇ ਦੇਸ਼ ਭਰ ਵਿਚ ਇਸ ਦੀ ਭੂਮਿਕਾ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ¢ ਇਸ ਮੌਕੇ ਜੈ ਭਾਰਤ ਮੰਚ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਮੁਹਾਲੀ, ਰਣਜੋਧ ਸਿੰਘ ਗਿੱਲ ਅਤੇ ਮੋਤਾ ਰਾਜਾ ਕੈਨੇਡਾ ਹਾਜ਼ਰ ਸਨ | ਇਸ ਮੌਕੇ ਆਗੂਆਂ ਵਲੋਂ ਇੰਦਰੇਸ਼ ਕੁਮਾਰ ਨੂੰ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾਉ ਭੇਟ ਕਰਕੇ ਸਨਮਾਨਿਤ ਕੀਤਾ ਗਿਆ¢