ਬਾਘਾ ਪੁਰਾਣਾ, 20 ਅਪ੍ਰੈਲ (ਟਿੰਕੂ ਕਾਠਪਾਲ)-ਗ੍ਰਾਮ ਪੰਚਾਇਤ ਬੁੱਧ ਸਿੰਘ ਵਾਲਾ ਵਲੋਂ ਵਿਕਾਸ ਕਾਰਜ ਪਿੰਡ ਵਾਸੀਆਂ ਦੀ ਲੋੜਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਪੰਜਾਬ ਸਰਕਾਰ ਵਲੋਂ ਗਰਾਂਟ ਦੇ ਆਧਾਰ 'ਤੇ ਕੀਤੇ ਜਾ ਰਹੇ ਹਨ | ਇਸ ਗੱਲ ਦਾ ਪ੍ਰਗਟਾਵਾ ਪਿੰਡ ਬੁੱਧ ਸਿੰਘ ਵਾਲਾ ਦੇ ਨੌਜਵਾਨ ਸਰਪੰਚ ਸੁਖਨਾਮ ਸਿੰਘ ਅਤੇ ਸਮੂਹ ਗ੍ਰਾਮ ਪੰਚਾਇਤ ਨੇ ਕੀਤਾ | ਉਨ੍ਹਾਂ ਕਿਹਾ ਕਿ ਸਰਪੰਚ ਸੁਖਨਾਮ ਸਿੰਘ ਦੀ ਅਗਵਾਈ ਤੇ ਸਮੂਹ ਪੰਚਾਇਤ ਵਲੋਂ ਅੱਜ ਪਿੰਡ ਦੀ ਸਾਂਝੀ ਧਰਮਸ਼ਾਲਾ ਦਾ ਲੈਂਟਰ ਪਾਇਆ ਗਿਆ ਹੈ | ਇਸ ਮੌਕੇ ਕਰਮ ਸਿੰਘ ਪੰਚ, ਅਮਨਦੀਪ ਸਿੰਘ ਪੰਚ, ਦਰਸ਼ਨ ਸਿੰਘ ਪੰਚ, ਮਹਿੰਦਰ ਕੌਰ ਪੰਚ, ਗੁਰਮੀਤ ਕੌਰ ਪੰਚ, ਜਗਸੀਰ ਸਿੰਘ ਪੰਚ, ਸਤਪਾਲ ਸਿੰਘ ਪੰਚ, ਕੁਲਵਿੰਦਰ ਕੌਰ ਪੰਚ ਅਤੇ ਜਗਵਿੰਦਰ ਕੌਰ ਪੰਚ ਹਾਜ਼ਰ ਸਨ |