24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਬਲੂਮਿੰਗ ਬਡਜ਼ ਸਕੂਲ ਮੋਗਾ 'ਚ ਸੀ.ਬੀ.ਐਸ.ਈ. ਵਲੋਂ ਕੇਪੇਸਿਟੀ ਬਿਲਡਿੰਗ ਸਮਾਗਮ <br/>

Ad Position 21
No active advertisement
ਅਜੀਤ ਡੈਸਕ 21-04-2026

ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਲੂਮਿੰਗ ਬਡਜ਼ ਸਕੂਲ ਵਿਚ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਤੇ ਚੇਅਰਪਰਸਨ ਮੈਡਮ ਕਮਲ ਸੈਣੀ ਦੀ ਯੋਗ ਅਗਵਾਈ ਹੇਠ ਤੇ ਸੀ.ਬੀ.ਐਸ.ਈ. ਦੇ ਨਿਰਦੇਸ਼ 'ਤੇ ਅਧਿਆਪਕ ਵਿਕਾਸ ਦੀ ਦਿਸ਼ਾ ਵਿਚ ਇਕ ਹੋਰ ਮਜ਼ਬੂਤ ਕਦਮ ਚੁੱਕਦਿਆਂ ਸੀ.ਬੀ.ਐਸ.ਈ. ਵਲੋਂ ਆਯੋਜਿਤ ਸਾਇੰਸ ਵਿਸ਼ੇ ਉੱਤੇ ਕੇਪੇਸਿਟੀ ਬਿਲਡਿੰਗ ਪ੍ਰੋਗਰਾਮ ਦੀ ਸਫਲ ਮੇਜ਼ਬਾਨੀ ਕੀਤੀ | ਇਸ ਸਿਖਲਾਈ ਪ੍ਰੋਗਰਾਮ 'ਚ 40 ਤੋਂ ਵੱਧ ਅਧਿਆਪਕਾਂ ਨੇ ਭਰਪੂਰ ਉਤਸ਼ਾਹ ਨਾਲ ਭਾਗ ਲਿਆ ਜਿਨ੍ਹਾਂ 'ਚੋਂ ਜ਼ਿਆਦਾਤਰ ਅਧਿਆਪਕ ਸਕੂਲ ਦੇ ਹੀ ਸਨ ਤੇ ਬਾਕੀ ਹੋਰ ਦੂਰ-ਦੁਰਾਡੇ ਦੇ ਸਕੂਲਾਂ ਤੋਂ ਵੀ ਅਧਿਆਪਕਾਂ ਨੇ ਭਾਗ ਲਿਆ | ਟਰੇਨਿੰਗ ਵਿਚ ਪਿ੍ੰਸੀਪਲ ਚੰਦਰ ਸ਼ੇਖਰ ਅਤੇ ਅਧਿਆਪਕ ਜਾਨ੍ਹਵੀ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ | ਪ੍ਰੋਗਰਾਮ ਦੌਰਾਨ ਸਮਾਰਟ ਲਰਨਿੰਗ ਆਉਟਕਮਜ਼ ਅਤੇ ਬਲੂਮ ਟੈਕਸੋਨੋਮੀ ਰਾਹੀਂ ਵਿਦਿਆਰਥੀਆਂ ਵਿਚ ਉੱਚ ਪੱਧਰੀ ਸੋਚ ਵਿਕਸਿਤ ਕਰਨ, 21ਵੀਂ ਸਦੀ ਦੀਆਂ ਹੁਨਰਾਂ ਜਿਵੇਂ ਕਿ ਕ੍ਰੀਏਟਿਵਿਟੀ, ਕਿ੍ਟਿਕਲ ਥਿੰਕਿੰਗ, ਕੋਲਾਬਰੇਸ਼ਨ ਅਤੇ ਕੰਪਿਊਟੇਸ਼ਨਲ ਥਿੰਕਿੰਗ ਨੂੰ ਕਲਾਸ ਰੂਮ ਵਿਚ ਸ਼ਾਮਿਲ ਕਰਨ ਬਾਰੇ ਜਾਣਕਾਰੀ ਦਿੱਤੀ | ਉਨ੍ਹਾਂ ਵਲੋਂ ਐਕਸਪੀਰੀਐਂਸ ਲਰਨਿੰਗ ਮਾਡਲ ਆਧਾਰਿਤ ਹੱਥੋਂ-ਹੱਥ ਗਤੀਵਿਧੀਆਂ ਜਿਵੇਂ ਸਟਰਾਅ ਬਿ੍ਜ, ਪੇਪਰ ਟਾਵਰ ਅਤੇ ਕੈਟਾਪਲਟ ਬਣਾਉਣ ਰਾਹੀਂ ਸਿੱਖਣ ਦੇ ਤਰੀਕੇ ਦਰਸਾਏ ਗਏ | ਟਰੇਨਿੰਗ ਦੇ ਅੰਤ 'ਤੇ ਰਿਸੋਰਸ ਪਰਸਨ ਨੂੰ ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਵਲੋਂ 'ਅਵਾਰਡ ਆਫ਼ ਓਨਰ' ਦੇ ਕੇ ਸਨਮਾਨਿਤ ਕੀਤਾ ਗਿਆ | ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਟੀਮ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਲੂਮਿੰਗ ਬਡਜ਼ ਸਕੂਲ ਨਿਰੰਤਰ ਅਧਿਆਪਕਾਂ ਦੇ ਵਿਕਾਸ ਲਈ ਕਪੈਸਟੀ ਬਿਲਡਿੰਗ ਟਰੇਨਿੰਗਾਂ ਕਰਵਾਉਂਦਾ ਹੈ, ਤਾਂ ਜੋ ਅਧਿਆਪਕ ਆਪਣੇ ਅਧਿਆਪਨ ਢੰਗ ਨੂੰ ਨਵੀਨਤਮ ਤਕਨੀਕਾਂ ਅਨੁਸਾਰ ਅੱਪਡੇਟ ਕਰ ਸਕਣ | ਸਕੂਲ ਪਿ੍ੰਸੀਪਲ ਡਾ. ਹਮੀਲੀਆ ਰਾਣੀ ਨੇ ਬੀ.ਬੀ.ਐਸ. ਗਰੁੱਪ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ ਅਤੇ ਚੇਅਰਪਰਸਨ ਮੈਡਮ ਕਮਲ ਸੈਣੀ ਦਾ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗਰੀਨ ਵੈਲੀ ਕਾਨਵੈਂਟ ਸਕੂਲ ਦੇ ਜ਼ਿਲੇ੍ਹ ਭਰ 'ਚੋਂ ਟੌਪਰ ਰਹਿਣ ਵਾਲੇ ਵਿਦਿਆਰਥੀ ਦਾ ਸਨਮਾਨ <br/> ਅਗਲੀ ਖ਼ਬਰ ਅਕਾਲੀ ਆਗੂ ਬਲਜਿੰਦਰ ਸਿੰਘ ਕੁੱਕੂ ਨਾਲ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਦੁੱਖ ਪ੍ਰਗਟ
Ad Position 24