06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਮਾਤਾ ਮਲਕੀਤ ਕੌਰ ਗਿੱਲ ਨਮਿਤ ਸ਼ਰਧਾਂਜਲੀ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 25-04-2026
ਮੋਗਾ, 24 ਅਪ੍ਰੈਲ (ਸੁਰਿੰਦਰਪਾਲ ਸਿੰਘ)-ਉੱਘੇ ਅਕਾਲੀ ਆਗੂ ਤੇ ਸਬਜ਼ੀ ਮੰਡੀ 'ਚ ਆੜ੍ਹਤ ਦਾ ਕਾਰੋਬਾਰ ਕਰਦੇ ਬਲਜਿੰਦਰ ਸਿੰਘ ਕੁੱਕੂ ਦੇ ਪੂਜਨੀਕ ਮਾਤਾ ਸਰਦਾਰਨੀ ਮਲਕੀਤ ਕੌਰ ਜੋ ਬੀਤੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਸਦੀਂਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਨਮਿਤ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਪਏ ਗਏ ਉਪਰੰਤ ਗਿਆਨੀ ਇਕਬਾਲ ਸਿੰਘ ਲੰਗੇਆਣਾ ਦੇ ਕੀਰਤਨੀ ਜਥੇ ਨੇ ਗੁਰਬਾਣੀ ਦੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ ਤੇ ਜੀਵਨ ਮਰਨ ਦੇ ਫ਼ਲਸਫ਼ੇ 'ਤੇ ਚਾਨਣਾ ਪਾਇਆ | ਸ਼ਰਧਾਂਜਲੀ ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਕਰਦਿਆਂ ਰਾਜਵੰਤ ਸਿੰਘ ਮਾਹਲਾ ਸਾਬਕਾ ਡਾਇਰੈਕਟਰ ਖਾਦੀ ਬੋਰਡ ਪੰਜਾਬ ਨੇ ਮਾਤਾ ਮਲਕੀਤ ਕੌਰ ਗਿੱਲ ਦੇ ਜੀਵਨ 'ਤੇ ਪੰਛੀ ਝਾਤ ਪਵਾਈ | ਸ਼ਰਧਾਂਜਲੀ ਸਮਾਗਮ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ ਵਾਲਿਆਂ ਨੇ ਕਿਹਾ ਕਿ ਮਾਤਾ ਮਲਕੀਤ ਕੌਰ ਗਿੱਲ ਗੁਰਮਤਿ ਦੇ ਧਾਰਨੀ, ਸਮਾਜ ਸੇਵੀ ਤੇ ਲੋੜਵੰਦਾਂ ਦੇ ਮਸੀਹਾ ਸਨ ਤੇ ਉਨ੍ਹਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਸੀ | ਸ਼ਰਧਾਂਜਲੀ ਸਮਾਗਮ ਦੌਰਾਨ ਸਾਬਕਾ ਵਿਧਾਇਕ ਤੇ ਭਾਜਪਾ ਜ਼ਿਲ੍ਹਾ ਪ੍ਰਧਾਨ ਹਰਜੋਤ ਕਮਲ, ਸੰਜੀਤ ਸਿੰਘ ਸੰਨੀ ਗਿੱਲ ਹਲਕਾ ਇੰਚਾਰਜ, ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੇਅਰਮੈਨ ਨੇ ਮਾਤਾ ਮਲਕੀਤ ਕੌਰ ਗਿੱਲ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਰਹੀ ਹੈ | ਇਸ ਮੌਕੇ ਨਿਧੜਕ ਸਿੰਘ ਬਰਾੜ ਸਾਬਕਾ ਰਾਜ ਸੂਚਨਾ ਕਮਿਸ਼ਨਰ, ਸੰਤ ਬਾਬਾ ਗੁਰਦੀਪ ਸਿੰਘ ਚੰਦ ਪੁਰਾਣਾ, ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸਾਬਕਾ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਹਰਜੀਤ ਸਿੰਘ ਪੰਨੂੰ ਸਾਬਕਾ ਐਸ.