ਮੋਗਾ, 19 ਅਪ੍ਰੈਲ (ਸੁਰਿੰਦਰਪਾਲ ਸਿੰਘ)-ਡੀ.ਐੱਨ. ਮਾਡਲ ਸਕੂਲ ਵਿਚ ਵਿਸ਼ਵ ਵਿਰਾਸਤ ਦਿਵਸ ਮਨਾਇਆ ਗਿਆ | ਪ੍ਰਾਰਥਨਾ ਸਭਾ ਤੋਂ ਸ਼ੁਰੂ ਹੋ ਕੇ ਵਿਦਿਆਰਥੀਆਂ ਦੁਆਰਾ ਵਿਰਾਸਤ ਦੀ ਮਹੱਤਤਾ, ਇਸ ਦੀ ਸੰਭਾਲ ਅਤੇ ਸਭਿਆਚਾਰਕ ਵਿਰਾਸਤ 'ਤੇ ਭਾਸ਼ਣ ਪੇਸ਼ ਕੀਤੇ ਗਏ | ਵਿਦਿਆਰਥੀਆਂ ਨੇ ਮਸ਼ਹੂਰ ਇਤਿਹਾਸਕ ਸਮਾਰਕਾਂ ਦੇ ਪੋਸਟਰ ਬਣਾਏ ਅਤੇ ਉਨ੍ਹਾਂ ਨੂੰ ਬਚਾਉਣ ਦਾ ਸੁਨੇਹਾ ਦਿੱਤਾ | ਵਿਦਿਆਰਥੀਆਂ ਵਲੋਂ ਸਾਡੀ ਵਿਰਾਸਤ, ਸਾਡਾ ਮਾਣ ਵਿਸ਼ੇ 'ਤੇ ਕੋਲਾਜ ਬਣਾਏ ਗਏ | ਇਨ੍ਹਾਂ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਨੇ ਨਾ ਸਿਰਫ਼ ਆਪਣੇ ਦੇਸ਼ ਦੇ ਇਤਿਹਾਸ ਨੂੰ ਨੇੜਿਉਂ ਦੇਖਿਆ, ਸਗੋਂ ਇਹ ਵੀ ਸਿੱਖਿਆ ਕਿ ਸਾਡੀ ਸਭਿਆਚਾਰਕ ਵਿਰਾਸਤ ਸਾਡੀ ਪਛਾਣ ਦਾ ਇਕ ਮਹੱਤਵਪੂਰਨ ਹਿੱਸਾ ਕਿਵੇਂ ਹੈ | ਵਿਦਿਆਰਥੀਆਂ ਨੇ ਆਪਣੀ ਵਿਰਾਸਤ ਨੂੰ ਬਚਾਉਣ ਅਤੇ ਸੁਰੱਖਿਅਤ ਰੱਖਣ ਦੀ ਸਹੁੰ ਚੁੱਕੀ | ਅਜਿਹੀਆਂ ਗਤੀਵਿਧੀਆਂ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਇਹ ਸਮਝਾਉਣਾ ਹੈ ਕਿ ਇਹ ਵਿਰਾਸਤ ਮਨੁੱਖਤਾ ਦੀ ਸਾਂਝੀ ਜਾਇਦਾਦ ਹੈ ਅਤੇ ਇਸ ਨੂੰ ਬਚਾਉਣਾ ਸਾਡਾ ਫ਼ਰਜ਼ ਹੈ | ਵਿਦਿਆਰਥੀਆਂ ਦੇ ਯਤਨਾਂ ਨੂੰ ਵੇਖਦਿਆਂ ਮੈਨੇਜਮੈਂਟ ਚੇਅਰਪਰਸਨ ਤੁਸ਼ਾਰ ਗੋਇਲ ਅਤੇ ਅਸ਼ਵਨੀ ਸ਼ਰਮਾ ਨੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਇਨ੍ਹਾਂ ਗਤੀਵਿਧੀਆਂ ਵਿਚ ਸਰਗਰਮੀ ਨਾਲ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਪਿ੍ੰਸੀਪਲ ਸੋਨੀਆ ਕਲਸੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਰਚਨਾਤਮਿਕ ਕੰਮ ਲਈ ਵਧਾਈ ਦਿੱਤੀ |