18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸੁਖਬੀਰ ਦੀ ਅਗਵਾਈ ਹੇਠ ਅਕਾਲੀ ਦਲ ਦਾ ਹਰ ਵਰਕਰ ਸਿਆਸੀ ਵਿਰੋਧੀਆਂ 'ਤੇ ਭਾਰੂ ਪਵੇਗਾ-ਪੱਪੂ ਰਾਮੂੰਵਾਲਾ

Ad Position 21
No active advertisement
ਅਜੀਤ ਡੈਸਕ 24-04-2026
ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਯੋਗ ਅਗਵਾਈ 'ਚ ਪਾਰਟੀ ਦਾ ਹਰ ਵਰਕਰ ਵਿਰੋਧੀ ਪਾਰਟੀਆਂ 'ਤੇ ਭਾਰੂ ਪਏਗਾ | ਉਕਤ ਬਿਆਨ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਨੇ ਪਿੰਡ ਚੁਗਾਵਾਂ ਵਿਖੇ ਬਲਜੀਤ ਸਿੰਘ ਸਰਪੰਚ ਦੇ ਗ੍ਰਹਿ ਵਿਖੇ ਪਿੰਡ ਦੀ ਪੰਚਾਇਤ ਤੇ ਮੁਹਤਬਰ ਵਿਅਕਤੀਆਂ ਹਰਵਿੰਦਰ ਸਿੰਘ ਮੈਂਬਰ, ਬੰਤ ਸਿੰਘ ਮੈਂਬਰ ਬਾਬੇ ਕਾ, ਗੁਰਮੀਤ ਸਿੰਘ ਗਿੱਲ, ਵਜ਼ੀਰ ਸਿੰਘ, ਭਿੰਦਰ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਮੀਤ ਪ੍ਰਧਾਨ, ਮਨੋਹਰ ਸਿੰਘ ਸਾਬਕਾ ਖਜ਼ਾਨਚੀ, ਮੱਖਣ ਸਿੰਘ, ਦਰਸ਼ਨ ਸਿੰਘ ਮਨਪ੍ਰੀਤ ਸਿੰਘ ਗਿਰੀ, ਹਰਪ੍ਰੀਤ ਸਿੰਘ ਤੇ ਮਨਜੀਤ ਸਿੰਘ ਜੀਤੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਜਾਰੀ ਕੀਤਾ | ਪੱਪੂ ਰਾਮੂੰਵਾਲਾ ਨੇ ਸਾਰੇ ਮੋਹਤਬਰਾਂ ਨਾਲ ਪਾਰਟੀ ਦੀ ਚੜ੍ਹਦੀ ਕਲਾ ਅਤੇ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ | ਸਾਰਿਆਂ ਨੇ ਪੂਰਨ ਵਿਸ਼ਵਾਸ ਦਵਾਇਆ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਕਰਾਉਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਮੁੱਖ ਮੰਤਰੀ ਬਣਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡਣਗੇ | ਪੱਪੂ ਰਾਮੂੰਵਾਲਾ ਨੇ ਕਿਹਾ ਕਿ ਕਣਕ ਦਾ ਸੀਜ਼ਨ ਖਤਮ ਹੋਣ ਤੋਂ ਬਾਅਦ ਅਜੀਤਵਾਲ ਵਿਖੇ ਇਲਾਕੇ ਦੀ ਮੀਟਿੰਗ ਰੱਖੀ ਜਾਵੇਗੀ ਜਿਸ ਵਿਚ ਹਲਕਾ ਇੰਚਾਰਜ ਰਾਜਵਿੰਦਰ ਸਿੰਘ ਧਰਮਕੋਟ ਸਮੇਤ ਅਕਾਲੀ ਦਲ ਦੇ ਸਾਰੀ ਲੀਡਰਸ਼ਿਪ ਸ਼ਾਮਿਲ ਹੋਵੇਗੀ | ਇਸ ਮੌਕੇ ਮੋਹਤਬਰਾਂ ਨੇ ਰਣਵਿੰਦਰ ਸਿੰਘ ਪੱਪੂ ਰਾਮੂੰਵਾਲਾ ਦਾ ਸਿਰੋਪਾਓ ਨਾਲ ਵਿਸ਼ੇਸ਼ ਸਨਮਾਨ ਵੀ ਕੀਤਾ |
Ad Position 22
No active advertisement
ਪਿਛਲੀ ਖ਼ਬਰ ਗਲੋਬਲ ਵਿਜ਼ਡਮ ਕਾਨਵੈਂਟ ਸਕੂਲ 'ਚ ਪ੍ਰਾਈਜ਼ ਡਿਸਟ੍ਰੀਬਿਊਸ਼ਨ ਸਮਾਗਮ ਆਯੋਜਿਤ ਅਗਲੀ ਖ਼ਬਰ ਮੋਗਾ 'ਚ ਹੁਕਮਰਾਨ ਧਿਰ ਨੂੰ ਕਾਂਗਰਸ ਪਾਰਟੀ ਦੀ ਹਲਕਾ ਇੰਚਾਰਜ ਮਾਲਵਿਕਾ ਸੂਦ ਨੇ ਲਗਾਈ ਸਿਆਸੀ ਸੰਨ੍ਹ
Ad Position 24