ਐਸ.ਪੀ., ਤਰਸੇਮ ਸਿੰਘ ਰੱਤੀਆਂ ਮੈਂਬਰ ਸ਼ੋ੍ਰਮਣੀ ਕਮੇਟੀ, ਨਿਹਾਲ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼ੋ੍ਰਮਣੀ ਅਕਾਲੀ ਦਲ, ਖਣਮੁੱਖ ਭਾਰਤੀ ਪੱਤੋ, ਪ੍ਰੇਮ ਚੰਦ ਚੱਕੀ ਵਾਲੇ, ਰਜਿੰਦਰ ਸਿੰਘ ਡੱਲਾ, ਬਿਪਨਪਾਲ ਸਿੰਘ ਖੋਸਾ, ਗੁਰਜੰਟ ਸਿੰਘ ਰਾਮੰੂਵਾਲਾ, ਸਰਪੰਚ ਜਗਮੋਹਨ ਸਿੰਘ ਜੈ ਸਿੰਘ ਵਾਲਾ, ਗੁਰਪ੍ਰਤਾਪ ਸਿੰਘ ਘੱਲ ਕਲਾਂ, ਜਗਦੀਪ ਸਿੰਘ ਗਟਰਾ ਪ੍ਰਧਾਨ ਨਗਰ ਕੌਂਸਲ ਨਿਹਾਲ ਸਿੰਘ ਵਾਲਾ, ਗੁਰਦੀਪ ਸਿੰਘ ਸਰਪੰਚ ਮਹੇਸ਼ਰੀ, ਚਮਕੌਰ ਸਿੰਘ ਦੌਧਰ, ਗੁਰਪ੍ਰੀਤ ਸਿੰਘ ਸੇਖੋਂ ਮੁਦਕੀ, ਰਿੱਕੀ ਸਿੰਘਾਂਵਾਲਾ, ਜ਼ੋਰਾ ਸਿੰਘ ਦੌਧਰ, ਵਿੱਕੀ ਫੂਲੇਵਾਲਾ, ਸ਼ਮਸ਼ੇਰ ਸਿੰਘ ਕੈਲਾ, ਜਰਨੈਲ ਸਿੰਘ ਦੁੱਨੇਕੇ ਸਾਬਕਾ ਡਿਪਟੀ ਮੇਅਰ, ਰਣਬੀਰ ਸਿੰਘ ਲਾਲੀ, ਦਵਿੰਦਰ ਸਿੰਘ ਰਣੀਆਂ, ਵਜੀਰ ਸਿੰਘ, ਸੁਖਦੇਵ ਸਿੰਘ ਖੋਸਾ, ਬਲਵੀਰ ਸਿੰਘ ਤੂਰ, ਗੁਰਮੀਤ ਸਿੰਘ ਨੰਬਰਦਾਰ ਡਗਰੂ, ਇੰਦਰਜੀਤ ਸਿੰਘ ਕਾਹਨ ਸਿੰਘ ਵਾਲਾ, ਗੌਤਮ ਸੱਚਰ, ਬੂਟਾ ਸਿੰਘ ਦੌਲਤਪੁਰਾ, ਰਵਦੀਪ ਸਿੰਘ ਸੰਘਾ ਦਾਰਾਪੁਰ, ਦਰਸ਼ਨ ਸਿੰਘ ਕਾਹਨ ਸਿੰਘ ਵਾਲਾ, ਸਿਮਰਜੀਤ ਸਿੰਘ ਰਿੱਕੀ, ਨਰਿੰਦਰ ਸਿੰਘ ਬੁੱਕਣ ਵਾਲਾ, ਨਵਤੇਜ ਸਿੰਘ ਬੁੱਕਣ ਵਾਲਾ, ਕੁਲਦੀਪ ਸਿੰਘ ਜੋਗੇਵਾਲਾ, ਰਣਜੀਤ ਸਿੰਘ ਭਾਊ, ਗੋਵਰਧਨ ਪੋਪਲੀ, ਗੁਰਪ੍ਰੀਤ ਸਿੰਘ ਹੈਪੀ, ਜਗਦੀਸ਼ ਛਾਬੜਾ ਕੌਂਸਲਰ, ਜਸਪ੍ਰੀਤ ਸਿੰਘ ਵਿੱਕੀ ਕੌਂਸਲਰ, ਇੰਦਰਜੀਤ ਸਿੰਘ ਝੰਡੇਆਣਾ ਸੰਮਤੀ ਮੈਂਬਰ, ਜਸਪਾਲ ਸਿੰਘ ਖੋਸਾ ਪਾਂਡੋ, ਜਗਦੀਪ ਸਿੰਘ ਜੱਗੂ ਕੌਂਸਲਰ, ਗੁਰਪ੍ਰੀਤ ਸਿੰਘ ਧੱਲੇਕੇ, ਬਲਜੀਤ ਸਿੰਘ ਜਸ ਮੰਗੇਵਾਲਾ, ਜਸਵੀਰ ਸਿੰਘ ਸੋਨੂੰ, ਅੰਗਰੇਜ਼ ਸਿੰਘ ਸਮਰਾ, ਜਤਿੰਦਰ ਕੁਮਾਰ ਜੀਤੂ, ਅਮਰਿੰਦਰ ਸਿੰਘ ਸੈਂਡੀ, ਨਿਖਿਲ ਮੋਗਾ, ਹੈਰੀ ਧਰਮਕੋਟ, ਚਰਨਜੀਤ ਸਿੰਘ ਝੰਡੇਆਣਾ, ਦੀਪਇੰਦਰ ਸਿੰਘ ਦੀਪਕ ਸੰਧੂ ਆਦਿ ਸ਼ਾਮਲ ਸਨ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵਿਖੇ ਪਾਰਕ 'ਚੋਂ ਮਿਲੀ ਪੰਜਾਬਣ ਦੀ ਲਾਸ਼ ਅਗਲੀ ਖ਼ਬਰ ਦਸਮੇਸ਼ ਸਕੂਲ ਬਿਲਾਸਪੁਰ 'ਚ ਮਨਾਇਆ ਵਿਸ਼ਵ ਧਰਤੀ ਦਿਵਸ <br/>
Ad Position 24