17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਭਾਰਤੀ ਕਮਿਊਨਿਸਟ ਪਾਰਟੀ ਮੋਗਾ ਵਲੋਂ ਪੰਦ੍ਹਰਵਾੜੇ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 24-04-2026
ਮੋਗਾ, 23 ਅਪ੍ਰੈਲ (ਸੁਰਿੰਦਰਪਾਲ ਸਿੰਘ)-ਅੱਜ ਭਾਰਤੀ ਕਮਿਊਨਿਸਟ ਪਾਰਟੀ ਮੋਗਾ ਵਲੋਂ 22 ਅਪ੍ਰੈਲ ਲੈਨਿਨ ਦੇ ਜਨਮ ਦਿਨ ਤੋਂ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਨੂੰ ਸਮਰਪਿਤ ਪੰਦ੍ਹਰਵਾੜੇ ਦੀ ਸ਼ੁਰੂਆਤ ਸਿਧਾਂਤਕ ਵਿਚਾਰ ਚਰਚਾ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ ਵਿਖੇ ਕਰਕੇ ਕੀਤੀ ਗਈ | ਇਸ ਸਿਧਾਂਤਕ ਵਿਚਾਰ ਚਰਚਾ ਦੀ ਪ੍ਰਧਾਨਗੀ ਕਾਮਰੇਡ ਜਗਦੀਸ਼ ਸਿੰਘ ਚਾਹਲ ਨੇ ਕੀਤੀ | ਭਾਰਤੀ ਕਮਿਊਨਿਸਟ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਕੁਲਦੀਪ ਸਿੰਘ ਭੋਲਾ ਨੇ ਕਿਹਾ ਕਿ ਅੱਜ ਲੈਨਿਨ ਦੇ ਜਨਮ ਦਿਨ 'ਤੇ ਆਪਾਂ ਇਸ ਪੰਦ੍ਹਰਵਾੜੇ ਦੀ ਸ਼ੁਰੂਆਤ ਕਰ ਰਹੇ ਹਾਂ | ਅੱਜ ਤੋਂ ਲੈ ਕੇ 5 ਮਈ ਕਾਰਲ ਮਾਰਕਸ ਦੇ ਜਨਮ ਦਿਨ ਤੱਕ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਬਲਾਕਾਂ ਵਿਚ ਇਹ ਸਿਧਾਂਤਕ ਵਿਚਾਰ ਚਰਚਾਵਾਂ ਲਗਾਤਾਰ ਕੀਤੀਆਂ ਜਾਣਗੀਆਂ | | ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਡਾ. ਇੰਦਰਵੀਰ ਗਿੱਲ ਜ਼ਿਲ੍ਹਾ ਮੀਤ ਸਕੱਤਰ ਨੇ ਲੈਨਿਨ ਦੀ ਜੀਵਨੀ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ | ਵਿਚਾਰ ਚਰਚਾ 'ਚ ਸੁਖਜਿੰਦਰ ਮਹੇਸ਼ਰੀ, ਸਵਰਨ ਸਿੰਘ ਖੋਸਾ, ਕਾਮਰੇਡ ਗੁਰਮੇਲ ਨਾਹਰ, ਕਾਮਰੇਡ ਦਰਸ਼ਨ ਲਾਲ, ਬੂਟਾ ਸਿੰਘ ਭੱਟੀ, ਮਾਸਟਰ ਭੁਪਿੰਦਰ ਸਿੰਘ ਸੇਖੋਂ, ਹਰਪ੍ਰੀਤ ਬਾਵਾ, ਕਰਮਵੀਰ ਬੱਧਨੀ, ਜਗਸੀਰ ਖੋਸਾ, ਜਸਪ੍ਰੀਤ ਬੱਧਨੀ, ਹਰਬੰਸ ਸਾਗਰ, ਪੁਖਰਾਜ, ਜਿੰਦਰ ਚੜਿੱਕ, ਰਾਜਵੀਰ ਕੌਰ, ਹਰਮਨ ਤਖਾਣਵੱਧ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਪੰਜਾਬੀ ਸਭਾ ਕੈਨੇਡਾ ਵਲੋਂ ਕਰਵਾਇਆ ਸਾਹਿਤਕ ਸਮਾਗਮ ਅਗਲੀ ਖ਼ਬਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਵਲੋਂ ਇੰਟਰਲਾਕਿੰਗ ਟਾਈਲਾਂ ਲਗਾਉਣ ਦਾ ਉਦਘਾਟਨ
Ad Position 24