07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਸੋਸ਼ਲ ਵੈੱਲਫੇਅਰ ਕਲੱਬ ਵਲੋਂ ਮੁਫ਼ਤ ਮੈਡੀਕਲ ਜਾਂਚ ਕੈਂਪ ਭਲਕੇ

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮੋਗਾ, 24 ਅਪੈ੍ਰਲ (ਅਸ਼ੋਕ ਬਾਂਸਲ)-ਸੋਸ਼ਲ ਵੈੱਲਫੇਅਰ ਕਲੱਬ ਮੋਗਾ ਦੇ ਪ੍ਰਧਾਨ ਓ.ਪੀ. ਕੁਮਾਰ ਨੇ ਦੱਸਿਆ ਕਿ ਫੋਰਟਿਸ ਹਸਪਤਾਲ ਮੋਹਾਲੀ ਦੇ ਸਹਿਯੋਗ ਨਾਲ 26 ਅਪੈ੍ਰਲ ਦਿਨ ਐਤਵਾਰ ਨੂੰ ਧਰਮਸ਼ਾਲਾ ਸਿਵਲ ਲਾਈਨ ਦੱਤ ਰੋਡ ਮੋਗਾ ਵਿਚ ਵੱਡਾ ਮੁਫ਼ਤ ਮਲਟੀ ਸਪੈਸ਼ਲਿਟੀ ਜਾਂਚ ਕੈਂਪ ਲਗਾਇਆ ਜਾ ਰਿਹਾ ਹੈ | ਜਿਸ ਵਿਚ ਡਾਕਟਰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਦੀ ਜਾਂਚ ਕਰਨਗੇ | ਇਸ ਕੈਂਪ ਵਿਚ ਡਾ. ਰਿਸ਼ਭ ਸੁਰਾਣਾ ਹੱਡੀਆਂ ਦੇ ਮਾਹਿਰ, ਡਾ. ਵਿਦੀਸ਼ ਸਿੰਗਲਾ ਬੇਅਰਿਟਿ੍ਕ ਸਰਜਰੀ ਮੋਟਾਪਾ ਤੇ ਪੇਟ ਵਾਲੇ ਰੋਗਾਂ ਦੇ ਮਾਹਿਰ, ਡਾ. ਸ਼ਿਖਾ ਗੁਪਤਾ ਜਨਰਲ ਮੈਡੀਸਨ ਦੇ ਮਾਹਿਰ ਜਾਂਚ ਕਰਨਗੀਆਂ | ਕੈਂਪ ਵਿਚ ਗਠੀਆ ਦਰਦ, ਗੈਸ, ਸ਼ੂਗਰ, ਦਿਲ ਦੀ ਬਿਮਾਰੀ, ਨਮੂਨੀਆ, ਅਸਥਮਾ ਨਾਲ ਸੰਬੰਧਿਤ ਮਰੀਜ਼ਾਂ ਨੂੰ ਮੁਫ਼ਤ ਸਲਾਹ ਦਿੱਤੀ ਜਾਵੇਗੀ ਤੇ ਮੁਫ਼ਤ ਸ਼ੂਗਰ ਚੈੱਕ, ਖੂਨ ਦਬਾਓ ਜਾਂਚ ਤੇ ਈ.ਸੀ.ਜੀ ਦੀ ਸਹੂਲਤ ਵੀ ਉਪਲਬਧ ਰਹੇਗੀ | ਕੈਂਪ 'ਚ ਕਲੱਬ ਵਲੋਂ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਪ੍ਰਧਾਨ ਓ.ਪੀ. ਕੁਮਾਰ ਨੇ ਸਾਰੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਿਾਪ 'ਚ ਪਹੁੰਚ ਕੇ ਇਸ ਦਾ ਲਾਭ ਲਓ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਨਗਰ ਨਿਗਮ ਮੋਗਾ ਦੀਆਂ ਚੋਣਾਂ ਲੜਨ ਦਾ ਐਲਾਨ ਅਗਲੀ ਖ਼ਬਰ ਕਣਕ ਦੀ ਲਿਫਟਿੰਗ ਸੰਚਾਰੂ ਢੰਗ ਨਾਲ ਕਰਵਾਉਣ ਦੀ ਮੰਗ
Ad Position 24