ਫਤਿਹਗੜ੍ਹ ਪੰਜਤੂਰ, 19 ਅਪ੍ਰੈਲ (ਜਸਵਿੰਦਰ ਸਿੰਘ ਪੋਪਲੀ)-ਨੈਸ਼ਨਲ ਅਕੈਡਮੀ ਫੋਰ ਆਰਟ ਐਜੂਕੇਸ਼ਨ ਵਲੋਂ ਨੈਸ਼ਨਲ ਪੱਧਰ ਉੱਪਰ ਗਰੀਨ ਇੰਡੀਆ ਮਿਸ਼ਨ ਦੇ ਤਹਿਤ ਚਿੱਤਰਕਾਰੀ ਪ੍ਰਤੀਯੋਗਤਾ ਕਰਵਾਈ ਗਈ¢ ਇਸ ਪ੍ਰਤੀਯੋਗਤਾ ਵਿਚ ਭਾਰਤ ਰਾਜ ਦੇ ਵੱਖ-ਵੱਖ ਸਕੂਲਾਂ ਵਲੋਂ ਭਾਗ ਲਾਇਆ ਗਿਆ¢ ਇਸ ਪ੍ਰਤੀਯੋਗਤਾ ਵਿਚ ਦਿੱਲੀ ਕਾਨਵੈਂਟ ਸਕੂਲ ਦੇ ਵਿਦਿਆਰਥੀ ਗੁਰਲੀਨ ਕੌਰ ਪਹਿਲੀ ਜਮਾਤ, ਸਰਗੁਣ ਕੌਰ ਛੇਵੀਂ ਜਮਾਤ ਦੀ ਵਿਦਿਆਰਥਣ ਨੇ ਪਹਿਲਾ ਸਥਾਨ ਹਾਸਲ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ¢ ਇਸ ਮੌਕੇ ਚੇਅਰਮੈਨ ਬਲਜੀਤ ਸਿੰਘ, ਪ੍ਰਧਾਨ ਬਲਵਿੰਦਰ ਸਿੰਘ ਅਤੇ ਪਿ੍ੰਸੀਪਲ ਮੈਡਮ ਨਮਰਤਾ ਭੱਲਾ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਸਨਮਾਨ ਦੇ ਕੇ ਹੌਸਲਾ ਅਫਜਾਈ ਕੀਤੀ ਗਈ | ਇਹ ਵੀ ਨਿਸ਼ਚਿਤ ਕੀਤਾ ਗਿਆ ਕਿ ਅੱਗੇ ਆਉਣ ਵਾਲੇ ਸਮੇਂ ਦੇ ਵਿਚ ਵੀ ਸਕੂਲ ਵਲੋਂ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਜਾਣਗੀਆਂ |