ਧਰਮਕੋਟ, 19 ਅਪ੍ਰੈਲ (ਪਰਮਜੀਤ ਸਿੰਘ)-ਡਾ. ਮਾਣਕ ਮੈਮੋਰੀਅਲ ਕਾਲਜ ਧਰਮਕੋਟ ਵਿਖੇ ਵਿਸਾਖੀ ਦੇ ਤਿਉਹਾਰ ਅਤੇ ਡਾ. ਭੀਮ ਰਾਓ ਅੰਬੇਡਕਰ ਜਯੰਤੀ ਨੂੰ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਗਿਆ¢ ਇਸ ਮੌਕੇ ਕਾਲਜ ਦੇ ਪਿ੍ੰਸੀਪਲ ਡਾ. ਮਾਨਵੀ ਅਗਰਵਾਲ, ਡਾਇਰੈਕਟਰ ਲਵ ਗੋਇਲ ਅਤੇ ਜਨਰਲ ਸਕੱਤਰ ਸੁਰੇਸ਼ ਬਾਂਸਲ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਕਾਲਜ ਵਿਚ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਵਿਚ ਵਿਦਿਆਰਥੀਆਂ ਨੇ ਭੰਗੜਾ, ਗਿੱਧਾ ਅਤੇ ਕਵਿਤਾਵਾਂ ਰਾਹੀਂ ਪੰਜਾਬੀ ਸੱਭਿਆਚਾਰ ਦੀ ਰੰਗਤ ਪੇਸ਼ ਕੀਤੀ¢ ਸਮਾਗਮ ਦੌਰਾਨ ਡਾ. ਅੰਬੇਡਕਰ ਦੀ ਜੀਵਨੀ ਅਤੇ ਉਨ੍ਹਾਂ ਦੇ ਸਮਾਜ ਲਈ ਕੀਤੇ ਗਏ ਮਹਾਨ ਯੋਗਦਾਨ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ¢ ਜਨਰਲ ਸਕੱਤਰ ਸੁਰੇਸ਼ ਬਾਂਸਲ ਨੇ ਵਿਦਿਆਰਥੀਆਂ ਨੂੰ ਵਿਸਾਖੀ ਦੇ ਤਿਉਹਾਰ ਦੀਆਂ ਵਧਾਈਆਂ ਦਿੱਤੀਆਂ | ਇਸ ਮੌਕੇ ਕਾਲਜ ਦੇ ਡੀਨ ਨਰੇਸ਼ ਸ਼ਰਮਾ, ਅਸਿਸਟੈਂਟ ਪ੍ਰੋ. ਅਰਵਿੰਦਰ ਸਿੰਘ, ਮਨਪ੍ਰੀਤ ਕੌਰ, ਤਨਵੀਰ ਕੌਰ, ਅਨੁਰਾਗ ਕੌਰ ਅਤੇ ਕਾਜਲ ਵੀ ਹਾਜ਼ਰ ਸਨ¢