ਮੋਗਾ, 24 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕੈਲੇਫੋਰਨੀਆ ਪਬਲਿਕ ਸਕੂਲ ਖੁਖਰਾਣਾ ਵਿਖੇ ਸੈਸ਼ਨ 2026-27 ਦੇ ਸਾਲਾਨਾ ਅਥਲੈਟਿਕ ਮੁਕਾਬਲੇ ਉਤਸ਼ਾਹਪੂਰਵਕ ਤੇ ਅਨੁਸ਼ਾਸਨ ਬੱਧ ਤਰੀਕੇ ਨਾਲ ਕਰਵਾਏ ਗਏ¢ ਖੇਡਾਂ ਦੇ ਇਸ ਆਯੋਜਨ ਵਿਚ ਸਕੂਲ ਦੇ ਚੇਅਰਮੈਨ ਜਸਵੀਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਮਾਗਮ ਦੀ ਸ਼ੋਭਾ ਵਧਾਈ¢ ਉਨ੍ਹਾਂ ਦੇ ਨਾਲ ਸਕੂਲ ਦੇ ਪਿ੍ੰਸੀਪਲ ਵੇਦ ਪ੍ਰਕਾਸ਼ ਵੀ ਹਾਜ਼ਰ ਰਹੇ¢ ਸਮਾਗਮ ਦਾ ਆਗਾਜ਼ ਸਵੇਰ ਦੇ ਸਮੇਂ ਵਿਦਿਆਰਥੀਆਂ ਦੀ ਅਨੁਸ਼ਾਸਨ ਬੱਧ ਆਮਦ ਨਾਲ ਹੋਇਆ¢ ਇਸ ਤੋਂ ਬਾਅਦ ਵੱਖ-ਵੱਖ ਹਾਊਸਾਂ ਦੇ ਵਿਦਿਆਰਥੀਆਂ ਵਲੋਂ ਕੱਢੇ ਗਏ ਸ਼ਾਨਦਾਰ ਮਾਰਚ ਪਾਸਟ ਨੇ ਸਭ ਦਾ ਮਨ ਮੋਹ ਲਿਆ¢ ਮੁੱਖ ਮਹਿਮਾਨ ਜਸਵੀਰ ਸਿੰਘ ਵਲੋਂ ਖੇਡਾਂ ਦਾ ਸ਼ਾਨਦਾਰ ਆਗਾਜ਼ ਕਰਵਾਇਆ ਗਿਆ¢ ਜਿਸ ਤੋਂ ਤੁਰੰਤ ਬਾਅਦ ਸਮੂਹ ਖਿਡਾਰੀਆਂ ਨੇ ਖੇਡਾਂ ਨੂੰ ਪੂਰੀ ਪਾਰਦਰਸ਼ਤਾ ਤੇ ਖੇਡ ਭਾਵਨਾ ਨਾਲ ਖੇਡਣ ਦੀ ਸਹੁੰ ਚੁੱਕੀ¢ ਐਥਲੈਟਿਕ ਮੁਕਾਬਲਿਆਂ ਦੇ ਰਸਮੀ ਐਲਾਨ ਤੋਂ ਬਾਅਦ ਮੈਦਾਨ 'ਚ ਮੁਕਾਬਲਿਆਂ ਦਾ ਦੌਰ ਸ਼ੁਰੂ ਹੋਇਆ¢ ਵਿਦਿਆਰਥੀਆਂ ਨੇ ਆਪਣੀ ਸਰੀਰਕ ਸਮਰੱਥਾ ਅਤੇ ਫੁਰਤੀ ਦਾ ਸਬੂਤ ਦਿੰਦਿਆਂ 100 ਮੀਟਰ ਤੋਂ ਲੈ ਕੇ 800 ਮੀਟਰ ਤੱਕ ਦੀਆਂ ਦੌੜਾਂ ਵਿਚ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ¢ ਸ਼ਾਟ ਪੁੱਟ ਤੇ ਡਿਸਕਸ ਥਰੋਅ ਵਰਗੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ¢ ਲੰਬੀ ਛਾਲ ਤੇ 4__1MP__100 ਰਿਲੇਅ ਦੌੜ ਖਿੱਚ ਦਾ ਵਿਸ਼ੇਸ਼ ਕੇਂਦਰ ਰਹੀਆਂ ਜਿੱਥੇ ਵਿਦਿਆਰਥੀਆਂ ਦੀਆਂ ਤਾੜੀਆਂ ਨੇ ਮੈਦਾਨ ਗੁੰਜਾ ਦਿੱਤਾ¢ ਇਸ ਮੌਕੇ ਚੇਅਰਮੈਨ ਜਸਵੀਰ ਸਿੰਘ ਨੇ ਕਿਹਾ ਕਿ ਖੇਡਾਂ ਕੇਵਲ ਜਿੱਤਣ ਜਾਂ ਹਾਰਨ ਦਾ ਨਾਂਅ ਨਹੀਂ ਹਨ ਸਗੋਂ ਇਹ ਜੀਵਨ ਵਿਚ ਅਨੁਸ਼ਾਸਨ, ਸਹਿਣਸ਼ੀਲਤਾ ਅਤੇ ਟੀਮ ਵਰਕ ਦੀ ਭਾਵਨਾ ਪੈਦਾ ਕਰਦੀਆਂ ਹਨ¢ ਪਿ੍ੰਸੀਪਲ ਨੇ ਸਮੁੱਚੇ ਖੇਡ ਵਿਭਾਗ ਅਤੇ ਸਟਾਫ ਦੀ ਸ਼ਲਾਘਾ ਕੀਤੀ¢ ਸਮਾਗਮ ਦੇ ਅੰਤ ਵਿਚ ਮੁੱਖ ਮਹਿਮਾਨਾਂ ਵਲੋਂ ਜੇਤੂਆਂ ਨੂੰ ਮੈਡਲ ਅਤੇ ਸਨਮਾਨ ਚਿੰਨ੍ਹ ਭੇਟ ਕੀਤੇ ਗਏ¢