ਕੋਟ ਈਸੇ ਖਾਂ, 20 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਿੰਡ ਖੋਸਾ ਰਣਧੀਰ ਵਿਖੇ ਆਧੁਨਿਕ ਤਰੀਕੇ ਨਾਲ ਬਣਾਈਆਂ ਗਈਆਂ ਫਿਜ਼ਿਕਸ ਤੇ ਕੈਮਿਸਟਰੀ ਲੈਬਾਂ ਦਾ ਉਦਘਾਟਨ ਕੀਤਾ ਗਿਆ | ਇਸ ਤੋਂ ਇਲਾਵਾ ਹਾਈ ਤੇ ਪ੍ਰਾਇਮਰੀ ਦੋਨੋਂ ਸਕੂਲਾਂ ਵਿਚ ਬਣਾਏ ਗਏ ਇਲੈਕਟਰਲ ਪੈਨਲ ਦਾ ਵੀ ਉਦਘਾਟਨ ਕੀਤਾ | ਉਨ੍ਹਾਂ ਦੇ ਇੱਥੇ ਪੁੱਜਣ ਸਮੇਂ ਸਕੂਲ ਸਟਾਫ਼ ਤੋਂ ਇਲਾਵਾ ਪਿੰਡ ਦੇ ਸਰਪੰਚ ਤੇ ਸੀਨੀਅਰ ਆਪ ਆਗੂ ਰਮਨਦੀਪ ਸਿੰਘ ਰਿੰਪੀ ਖੋਸਾ ਤੇ ਹੋਰ ਮੁਹਤਬਰ ਪਤਵੰਤਿਆਂ ਵਲੋਂ ਜੀ ਆਇਆ ਆਖਿਆ ਗਿਆ | ਇਸ ਮੌਕੇ ਉਨ੍ਹਾਂ ਵਲੋਂ ਬੱਚਿਆਂ ਦੀ ਪੜ੍ਹਾਈ ਖੇਡਾਂ ਤੇ ਹੋਰ ਗਿਆਨ ਵਧਾਉਣ ਵਾਲੀਆਂ ਸਕੂਲ ਦੀਆਂ ਵੱਖ-ਵੱਖ ਗਤੀਵਿਧੀਆਂ ਦਾ ਵੀ ਜਾਇਜ਼ਾ ਲਿਆ ਗਿਆ | ਇਸ ਮੌਕੇ ਚਰਨਜੀਤ ਸਿੰਘ ਭੋਲਾ ਘਲੋਟੀ, ਸ਼ਿਵਰਾਜ ਸਿੰਘ ਸਰਪੰਚ ਘਲੋਟੀ, ਹੈੱਡ ਮਾਸਟਰ ਬਲਦੇਵ ਰਾਜ, ਗੋਪੀ ਮਾਨ ਦਾਤੇਵਾਲ, ਰਣਜੀਤ ਸਿੰਘ ਬਬਲੂ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਸੁਖਦੇਵ ਸਿੰਘ ਚੇਅਰਮੈਨ ਬਲਾਕ ਸੰਮਤੀ, ਜਗਜੀਤ ਸਿੰਘ ਮੁੰਨਣ, ਲੱਕੀ ਅਟਾਰੀ, ਨਿਰਭੈ ਸਿੰਘ ਅਟਾਰੀ, ਆਸ਼ੂ ਸਰਪੰਚ, ਹੈਰੀ ਖੋਸਾ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਜਸਦੀਪ ਸਿੰਘ, ਸਾਧੂ ਸਿੰਘ, ਗੁਰਮੀਤ ਸਿੰਘ ਸੁਸਾਇਟੀ ਪ੍ਰਧਾਨ, ਮੰਦਰ ਸਿੰਘ, ਲਖਬੀਰ ਸਿੰਘ, ਗੁਰਸੇਵਕ ਸਿੰਘ, ਸਤਪਾਲ ਸਿੰਘ, ਸ਼ੇਰ ਸਿੰਘ, ਡਾ. ਕੇਵਲ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ, ਗੁਰਸੇਵਕ ਸਿੰਘ ਸਰਪੰਚ, ਕਰਨੈਲ ਸਿੰਘ, ਮੇਘਰਾਜ ਸਿੰਘ, ਜਗਤਾਰ ਸਿੰਘ ਆਦਿ ਹਾਜ਼ਰ ਸਨ |