17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਅਜੀਤਵਾਲ ਨੇੜੇ ਟਰੱਕ ਭਿਆਨਕ ਅੱਗ ਦੀ ਲਪੇਟ 'ਚ ਆਇਆ <br/>

Ad Position 21
No active advertisement
ਅਜੀਤ ਡੈਸਕ 22-04-2026
ਅਜੀਤਵਾਲ, 21 ਅਪ੍ਰੈਲ (ਹਰਦੇਵ ਸਿੰਘ ਮਾਨ)-ਅਜੀਤਵਾਲ ਤੋਂ ਮੋਗਾ ਵੱਲ ਦੁਪਹਿਰ 2 ਵਜੇ ਦੇ ਕਰੀਬ ਲੁਧਿਆਣਾ ਵਲੋਂ ਆ ਰਹੇ ਟਰੱਕ ਨੂੰ ਭਿਆਨਕ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ, ਜਿਸ ਉੱਪਰ ਪਿੰਡ ਅਜੀਤਵਾਲ ਦੇ ਨੌਜਵਾਨਾਂ ਵਲੋਂ ਥਾਣਾ ਅਜੀਤਵਾਲ ਪੁਲਿਸ ਦੇ ਸਹਿਯੋਗ ਨਾਲ ਪਿੰਡ ਦੀ ਤਿਆਰ ਕੀਤੀ ਅੱਗ ਬੁਝਾਊ ਟੈਂਕੀ ਨਾਲ ਕਾਬੂ ਪਾਇਆ ਗਿਆ | ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਦੇ ਮਾਲਕ ਜੋ ਕਿ ਖ਼ੁਦ ਹੀ ਟਰੱਕ ਨੂੰ ਚਲਾ ਰਿਹਾ ਸੀ, ਸਤੀਸ਼ ਕੁਮਾਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਹਿਯੋਗੀ ਜਗਰੂਪ ਸਿੰਘ ਨਾਲ ਦੋ ਵਜੇ ਦੇ ਕਰੀਬ ਉਨ੍ਹਾਂ ਕਸਬਾ ਅਜੀਤਵਾਲ ਨੂੰ ਪਾਰ ਕੀਤਾ ਹੀ ਸੀ ਕਿ ਉਨ੍ਹਾਂ ਨੂੰ ਟਰੱਕ ਅੰਦਰੋਂ ਕੁਝ ਤਾਰਾਂ ਆਦਿ ਜਲਣ ਜਿਹਾ ਮਹਿਸੂਸ ਹੋਣ ਲੱਗਾ ਤੇ ਕੁਝ ਹੀ ਸਮੇਂ 'ਚ ਟਰੱਕ ਦੇ ਕੈਬਿਨ ਅੰਦਰ ਅੱਗ ਲੱਗਣ ਦਾ ਪਤਾ ਲੱਗ ਗਿਆ, ਉਹ ਇਕ ਦਮ ਘਬਰਾਏ ਹੋਏ ਟਰੱਕ ਖੜਾ ਕਰਕੇ ਹੇਠਾਂ ਉਤਰ ਗਏ, ਕੁਝ ਪਲਾਂ ਵਿਚ ਹੀ ਅੱਗ ਨੇ ਟਰੱਕ ਦੇ ਅਗਲੇ ਹਿੱਸੇ ਨੂੰ ਪੂਰੀ ਤਰਾਂ ਆਪਣੀ ਲਪੇਟ ਵਿਚ ਲੈ ਲਿਆ | ਰਾਹਗੀਰਾਂ ਵਿਚੋਂ ਕਿਸੇ ਨੇ ਅਜੀਤਵਾਲ ਵਿਖੇ ਬਣਾਈ ਅੱਗ ਬੁਝਾਉਣ ਵਾਲੀ ਟੈਂਕੀ ਦੇ ਨੌਜਵਾਨਾਂ ਨਾਲ ਸੰਪਰਕ ਕੀਤਾ, ਜੋ ਕੁਝ ਹੀ ਪਲਾਂ ਵਿਚ ਪਹੁੰਚ ਗਏ ਤੇ ਅੱਗ ਬੁਝਾਉਣ ਵਿਚ ਜੁੱਟ ਗਏ ਇਸੇ ਦੌਰਾਨ ਹੀ ਥਾਣਾ ਅਜੀਤਵਾਲ ਮੁਖੀ ਇੰਸ: ਰਾਜ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਤੇ ਉਹ ਵੀ ਅੱਗ ਬੁਝਾਉਣ ਵਿਚ ਜੁੱਟ ਗਏ, ਕਾਫੀ ਜੱਦੋ ਜਹਿਦ ਮਗਰੋਂ ਅੱਗ 'ਤੇ ਕਾਬੂ ਪਾ ਲਿਆ ਗਿਆ | ਟਰੱਕ ਮਾਲਕ ਸਤੀਸ਼ ਕੁਮਾਰ ਨੇ ਭਰੇ ਮਨ ਨਾਲ ਦੱਸਿਆ ਕਿ ਉਹ ਕਰੀਬ ਇਕ ਮਹੀਨੇ ਮਗਰੋਂ ਮਾਲ ਉਤਾਰ ਕੇ ਆਪਣੇ ਘਰ ਸ੍ਰੀ ਮੁਕਤਸਰ ਸਾਹਿਬ ਜਾ ਰਹੇ ਸੀ ਤੇ ਇਹ ਭਿਆਨਕ ਹਾਦਸਾ ਹੋ ਗਿਆ ਜਿਸ ਵਿਚ ਗੱਡੀ ਦਾ ਕੈਬਿਨ, ਇੰਜਨ ਦਾ ਹਿੱਸਾ ਸੀਟਾਂ, ਤਰਪਾਲਾਂ, ਮਗਰ ਬਾਡੀ ਦਾ ਕੁਝ ਹਿੱਸਾ ਤੇ ਇਥੋਂ ਤੱਕ ਟਾਇਰਾਂ ਨੂੰ ਵੀ ਸੇਕ ਪੁੱਜਿਆ ਹੈ ਤੇ ਗੱਡੀ ਅੰਦਰ ਪਈ ਨਗਦੀ ਵੀ ਸੜ ਗਈ, ਜਿਸ ਨਾਲ ਉਨ੍ਹਾਂ ਦਾ ਵੱਡਾ ਮਾਲੀ ਨੁਕਸਾਨ ਹੋਇਆ ਹੈ | ਇਸ ਸਬੰਧੀ ਥਾਣਾ ਅਜੀਤਵਾਲ ਮੁਖੀ ਰਾਜ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ ਤੇ ਤੁਰੰਤ ਹੀ ਪੁਲਿਸ ਪਾਰਟੀ ਪਹੁੰਚ ਗਈ ਜਿਨ੍ਹਾਂ ਨੇ ਅੱਗ ਬੁਝਾਉਣ ਵਿਚ ਲੱਗੇ ਨੌਜਵਾਨਾਂ ਨਾਲ ਅੱਗ 'ਤੇ ਕਾਬੂ ਪਾ ਲਿਆ ਜਿਸ ਨਾਲ ਹੋਰ ਭਿਆਨਕ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ | ਉਨ੍ਹਾਂ ਨੇ ਪਿੰਡ ਦੇ ਨੌਜਵਾਨਾਂ ਦੀ ਭਰਪੂਰ ਸ਼ਲਾਘਾ ਕੀਤੀ ਜਿਨ੍ਹਾਂ ਨੇ ਨਗਰ ਸਹਿਯੋਗ ਨਾਲ ਤਿਆਰ ਕੀਤੀ ਅੱਗ ਬੁਝਾਊ ਟੈਂਕੀ ਨਾਲ ਇਸ ਭਿਆਨਕ ਅੱਗ ਤੇ ਕਾਬੂ ਪਾਇਆ ਤੇ ਇਸ ਮੁੱਖ ਮਾਰਗ 'ਤੇ ਕੋਈ ਵੱਡਾ ਹਾਦਸਾ ਹੋਣ ਤੋਂ ਬਚਾ ਰਿਹਾ | ਇਸ ਮੌਕੇ ਪ੍ਰਧਾਨ ਸੁਖਜੀਤ ਸਿੰਘ ਸੋਨੰੂ, ਮਨਦੀਪ ਸਿੰਘ, ਦੀਪਾ ਮਾਨ, ਰਜੀਵ ਚਾਵਲਾ, ਸੰਦੀਪ ਕੁਮਾਰ, ਰਾਜੂ ਸਿੱਧੂ ਆਦਿ ਵੱਡੀ ਗਿਣਤੀ ਨੌਜਵਾਨਾਂ ਅਤੇ ਰਾਹਗੀਰਾਂ ਸਮੇਤ ਆਸ ਪਾਸ ਦੇ ਡਰਾਈਵਰ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਹੱਦਬੰਦੀ ਬਿੱਲ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਕਾਨੂੰਨ ਸੋਧ ਬਿੱਲ ਵਾਪਸ ਲੈਣਾ ਸਰਕਾਰ ਦਾ ਸ਼ਲਾਘਾਯੋਗ ਫ਼ੈਸਲਾ-ਪੀਰ ਮੁਹੰ... ਅਗਲੀ ਖ਼ਬਰ ਮਾਮਲਾ ਸਾਬਕਾ ਵਿਧਾਇਕ ਵਿਜੇ ਕੁਮਾਰ ਸਾਥੀ ਦੀ ਦੁਕਾਨ 'ਚੋਂ ਨਾਜਾਇਜ਼ ਉਸਾਰੀ ਕਰਨ ਦਾ ਮਾਣਯੋਗ ਅਦਾਲਤ ਦੇ ਹੁਕਮਾਂ ਦੇ ਬਾ...
Ad Position 24