04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਹੇਮਕੁੰਟ ਸਕੂਲ ਦੇ ਵਿਹੜੇ ਕਿੰਡਰਗਾਰਟਨ ਦਾ ਹੋਇਆ ਸ਼ਾਨਦਾਰ ਤਿੰਨ ਦਿਨਾਂ ਗਰੈਜੂਏਸ਼ਨ ਸਮਾਰੋਹ

Ad Position 21
repet_subhas-goyals [Copy P29]
ਹੇਮਕੁੰਟ ਸਕੂਲ ਵਿਖੇ ਕਿੰਡਰਗਾਰਟਨ ਦੇ ਗਰੈਜੂਏਸ਼ਨ ਸਮਾਗਮ ਦੇ ਦਿ੍ਸ਼ | ਤਸਵੀਰ : ਗੁਰਮੀਤ ਸਿੰਘ ਖ਼ਾਲਸਾ <br/> 25-04-2026
ਕੋਟ ਈਸੇ ਖਾਂ, 24 ਅਪ੍ਰੈਲ (ਗੁਰਮੀਤ ਸਿੰਘ ਖ਼ਾਲਸਾ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਹੇਮਕੁੰਟ ਇੰਟਰਨੈਸ਼ਨਲ ਸਕੂਲ ਕੋਟ ਈਸੇ ਖਾਂ ਦੇ ਵਿਹੜੇ ਕਿੰਡਰਗਾਰਟਨ ਦੇ ਹੋਏ ਤਿੰਨ ਦਿਨਾਂ ਸ਼ਾਨਦਾਰ ਗਰੈਜੂਏਸ਼ਨ ਸਮਾਰੋਹ ਨੇ ਅਮਿਟ ਛਾਪ ਛੱਡੀ | ਜ਼ਿਕਰਯੋਗ ਹੈ ਕਿ ਹੇਮਕੁੰਟ ਸੰਸਥਾਵਾਂ ਨੂੰ ਜਿੱਥੇ ਉੱਚ ਗੁਣਵੱਤਾ ਵਾਲੀ ਸਿੱਖਿਆ, ਅਨੁਸ਼ਾਸਨ ਤੇ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਜਾਣਿਆ ਜਾਦਾ ਹੈ, ਉੱਥੇ ਹੀ ਸਕੂਲ ਵਿਚ ਸਮੇਂ-ਸਮੇਂ ਤੇ ਸ਼ਾਨਦਾਰ ਸਿੱਖਿਆਦਾਇਕ ਹੁੰਦੇ ਸਮਾਗਮ ਹਰ ਖੇਤਰ ਵਿਚ ਸਕੂਲ ਦੀਆਂ ਚੰਗੀਆਂ ਪ੍ਰਾਪਤੀਆਂ ਦੀ ਮਿਸਾਲ ਪੈਦਾ ਕਰਦੇ ਹਨ | ਕਿੰਡਰਗਾਰਟਨ ਦੇ ਨੰਨੇ-ਮੁੰਨੇ ਬੱਚਿਆਂ ਲਈ ਤਿੰਨ ਦਿਨਾਂ ਗਰੈਜੂਏਸ਼ਨ ਸਮਾਰੋਹ ਦੌਰਾਨ ਸਕੂਲ ਦਾ ਮਾਹੌਲ ਖ਼ੁਸ਼ੀ ਤੇ ਉਤਸ਼ਾਹ ਨਾਲ ਭਰਪੂਰ ਰਿਹਾ | ਪ੍ਰੋਗਰਾਮ ਦੀ ਸ਼ੁਰੂਆਤ ਸਮੇਂ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐਮ.ਡੀ. ਰਣਜੀਤ ਕੌਰ ਸੰਧੂ, ਪਿ੍ੰਸੀਪਲ ਮੈਡਮ ਸੋਨੀਆ ਸ਼ਰਮਾ, ਪਿ੍ੰਸੀਪਲ ਰਮਨਜੀਤ ਕੌਰ, ਮੁੱਖ ਮਹਿਮਾਨਾਂ ਅਤੇ ਹੋਰਨਾਂ ਪਤਵੰਤਿਆਂ ਵਲੋਂ ਸ਼ਮਾ ਰੌਸ਼ਨ ਕਰਕੇ ਕੀਤੀ ਗਈ | ਗ੍ਰੈਜੂਏਟ ਹੋਣ ਦੀ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਬੱਚਿਆਂ ਨੇ ਪੈਪੀ ਨੰਬਰਾਂ 'ਤੇ ਡਾਂਸ ਪੇਸ਼ ਕੀਤਾ | ਵਿਦਿਆਰਥੀਆਂ ਦੀ ਇਸ ਪੇਸ਼ਕਸ਼ ਨੇ ਸਭ ਨੂੰ ਮੰਤਰ ਮੁਗਧ ਕਰ ਦਿੱਤਾ | ਕਿੰਡਰਗਾਰਟਨ ਵਿਚ ਬਿਤਾਏ ਗਏ ਉਨ੍ਹਾਂ ਦੇ ਸੁਹਾਵਨੇ ਸਫ਼ਰ ਦੀਆਂ ਝਲਕਾਂ ਨੇ ਮਾਪਿਆਂ ਅਤੇ ਹਾਜ਼ਰ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ | ਬੱਚੇ ਆਪਣੇ ਗ੍ਰਜੈਏਸ਼ਨ ਗਾਊਨ ਵਿਚ ਬਹੁਤ ਆਕਰਸ਼ਕ ਲੱਗ ਰਹੇ ਸਨ | ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐਮ.ਡੀ. ਰਣਜੀਤ ਕੌਰ ਸੰਧੂ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਬੱਚਿਆਂ ਦੀ ਬੁਨਿਆਦੀ ਸਿੱਖਿਆ ਉਨ੍ਹਾਂ ਦੇ ਭਵਿੱਖ ਦੀ ਮਜ਼ਬੂਤ ਨੀਂਹ ਹੁੰਦੀ ਹੈ | ਪਿ੍ੰਸੀਪਲ ਸੋਨੀਆ ਸ਼ਰਮਾ ਨੇ ਬੱਚਿਆਂ ਦੀ ਸਖ਼ਤ ਮਿਹਨਤ, ਲਗਨ ਅਤੇ ਪ੍ਰਾਪਤੀਆਂ 'ਤੇ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਲ ਭਵਿੱਖ ਲਈ ਸ਼ੁੱਭਕਾਮਨਾਵਾਂ ਪ੍ਰਗਟ ਕੀਤੀਆਂ |
Ad Position 22
No active advertisement
ਪਿਛਲੀ ਖ਼ਬਰ ਕੈਲਫੋਰਨੀਆ ਪਬਲਿਕ ਸਕੂਲ ਦੇ ਵਿਹੜੇ ਖੇਡਾਂ ਦੀਆਂ ਰੌਣਕਾਂ <br/> ਅਗਲੀ ਖ਼ਬਰ ਸਾਗੂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ
Ad Position 24