ਮੋਗਾ, 20 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪਲਤਾ ਟਰੈਵਲ ਦੇ ਐਮ.ਡੀ. ਭੁਪਿੰਦਰ ਪਲਤਾ ਦੇ ਪੂਜਨੀਕ ਪਿਤਾ ਤੇ ਸੁਭਾਸ਼ ਪਲਤਾ ਚੇਅਰਮੈਨ ਹੋਲੀ ਹਾਰਟ ਸਕੂਲ ਤੇ ਚੇਅਰਮੈਨ ਗੋਲਡਨ ਟਰੈਵਲ ਮੋਗਾ ਦੇ ਵੱਡੇ ਭਰਾਤਾ ਮੋਹਨ ਲਾਲ ਪਲਤਾ ਜੋ ਕਿ ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਸਦੀਵੀ ਵਿਛੋੜਾ ਦੇ ਗਏ ਜਿਨ੍ਹਾਂ ਦਾ ਅੰਤਿਮ ਸੰਸਕਾਰ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ | ਇਸ ਦੁੱਖ ਦੀ ਘੜੀ 'ਚ ਭੁਪਿੰਦਰ ਪਲਤਾ, ਸੁਭਾਸ਼ ਪਲਤਾ, ਪਰਮਜੀਤ ਪਲਤਾ, ਮਦਨ ਪਲਤਾ ਰਣੀਆਂ, ਸੋਹਣ ਪਲਤਾ ਬੱਧਨੀ, ਕੁਲਦੀਪ ਪਲਤਾ ਮੋਗਾ, ਸੰਦੀਪ ਕੁਮਾਰ ਸਨੀ ਢੰਡ ਡਾਇਰੈਕਟਰ ਗੋਲਡਨ ਟਰੈਵਲ ਤੇ ਬਿੱਟੂ ਫੈਕਸ, ਨੀਟਾ ਢੰਡ, ਅਮਿਤ ਪਲਤਾ ਡਾਇਰੈਕਟਰ ਗੋਲਡਨ ਐਜੂਕੇਸ਼ਨਸ, ਸ਼੍ਰੇਆ ਪਲਤਾ, ਡਾ. ਸ਼ੁਭਮ ਪਲਤਾ ਤੇ ਸਮੂਹ ਪਲਤਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਤੇ ਸਵ: ਮੋਹਨ ਲਾਲ ਪਲਤਾ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਕੈਨੇਡਾ ਦੇ ਵਿਧਾਇਕ ਪੀਟਰ ਸੰਧੂ, ਬੀ.ਬੀ.ਐਸ. ਗਰੁੱਪ ਦੇ ਚੇਅਰਮੈਨ ਡਾ. ਸੰਜੀਵ ਕੁਮਾਰ ਸੈਣੀ, ਕੈਂਬਰਿਜ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ, ਪ੍ਰੈਜ਼ੀਡੈਂਟ ਕੁਲਦੀਪ ਸਿੰਘ ਸਹਿਗਲ, ਇੰਦਰਪਾਲ ਸਿੰਘ ਬੱਬੀ, ਐਡਵੋਕੇਟ ਵਿਜੇ ਧੀਰ ਚੇਅਰਮੈਨ ਖੱਤਰੀ ਸਭਾ ਪੰਜਾਬ, ਐਡਵੋਕੇਟ ਰਣਵਿੰਦਰ ਸਿੰਘ ਰਾਣੂੰ ਗਿੱਲ, ਅਮਰਜੀਤ ਸਿੰਘ ਮਾਣੂੰਕੇ, ਅਰਜਿੰਦਰ ਸਿੰਘ, ਹਰਿੰਦਰ ਸਿੰਘ ਗਿੱਲ, ਪ੍ਰੇਮ ਚੰਦ ਚੱਕੀ ਵਾਲੇ, ਪ੍ਰਵੀਨ ਗਰਗ, ਬਲਜਿੰਦਰ ਸਿੰਘ ਮਾਹਲਾ, ਜਗਦੀਪ ਸਿੰਘ ਬਰਾੜ ਜੈਮਲ ਵਾਲ, ਰਾਜਵੀਰ ਸਿੰਘ ਅਰੋੜਾ, ਰਾਕੇਸ਼ ਕੁਮਾਰ ਜੈਸਵਾਲ, ਵਜ਼ੀਰ ਸਿੰਘ, ਗੁਰਦਰਸ਼ਨ ਸਿੰਘ, ਮੋਨੂੰ ਚਾਵਲਾ, ਐਡਵੋਕੇਟ ਰਮੇਸ਼ ਗਰੋਵਰ, ਦਿਆਲ ਸਿੰਘ ਠੇਕੇਦਾਰ, ਨਰੋਤਮ ਪੁਰੀ, ਮਨੋਜ ਮੋਂਗਾ ਸੂਬਾ ਪ੍ਰਧਾਨ ਭਾਰਤ ਵਿਕਾਸ ਪ੍ਰੀਸ਼ਦ, ਡਾ. ਪੰਕਜ ਬਾਂਸਲ, ਗੁਰਪ੍ਰੀਤ ਸਿੰਘ ਸਚਦੇਵਾ ਕੌਂਸਲਰ, ਸੰਜੀਵ ਕੁਮਾਰ ਅਰੋੜਾ, ਗੋਲਡੀ, ਪਿ੍ਤਪਾਲ ਸਿੰਘ ਰਣੀਆਂ ਐਮ.ਡੀ. ਰਣੀਆਂ ਇੰਟਰਪ੍ਰਾਈਜਜ਼, ਐਡਵੋਕੇਟ ਅਮਨਿੰਦਰ ਸਿੰਘ ਵਿੱਕੀ ਧਾਲੀਵਾਲ, ਪਵਿੱਤਰ ਸਿੰਘ ਸੇਖੋਂ, ਬੂਟਾ ਸਿੰਘ ਧਰਮਕੋਟ, ਅਜੀਤਪਾਲ ਸਿੰਘ ਰਣੀਆਂ , ਹਰਦੀਪ ਕੁਮਾਰ ਹੈਰੀ ਬਿਲਡਰ, ਜਸਪਾਲ ਸਿੰਘ ਔਲਖ, ਰਜਿੰਦਰ ਸਿੰਘ, ਸੁਰਿੰਦਰ ਸਿੰਘ ਦੀਪਕ ਤਾਇਲ, ਗੁਰਸੇਵਕ ਸਿੰਘ ਸੰਨਿਆਸੀ, ਪਿ੍ੰਸੀਪਲ ਸ਼ਿਵਾਨੀ ਅਰੋੜਾ, ਪਰਮਜੀਤ ਕੌਰ ਪਲਤਾ, ਸ਼੍ਰੇਆ ਪਲਤਾ, ਹਰਦੀਪ ਸਿੰਘ ਜੰਡੂ, ਗੁਰਨਾਮ ਸਿੰਘ ਗਾਮਾ, ਪ੍ਰੋ. ਅੰਮਿ੍ਤਪਾਲ ਸਿੰਘ ਪਾਲੀ, ਡਾ. ਇਕਬਾਲ ਸਿੰਘ, ਡਾ. ਗੁਰਚਰਨ ਸਿੰਘ, ਪਲਤਾ ਡਾਕੂਮੈਂਟ ਰਾਈਟਰ ਨਵੀਂ ਕਚਹਿਰੀ, ਹਰਵਿੰਦਰ ਸਿੰਘ ਆਦਿ ਸ਼ਾਮਿਲ ਹਨ | ਸੁਭਾਸ਼ ਪਲਤਾ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾਤਾ ਸਵ: ਮੋਹਨ ਲਾਲ ਪਲਤਾ ਦਾ ਅੰਗੀਠਾ ਮਿਤੀ 21 ਅਪ੍ਰੈਲ ਮੰਗਲਵਾਰ ਨੂੰ ਸਵੇਰੇ 9:30 ਵਜੇ ਗਾਂਧੀ ਰੋਡ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ |