07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਕਣਕ ਦੀ ਲਿਫਟਿੰਗ ਸੰਚਾਰੂ ਢੰਗ ਨਾਲ ਕਰਵਾਉਣ ਦੀ ਮੰਗ

Ad Position 21
repet_subhas-goyals [Copy P29]
ਦਾਣਾ ਮੰਡੀ ਅਜੀਤਵਾਲ ਵਿਖੇ ਕਣਕ ਦੀ ਲਿਫਟਿੰਗ ਨਾ ਹੋਣ ਕਰਕੇ ਬਣੀਆਂ ਮੁਸ਼ਕਿਲਾਂ ਸੰਬੰਧੀ ਜਾਣਕਾਰੀ ਦਿੰਦੇ ਹੋਏ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਨਾਲ ਆੜ੍ਹਤੀ ਭਾਈਚਾਰਾ ਤੇ ਹੋਰ | (ਸੱਜੇ) ਦਾਣਾ ਮੰਡੀ ਅਜੀਤਵਾਲ ਵਿਖੇ ਲਿਫਟਿੰਗ ਨਾ ਹੋਣ ਕਰਕੇ ਪਈਆਂ ਬੋਰੀਆਂ ਦੇ ਢੇਰ | ਅਜੀਤ ਤਸਵੀਰ <br/> 25-04-2026
ਅਜੀਤਵਾਲ, 24 ਅਪ੍ਰੈਲ (ਹਰਦੇਵ ਸਿੰਘ ਮਾਨ)-ਕਣਕ ਦੀ ਲਿਫ਼ਟਿੰਗ ਸੰਚਾਰੂ ਢੰਗ ਨਾਲ ਨਾ ਹੋਣ ਕਰਕੇ ਮਾਰਕੀਟ ਕਮੇਟੀ ਅਜੀਤਵਾਲ ਅਧੀਨ ਦਾਣਾ ਮੰਡੀ ਅਜੀਤਵਾਲ ਤੇ ਇਲਾਕੇ ਦੀਆਂ ਕੁਝ ਹੋਰ ਮੰਡੀਆਂ ਵਿਚ ਪਈ ਕਣਕ ਕਾਰਨ ਆੜ੍ਹਤੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਹ ਜਾਣਕਾਰੀ ਦਾਣਾ ਮੰਡੀ ਅਜੀਤਵਾਲ ਵਿਖੇ ਇਕੱਤਰ ਹੋਏ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਗਜੀਤ ਸਿੰਘ ਸਿੱਧੂ ਨੇ ਹੋਰ ਆੜ੍ਹਤੀਆਂ ਨਾਲ ਦੱਸਿਆ ਕਿ ਪਹਿਲਾਂ ਕਣਕ ਵਿਚ ਨਮੀਂ ਦੀ ਮਾਤਰਾ ਨੂੰ ਲੈ ਕੇ ਮੁਸ਼ਕਿਲ ਬਣੀ ਹੋਈ ਸੀ ਤੇ ਜਦੋਂ 12 ਨਮੀ ਵਾਲੀ ਕਣਕ ਦੀ ਖ਼ਰੀਦ ਹੋਈ ਤੇ ਹੁਣ ਕਣਕ ਮੰਡੀਆਂ ਵਿਚੋਂ ਲਗਾਤਾਰ ਨਾ ਚੁੱਕੀ ਜਾਣ ਕਰਕੇ ਵੱਡੀਆਂ ਮੁਸ਼ਕਲਾਂ ਸਾਹਮਣੇ ਆ ਰਹੀਆਂ ਹਨ ਕਿਉਂਕਿ ਜ਼ਿਆਦਾ ਗਰਮੀ ਕਰਕੇ ਸੁੱਕਣ ਨਾਲ ਕਣਕ ਵਿਚ ਨਮੀ ਦੀ ਮਾਤਰਾ ਹੋਰ ਘੱਟ ਜਾਣ ਨਾਲ ਭਾਰ ਘਟੇਗਾ, ਜਿਸ ਨਾਲ ਆੜ੍ਹਤੀਆ ਤੇ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਵਿਚ ਰੇੜਕਾ ਬਣਨ ਦੀ ਸੰਭਾਵਨਾ ਬਣ ਜਾਂਦੀ ਹੈ | ਉਨ੍ਹਾਂ ਨੇ ਦੱਸਿਆ ਕਿ ਇਸ ਮੁਸ਼ਕਿਲ ਦਾ ਵੱਡਾ ਕਾਰਨ ਰੇਲਵੇ ਲੋਡਿੰਗ ਦਾ ਕੇਂਦਰ ਹੋਣ ਕਰਕੇ ਅਜੀਤਵਾਲ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਰੇਲ ਗੱਡੀਆਂ ਰਾਹੀਂ ਲੋਕਲ ਦੇ ਨਾਲ ਨਿਹਾਲ ਸਿੰਘ ਵਾਲਾ ਤੇ ਬੱਧਨੀ ਆਦਿ ਦਾ ਵੀ ਅਨਾਜ ਵੀ ਭਰਿਆ ਜਾਂਦਾ ਹੈ, ਜਿਸ ਨਾਲ ਲੇਬਰ ਦੀ ਵੱਡੀ ਮੁਸ਼ਕਿਲ ਬਣ ਜਾਂਦੀ ਹੈ ਤੇ ਲੋਡ ਵੀ ਜ਼ਿਆਦਾਤਰ ਚੌਲਾਂ ਦਾ ਭਰਿਆ ਜਾ ਰਿਹਾ ਹੈ, ਜਦੋਂ ਕਿ ਸੀਜ਼ਨ ਅਨੁਸਾਰ ਚਾਹੀਦਾ ਇਹ ਹੈ ਕਿ ਕਣਕ ਦੇ ਲੋਡ ਵੱਲ ਧਿਆਨ ਦਿੱਤਾ ਜਾਵੇ | ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਦੇ ਹੱਲ ਲਈ ਐਸੋਸੀਏਸ਼ਨ ਵਲੋਂ ਡਿਪਟੀ ਕਮਿਸ਼ਨਰ ਮੋਗਾ ਦੇ ਧਿਆਨ ਵਿਚ ਲਿਆ ਕੇ ਇਸ ਮੁਸ਼ਕਿਲ ਦੇ ਹੱਲ ਸਬੰਧੀ ਬੇਨਤੀ ਕੀਤੀ ਸੀ | ਪ੍ਰਧਾਨ ਜਗਜੀਤ ਸਿੰਘ ਨੇ ਜ਼ਿਕਰ ਕੀਤਾ ਕਿ ਬੀਤੇ ਸਮੇਂ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਵਿਜੇ ਕਾਲੜਾ ਵਲੋਂ ਮੰਡੀਆਂ ਦੇ ਪ੍ਰਧਾਨਾਂ ਸਮੇਤ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਿਸਾਨ ਭਵਨ ਵਿਖੇ ਹੋਈ ਮੀਟਿੰਗ ਸਮੇਂ ਇਸ ਗੱਲ ਦੀ ਮੰਗ ਕੀਤੀ ਸੀ ਕਿ ਕਣਕ ਦੀ ਭਰਾਈ ਦੇ 72 ਘੰਟੇ ਬਾਅਦ ਅਨਾਜ ਦੀ ਸੁੱਕਣ ਕਾਰਨ ਭਾਰ ਘਟਣ ਦੀ ਭਰਪਾਈ ਲਈ ਆੜ੍ਹਤੀਆ ਨੂੰ ਜ਼ਿੰਮੇਵਾਰ ਨਾ ਠਹਿਰਾਇਆ ਜਾਵੇ | ਆੜ੍ਹਤੀਆ ਐਸੋਸੀਏਸ਼ਨ ਜਿੰਨਾਂ ਵਿਚ ਬਲਜਿੰਦਰ ਸਿੰਘ ਝੂਲ ਚੱਕ ਚੂਹੜਚੱਕ, ਲਵਲੀ ਬੱਧਨੀ ਕੁਲਦੀਪ ਸਿੰਘ ਮਟਵਾਣੀ, ਲਾਲੀ ਅਲੀਗੜ੍ਹ, ਰਣਜੀਤ ਚਾਵਲਾ, ਸਵਰਨਜੀਤ ਸਹਿਗਲ, ਗੁਰਸੇਵਕ ਬਾਸੀ ਸਮੇਤ ਸਬੰਧਿਤ ਹੋਰ ਲੋਕਾਂ ਨੇ ਮੰਗ ਕੀਤੀ ਕਿ ਪਹਿਲਾਂ ਹੀ ਮੁਸ਼ਕਲਾਂ ਦੇ ਦੌਰ ਵਿਚ ਗੁਜ਼ਰ ਰਹੇ ਆੜ੍ਹਤੀਏ ਭਾਈਚਾਰੇ ਦੀ ਤਕਲੀਫ਼ ਨੂੰ ਸਮਝਦਿਆਂ ਕਣਕ ਦੀ ਲਿਫਟਿੰਗ ਨੂੰ ਜਲਦ ਤੋਂ ਜਲਦ ਸੰਚਾਰੂ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸੋਸ਼ਲ ਵੈੱਲਫੇਅਰ ਕਲੱਬ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ ਅਗਲੀ ਖ਼ਬਰ ਕਣਕ ਦੀ ਖਰੀਦ ਬਦਲੇ ਕਿਸਾਨਾਂ ਨੂੰ 857.86 ਕਰੋੜ ਦੀ ਅਦਾਇਗੀ-ਡਿਪਟੀ ਕਮਿਸ਼ਨਰ <br/>
Ad Position 24