19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਗਰਮੀਆਂ 'ਚ ਲੂ ਲੱਗਣ ਤੋਂ ਬਚਣ ਲਈ ਸਾਨੂੰ ਸੁਚੇਤ ਰਹਿਣਾ ਜ਼ਰੂਰੀ-ਡਾ. ਸੌਰਵ ਗੋਇਲ <br/>

Ad Position 21
No active advertisement
ਅਜੀਤ ਡੈਸਕ 27-04-2026
ਕਿਸ਼ਨਪੁਰਾ ਕਲਾਂ, 26 ਅਪ੍ਰੈਲ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਸਾਨੂੰ ਹਰ ਮੌਸਮ 'ਚ ਆਪਣਾ ਧਿਆਨ ਰੱਖਣਾ ਜਰੂਰੀ ਹੈ, ਖ਼ਾਸ ਕਰਕੇ ਗਰਮੀ ਦੇ ਮੌਸਮ ਵਿਚ ਸਾਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਹੈ | ਇਹ ਪ੍ਰਗਟਾਵਾ ਦਿੱਲੀ ਹਾਰਟ ਹਸਪਤਾਲ ਦੇ ਪ੍ਰਸਿੱਧ ਡਾ. ਸੌਰਵ ਗੋਇਲ ਐਮ.ਬੀ.ਬੀ.ਐਸ., ਐਮ.ਡੀ., ਡੀ.ਐਮ. ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਦੱਸਿਆ ਕਿ ਗਰਮੀਆਂ ਵਿਚ ਲੂ ਲੱਗਣ ਤੋਂ ਬਚਣ ਲਈ ਆਪਣੇ ਸਰੀਰ ਨੂੰ ਸਿੱਧੀ ਧੁੱਪ ਤੋਂ ਜਿੱਥੇ ਬਚਾਅ ਕੇ ਰੱਖਣਾ ਜ਼ਰੂਰੀ ਹੈ, ਉੱਥੇ ਜ਼ਿਆਦਾ ਪਾਣੀ ਜਾਂ ਤਰਲ ਪਦਾਰਥਾਂ ਦੀ ਵਰਤੋਂ ਕਰਨਾ ਵੀ ਅਤਿ ਜ਼ਰੂਰੀ ਹੈ | ਡਾ. ਸੌਰਵ ਗੋਇਲ ਨੇ ਇਸ ਦੇ ਲੱਛਣਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਤੇਜ਼ ਬੁਖ਼ਾਰ, ਸਿਰ ਦਰਦ, ਚੱਕਰ, ਉਲਟੀ ਆਉਣਾ, ਚਮੜੀ ਲਾਲ ਹੋਣਾ, ਧੜਕਣ ਤੇਜ ਹੋਣਾ, ਬੇਹੋਸ਼ੀ, ਇਸ ਦੇ ਨਾਲ ਉਨ੍ਹਾਂ ਬਚਾਅ ਦੇ ਤਰੀਕਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆਂ ਕਿ ਪਾਣੀ ਦੀ ਵੱਧ ਵਰਤੋਂ, ਸੂਤੀ ਕੱਪੜੇ ਪਾਉਣਾ, ਸਿੱਧੀ ਧੁੱਪ ਤੋਂ ਬਚਣਾ, ਖਾਲੀ ਪੇਟ ਨਾ ਰਹਿਣਾ, ਓ.ਆਰ.ਐਸ. ਦਾ ਘੋਲ ਬਾਰ-ਬਾਰ ਪੀਣਾ | ਉਨ੍ਹਾਂ ਦੱਸਿਆਂ ਕਿ ਬਿਨਾਂ ਜਰੂਰੀ ਕੰਮ ਤੋਂ ਧੁੱਪ ਵਿਚ ਬਾਹਰ ਨਹੀਂ ਨਿਕਲਣਾ ਚਾਹੀਦਾ |

Ad Position 22
No active advertisement
ਪਿਛਲੀ ਖ਼ਬਰ ਗਰਿੱਡ ਮੁਲਾਜ਼ਮ ਵਲੋਂ ਵਿਧਾਇਕ ਸੁਖਾਨੰਦ ਦੇ ਪਿੰਡ ਨੂੰ ਪਾਵਰ ਕੱਟ ਲਾਏ ਜਾਣ 'ਤੇ ਸਰਪੰਚ ਨੇ ਕੁੱਟ ਦਿੱਤਾ ਮੁਲਾਜ਼ਮ <... ਅਗਲੀ ਖ਼ਬਰ ਪੰਜਾਬ ਸਰਕਾਰ ਖੇਤੀਬਾੜੀ ਮਸ਼ੀਨਾਂ ਲਈ ਕਰਵਾਈਆਂ ਪਿਛਲੀਆਂ ਸਕਿਉਰਟੀਆਂ ਵਾਪਸ ਕਰੇ-ਮਨਾਵਾਂ <br/>
Ad Position 24