24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਤੀਸ਼ ਕੁਮਾਰ ਸੂਦ ਮੈਮੋਰੀਅਲ ਓਪਨ ਬੈਡਮਿੰਟਨ ਟੂਰਨਾਮੈਂਟ ਯਾਦਗਾਰੀ ਹੋ ਨਿੱਬੜਿਆ <br/>

Ad Position 21
No active advertisement
ਅਜੀਤ ਡੈਸਕ 21-04-2026
ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ ਬੱਬੀ)-ਸਵਰਗੀ ਸਤੀਸ਼ ਕੁਮਾਰ ਸੂਦ ਮੈਮੋਰੀਅਲ ਚੌਥਾ ਓਪਨ ਬੈਡਮਿੰਟਨ ਟੂਰਨਾਮੈਂਟ ਜੋ ਕਿ ਨਗਰ ਨਿਗਮ ਮੋਗਾ ਦੇ ਬਲਬੀਰ ਸਿੰਘ ਇਨਡੋਰ ਬੈਡਮਿੰਟਨ ਸਟੇਡੀਅਮ ਵਿਚ ਕਰਵਾਇਆ ਗਿਆ | ਦੋ ਦਿਨਾਂ ਇਸ ਟੂਰਨਾਮੈਂਟ ਦੇ ਪਹਿਲੇ ਦਿਨ ਕਾਂਗਰਸ ਦੇ ਸੀਨੀਅਰ ਆਗੂ ਤੇ ਹਲਕਾ ਇੰਚਾਰਜ ਮਾਲਵਿਕਾ ਸੂਦ ਸੱਚਰ ਅਤੇ ਭਾਜਪਾ ਆਗੂ ਡਾ. ਸੀਮਾਂਤ ਗਰਗ ਨੇ ਟੂਰਨਾਮੈਂਟ ਦਾ ਉਦਘਾਟਨ ਸਾਂਝੇ ਤੌਰ 'ਤੇ ਕੀਤਾ | ਇਸ ਤੋਂ ਇਲਾਵਾ ਟੂਰਨਾਮੈਂਟ ਦੌਰਾਨ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ 'ਚ ਪੰਜਾਬ ਬੈਡਮਿੰਟਨ ਐਸੋਸੀਏਸ਼ਨ ਦੇ ਜਨਰਲ ਸੈਕਟਰੀ ਰਿਤਿਨ ਖੰਨਾ, ਮੀਤ ਪ੍ਰਧਾਨ ਹਰਪ੍ਰੀਤ ਸਿੰਘ, ਮੀਤ ਪ੍ਰਧਾਨ ਤੇ ਬਲੂਮਿੰਗ ਬਡਜ਼ ਸਕੂਲ ਦੇ ਚੇਅਰਮੈਨ ਸੰਜੀਵ ਕੁਮਾਰ ਸੈਣੀ, ਜੁਆਇੰਟ ਸੈਕਟਰੀ ਧੀਰਜ ਸ਼ਰਮਾ, ਰਾਸ਼ਟਰੀ ਬੈਡਮਿੰਟਨ ਖਿਡਾਰੀ ਅਮਨਦੀਪ ਸਿੰਘ ਗਿੱਲ, ਰਾਸ਼ਟਰੀ ਪਲੇਅਰ ਤੇ ਕੋਚ ਰਣਬੀਰ ਸਿੰਘ, ਮੋਗਾ ਦੇ ਪ੍ਰਸਿੱਧ ਸਮਾਜ ਸੇਵੀ ਤੁਸ਼ਾਰ ਗੋਇਲ, ਦਵਿੰਦਰਪਾਲ ਸਿੰਘ ਰਿੰਪੀ, ਇੰਦਰਪਾਲ ਸਿੰਘ ਬੱਬੀ ਠੇਕੇਦਾਰ, ਸੀ.ਈ.ਓ. ਰਾਹੁਲ ਛਾਬੜਾ, ਡਾ. ਅਜੇ ਕਾਂਸਲ, ਦੇਵ ਪਿ੍ਆ ਤਿਆਗੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ | ਟੂਰਨਾਮੈਂਟ 'ਚ ਪੰਜਾਬ ਭਰ 'ਚੋਂ ਪਹੁੰਚੇ ਬੈਡਮਿੰਟਨ ਖਿਡਾਰੀਆਂ ਨੇ ਆਪਣੀ ਖੇਡ ਕਲਾ ਦੇ ਜੌਹਰ ਵਿਖਾਏ ਤੇ ਹੋਏ ਮੁਕਾਬਲਿਆਂ ਵਿਚ ਅੰਡਰ-15 ਸਿੰਗਲ ਮੈਚ ਵਿਚ ਮੁਕਤਸਰ ਦੇ ਸਖਸ਼ਮ ਨੇ ਪਹਿਲਾ ਸਥਾਨ, ਸੰਗਰੂਰ ਦੇ ਰੋਹਿਤ ਕੁਮਾਰ ਨੇ ਦੂਸਰਾ ਤੇ ਸੰਗਰੂਰ ਤੋਂ ਹੀ ਸੰਨੀ ਨੇ ਤੀਸਰਾ ਸਥਾਨ ਹਾਸਲ ਕੀਤਾ | ਅੰਡਰ-15 ਲੜਕੀਆਂ ਵਿਚ ਨਿਹਾਲ ਸਿੰਘ ਵਾਲਾ ਦੀ ਇਸਮੀਤ ਕੌਰ ਪਹਿਲੇ ਸਥਾਨ, ਜੈਨੀਫਰ ਮੋਗਾ ਦੂਸਰੇ ਤੇ ਅਤੇ ਨਿਹਾਲ ਸਿੰਘ ਵਾਲਾ ਤੋਂ ਯਸਸਵੀ ਤੀਸਰੇ ਸਥਾਨ 'ਤੇ ਰਹੀ | ਅੰਡਰ-19 ਲੜਕਿਆਂ ਵਿਚ ਉਦੇਪ੍ਰੀਤ ਸਿੰਘ ਦਸੂਹਾ ਪਹਿਲੇ ਸਥਾਨ, ਪ੍ਰਭਦੀਪ ਸਿੰਘ ਨਿਹਾਲ ਸਿੰਘ ਵਾਲਾ ਦੂਸਰੇ ਸਥਾਨ ਅਤੇ ਤੀਸਰੇ ਸਥਾਨ 'ਤੇ ਹਮਾਮ ਸਫੀ ਰਹੇ | ਓਪਨ ਲੜਕੇ ਡਬਲ ਵਿਚ ਜਲੰਧਰ ਦੇ ਮਿਰੂਦੂਯੁਤ ਅਤੇ ਅਨੀਸ ਨੇ ਪਹਿਲਾ ਸਥਾਨ, ਜਗਰਾਉਂ ਤੋਂ ਪ੍ਰਦੀਪ ਕੁਮਾਰ ਤੇ ਦੀਪਕ ਦੂਸਰੇ ਸਥਾਨ 'ਤੇ ਰਹੇ ਤੇ ਪਰਮਿੰਦਰ ਸਿੰਘ ਤੇ ਖੁਸ਼ਪ੍ਰੀਤ ਸਿੰਘ ਨਿਹਾਲ ਸਿੰਘ ਵਾਲਾ ਤੀਸਰੇ ਸਥਾਨ 'ਤੇ ਰਿਹਾ | ਜੇਤੂ ਖਿਡਾਰੀਆਂ ਨੂੰ ਇਨਾਮਾਂ ਦੀ ਤਕਸੀਮ ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਤੇ ਸਮਾਜ ਸੇਵੀ ਸੰਜੀਵ ਕੁਮਾਰ ਸੈਣੀ ਵਲੋਂ ਕੀਤੀ ਗਈ | ਇਸ ਮੌਕੇ ਸੀ.ਆਰ.ਓ. ਟੀਮ ਦੇ ਮੈਂਬਰ ਵਿਕਾਸ ਕਪੂਰ, ਆਸੂ ਚੋਪੜਾ, ਭਵਦੀਪ ਕੋਹਲੀ, ਬਬਲੂ ਵਾਲੀਆ, ਗੌਰਵ ਗੁਪਤਾ ਗੁੱਡੂ, ਰੂਪਮ ਅਰੋੜਾ, ਨੀਰਜ ਚਾਵਲਾ, ਹੈਪੀ ਸਿੰਘ, ਪ੍ਰੋਮਿਲਾ ਮਨਰਾਏ, ਹਰਫੂਲ ਸਹਿਗਲ, ਬਾਬੂ ਰਾਮ, ਮੋਹਿੰਦਰ ਪ੍ਰਧਾਨ, ਗੁਰਮੀਤ ਸਿੰਘ ਚੀਮਾ, ਬਲਜਿੰਦਰ ਸਿੰਘ ਬੋਪਾਰਾਏ, ਵਿਮਲ ਜੈਨ, ਕਾਜਲ ਕਪੂਰ, ਸੌਰਵ ਕਪੂਰ, ਸੁਰਿੰਦਰ ਜੈਨ, ਬਾਜ ਸਿੰਘ, ਰਾਜ ਕੁਮਾਰ, ਅਨਿਲ ਜੈਨ ਟੋਨੀ, ਜਸਪ੍ਰੀਤ ਸਿੰਘ ਬਰਨਾਲਾ, ਡਾ. ਸਰਬਜੀਤ ਸਿੰਘ ਬਰਾੜ, ਅਨੀਤਾ ਅਰੋੜਾ, ਅਕਸ਼ਿਤ ਅਰੋੜਾ ਆਦਿ ਦਾ ਟੂਰਨਾਮੈਂਟ ਨੂੰ ਸਫ਼ਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਰਿਹਾ | ਟੂਰਨਾਮੈਂਟ ਦੇ ਅੰਤ 'ਚ ਟੂਰਨਾਮੈਂਟ ਦੇ ਪ੍ਰਬੰਧਕ ਤੇ ਸੀ.ਆਰ.ਓ. ਪ੍ਰਧਾਨ ਪੰਕਜ ਸੂਦ ਅਤੇ ਉਨ੍ਹਾਂ ਦੀ ਧਰਮ-ਪਤਨੀ ਜੋਤੀ ਸੂਦ ਨੇ ਆਏ ਹੋਏ ਖਿਡਾਰੀਆਂ ਤੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਮਸੀਹ ਬੈਡਮਿੰਟਨ ਅਕੈਡਮੀ ਦੇ ਪੰਜਾਬ ਮਸੀਹ, ਨਰਿੰਦਰ ਮਸੀਹ ਦਾ ਵਿਸ਼ੇਸ਼ ਧੰਨਵਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਬੁੱਧ ਸਿੰਘ ਵਾਲਾ ਵਿਖੇ ਧਰਮਸ਼ਾਲਾ ਦਾ ਲੈਂਟਰ ਪਾਇਆ <br/> ਅਗਲੀ ਖ਼ਬਰ ਦੋ ਨੌਜਵਾਨਾਂ ਨੂੰ ਗਿ੍ਫ਼ਤਾਰ ਕਰਕੇ ਇਕ ਦੇਸੀ ਪਿਸਟਲ ਤੇ 3 ਜ਼ਿੰਦਾ ਕਾਰਤੂਸ ਬਰਾਮਦ <br/>
Ad Position 24