ਨਿਹਾਲ ਸਿੰਘ ਵਾਲਾ, 20 ਅਪ੍ਰੈਲ (ਸੁਖਦੇਵ ਸਿੰਘ ਖ਼ਾਲਸਾ, ਪਲਵਿੰਦਰ ਸਿੰਘ ਟਿਵਾਣਾ)-ਲੋਕ ਮਾਨ ਮੰਚ ਪੰਜਾਬ ਅਤੇ ਜੀ 2 ਇੰਟਰਟੇਨਮਿੰਟ ਵਲੋਂ ਨਹਿਰੂ ਸਿਧਾਂਤ ਕੇਂਦਰ ਲੁਧਿਆਣਾ ਵਿਖੇ ਪ੍ਰੋਗਰਾਮ ਰੰਗਾਂ ਦੀ ਉਸਤਤ ਕਰਵਾਇਆ ਗਿਆ ਜਿਸ 'ਚ ਪ੍ਰਸਿੱਧ ਪੰਜਾਬੀ ਗਾਇਕ ਮਨਪ੍ਰੀਤ ਸਿੰਘ ਨੇ ਆਪਣੀ ਗਾਇਕੀ ਦਾ ਰੰਗ ਬੰਨਿਆਂ | ਇਸ ਪ੍ਰੋਗਰਾਮ ਦੌਰਾਨ ਮਨੁੱਖਤਾ ਦੀ ਸੇਵਾ ਕਰ ਰਹੇ ਤੇ ਮੈਡੀਸਨ ਮੈਨ ਵਜੋਂ ਜਾਣੇ ਜਾਂਦੇ ਰਾਜਿੰਦਰ ਸਿੰਘ ਖੋਟੇ ਨੂੰ ਉਨ੍ਹਾਂ ਦੀਆਂ ਸੇਵਾਵਾਂ ਦੇਖਦੇ ਹੋਏ ਲੋਕ ਮਾਨ ਮੰਚ ਪੰਜਾਬ ਤੇ ਜੀ 2 ਇੰਟਰਟੇਨਮਿੰਟ ਵਲੋਂ ਲਾਈਫ਼ ਟਾਈਮ ਸਰਵਿਸ ਐਵਾਰਡ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਗਾਇਕ ਮਨਪ੍ਰੀਤ ਸਿੰਘ ਨੇ ਕਿਹਾ ਕਿ ਰਾਜਿੰਦਰ ਸਿੰਘ ਖੋਟੇ ਦੀਆਂ ਸੇਵਾਵਾਂ ਮਨੁੱਖਤਾ ਲਈ ਸ਼ਲਾਘਾਯੋਗ ਹੈ ਅਤੇ ਉਹ ਅੱਜ ਸਾਡੇ ਲਈ ਇੱਕ ਪੇ੍ਰਰਨਾ ਸ੍ਰੋਤ ਹੈ | ਇਸ ਤੋਂ ਇਲਾਵਾ ਲੋਕ ਮਾਨ ਮੰਚ ਪੰਜਾਬ ਅਤੇ ਜੀ 2 ਇੰਟਰਟੇਨਮਿੰਟ ਦੇ ਅਹੁਦੇਦਾਰ ਗੁਰਪ੍ਰੀਤ ਬਾਠ, ਡਾ. ਅਮਨਦੀਪ ਕੌਰ ਬਾਠ, ਸਹਿਜ ਅਰੋੜਾ ਤੇ ਅਭਿਸ਼ੇਕ ਨੇ ਕਿਹਾ ਕਿ ਰਾਜਿੰਦਰ ਸਿੰਘ ਖੋਟੇ ਜੋ ਨਿਰਸਵਾਰਥ ਆਪਣੀਆਂ ਸੇਵਾਵਾਂ ਮਨੁੱਖਤਾ ਨੂੰ ਦੇ ਰਹੇ ਹਨ ਦਾ ਕੋਈ ਵੀ ਮੁੱਲ ਨਹੀ ਹੈ | ਇਸ ਲਈ ਉਨ੍ਹਾਂ ਨੂੰ ਲਾਈ ਟਾਈਮ ਸਰਵਿਸ ਐਵਾਰਡ ਦੇ ਨਾਲ ਸਨਮਾਨ ਕੀਤਾ ਗਿਆ | ਇਸ ਮੌਕੇ ਰਾਜਿੰਦਰ ਸਿੰਘ ਖੋਟੇ ਵਲੋਂ ਉਕਤ ਸਾਰੀਆਂ ਸ਼ਖ਼ਸੀਅਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ |