ਨਿਹਾਲ ਸਿੰਘ ਵਾਲਾ, 19 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਮਹੀਨਾਵਾਰ ਵਿਸ਼ੇਸ਼ ਮੀਟਿੰਗ ਬਲਾਕ ਪ੍ਰਧਾਨ ਬਿੱਕਰ ਸਿੰਘ ਮਾਛੀਕੇ ਦੀ ਅਗਵਾਈ ਹੇਠ ਸੱਘੜ ਸਿੰਘ ਯਾਦਗਾਰੀ ਹਾਲ 'ਚ ਨਿਹਾਲ ਸਿੰਘ ਵਾਲਾ ਵਿਖੇ ਹੋਈ | ਮੀਟਿੰਗ ਦੌਰਾਨ ਸ਼ਾਮਲ ਪੈਨਸ਼ਨਰਾਂ ਵਲੋਂ ਆਪਣੇ ਵਿੱਛੜ ਚੁੱਕੇ ਸਾਥੀਆਂ ਗੁਰਜੰਟ ਸਿੰਘ ਲੋਪੋ, ਪਟਵਾਰੀ ਹਰਜੀਵਨ ਸਿੰਘ ਨੰਗਲ ਤੋਂ ਇਲਾਵਾ ਉੱਘੇ ਸੰਗੀਤਕਾਰ ਆਸ਼ਾ ਭੋਂਸਲੇ ਤੇ ਬਿ੍ੰਦਾਵਨ 'ਚ ਵਾਪਰੇ ਹਾਦਸੇ 'ਚ ਹੋਏ ਵਿਅਕਤੀਆਂ ਦੀ ਹੋਈ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ 2 ਮਿੰਟ ਲਈ ਮੌਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ, ਬਿੱਕਰ ਸਿੰਘ ਮਾਛੀਕੇ, ਗੁਰਮੇਲ ਸਿੰਘ ਖੋਟੇ, ਸਿਕੰਦਰ ਸਿੰਘ ਭਾਗੀਕੇ, ਮਲਕੀਤ ਸਿੰਘ ਬਰਾੜ, ਜਸਪਤ ਰਾਏ, ਗੁਰਮੇਲ ਸਿੰਘ ਬੌਡੇ ਨੇ ਜਥੇਬੰਦੀ ਵਲੋਂ ਪਿਛਲੇ ਮਹੀਨੇ ਜਥੇਬੰਦੀ ਵੱਲੋਂ ਕੀਤੇ ਗਏ ਸੰਘਰਸ਼ ਤੇ ਸਰਕਾਰੀ ਅੜੀਅਲ ਵਤੀਰੇ ਦੀ ਸਖ਼ਤ ਸ਼ਬਦਾਂ 'ਚ ਨਿੰਦਿਆਂ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਮੁਲਾਜ਼ਮਾਂ ਤੇ ਪੈਨਸ਼ਰਾਂ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਜਿਸ 'ਚ 2.59 ਦਾ ਗੁਣਾਂਕ, ਨੋਸ਼ਨਲ ਫੈਕਸੇਸ਼ਨ, ਛੇਵੇਂ ਤਨਖ਼ਾਹ ਕਮਿਸ਼ਨ ਨੂੰ ਲਾਗੂ ਨਾ ਕਰਨਾ, ਡੀ.ਏ. ਦੇ ਬਕਾਇਆ ਸਬੰਧੀ, ਮੁਲਾਜ਼ਮਾਂ ਨੂੰ ਪੱਕੇ ਨਾ ਕਰਨਾ, ਵਰਕਰਾਂ ਨੂੰ ਨਿਗੂਣੀ ਤਨਖ਼ਾਹ ਆਦਿ ਸ਼ਾਮਲ ਹਨ | ਉਕਤ ਆਗੂਆਂ ਨੇ ਕਿਹਾ ਕਿ ਉਕਤ ਲਟਕਦੀਆਂ ਮੰਗਾਂ ਦੀ ਪੂਰਤੀ ਨਾ ਹੋਣ 'ਤੇ 17 ਮਈ ਨੂੰ ਸੂਬਾ ਪੱਧਰੀ ਜਲੰਧਰ ਵਿਖੇ ਕਨਵੈੱਨਸ਼ਨ ਕਰਕੇ ਤਿੱਖੇ ਸੰਘਰਸ਼ ਦੀ ਰੂਪਰੇਖਾ ਉਲੀਕੀ ਜਾਵੇਗੀ | ਇਸ ਮੌਕੇ ਮੋਹਨ ਸਿੰਘ ਮਾਛੀਕੇ ਨੇ ਸੰਘਰਸ਼ੀ ਗੀਤ ਸੁਣਾ ਕੇ ਸਰਕਾਰਾਂ ਦੀਆਂ ਨੀਤੀਆਂ ਦੀ ਅਲੋਚਨਾ ਦਾ ਵਿਸਥਾਰ ਕੀਤਾ | ਇਸ ਮੌਕੇ ਰੂਪ ਸਿੰਘ ਦੀਨਾਂ, ਪਾਲ ਸਿੰਘ, ਮੁਕੰਦ ਸਿੰਘ ਦੀਨਾਂ,ਤੋਤਾ ਸਿੰਘ, ਬਲਵੀਰ ਸਿੰਘ ਮਾਛੀਕੇ, ਅਜਾਇਬ ਸਿੰਘ, ਮੰਗਲ ਰਮਾ, ਰਜਿੰਦਰ ਸਿੰਘ, ਦਵਿੰਦਰ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ, ਜਸਪਾਲ ਰਾਏ, ਬੇਅੰਤ ਸਿੰਘ, ਉਜਾਗਰ ਸਿੰਘ, ਬੇਅੰਤ ਸਿੰਘ ਮੀਨੀਆਂ, ਪ੍ਰਤਾਪ ਸਿੰਘ, ਗੁਰਦੇਵ ਸਿੰਘ ਕਿਰਤੀ, ਕੌਸ਼ਲ ਕੁਮਾਰ, ਮੇਜਰ ਸਿੰਘ, ਤਨਜੀਤ ਸਿੰਘ, ਗੁਰਮੇਲ ਸਿੰਘ, ਸੁਰਿੰਦਰ ਸਿੰਘ, ਰਣਜੀਤ ਸਿੰਘ, ਦਰਸ਼ਨ ਸਿੰਘ, ਗੁਰਿੰਦਰ ਸਿੰਘ, ਹਰਦਿਆਲ ਸਿੰਘ, ਮਲਾਗਰ ਸਿੰਘ, ਮਲਕੀਤ ਸਿੰਘ,ਦਰਸ਼ਨ ਸਿੰਘ, ਗੁਰਦੇਵ ਸਿੰਘ, ਨਛੱਤਰ ਸਿੰਘ, ਜ਼ੋਰਾਵਰ ਸਿੰਘ, ਜੰਗੀਰ ਸਿੰਘ, ਰੂਪ ਸਿੰਘ, ਜਸਵੰਤ ਸਿੰਘ, ਵਧਾਵਾ ਸਿੰਘ, ਸ਼ਿੰਗਾਰਾ ਸਿੰਘ, ਗੁਰਦੀਪ ਸਿੰਘ, ਨਿਰਮਲ ਸਿੰਘ, ਸੇਵਕ ਸਿੰਘ, ਮੇਜਰ ਸਿੰਘ, ਬਲਜਿੰਦਰ ਸਿੰਘ, ਬੂਟਾ ਸਿੰਘ ਆਦਿ ਹਾਜ਼ਰ ਸਨ |