ਸਮਾਲਸਰ, 27 ਅਪ੍ਰੈਲ (ਗੁਰਜੰਟ ਕਲਸੀ ਲੰਡੇ)-ਅੱਜ ਪਿੰਡ ਸਮਾਲਸਰ ਵਿਖੇ ਸ਼ਹੀਦ ਨਾਇਕ ਦਰਸ਼ਨ ਮਹਾਂਵੀਰ ਚੱਕਰ ਵਿਜੇਤਾ ਦੇ ਸਟੈਚੂ ਦੇ ਸੰਬੰਧ 'ਚ ਓ.ਪੀ. ਹਿੱਲ ਦੇ ਵੈੱਲਫੇਅਰ ਸੁਸਾਇਟੀ ਦੇ ਚੇਅਰਮੈਨ ਕੈਪਟਨ ਬਲਬੀਰ ਸਿੰਘ, ਸਮੂਹ ਸਾਬਕਾ ਸੈਨਿਕਾਂ ਤੇ ਪਿੰਡ ਦੀ ਸਮੂਹ ਪੰਚਾਇਤ, ਮੌਜੂਦਾ ਸਰਪੰਚ ਦਵਿੰਦਰਪਾਲ ਸਿੰਘ ਉਰਫ਼ ਰਾਜਾ ਤੇ ਸਰਪੰਚ ਕੁਲਜੀਤ ਸਿੰਘ ਉਰਫ਼ ਕਿੰਗ ਨਾਲ ਮੀਟਿੰਗ ਕੀਤੀ | ਮੀਟਿੰਗ ਦਾ ਸਬੰਧ ਸਟੈਚੂ ਨਾਲ ਕੋਈ ਵੀ ਛੇੜ-ਛਾੜ ਨਾ ਹੋਣ ਸਬੰਧ ਵਿਚ ਸੀ ਕਿਉਂਕਿ ਜਿੱਥੇ ਸਟੈਚੂ ਹੈ, ਉਸ ਜ਼ਮੀਨ 'ਚ ਤਹਿਸੀਲ ਕੰਪਲੈਕਸ ਦੀ ਨਵ-ਉਸਾਰੀ ਕਰਵਾਈ ਜਾਣੀ ਹੈ, ਹੁਣ ਉੱਥੇ ਤਹਿਸੀਲ ਕੰਪਲੈਕਸ ਬਣਨਾ ਸ਼ੁਰੂ ਹੋ ਗਿਆ ਹੈ | ਇਸ ਮੌਕੇ ਦੋਨਾਂ ਸਰਪੰਚਾਂ ਨੇ ਪੂਰਾ ਭਰੋਸਾ ਦਿੱਤਾ ਕਿ ਪਿੰਡ ਦੀ ਪੰਚਾਇਤ ਤੇ ਤੁਹਾਡੇ ਸੀਨੀਅਰ ਅਫ਼ਸਰਾਂ ਦੀ ਸਹਿਮਤੀ ਤੋਂ ਬਿਨ੍ਹਾਂ ਸਟੈਚੂ ਨਾਲ ਕੋਈ ਵੀ ਛੇੜਛਾੜ ਨਹੀ ਕਰੇਗਾ | ਇਸ ਲਈ ਲਗਭਗ ਇਕ ਮਹੀਨਾ ਕੰਮ ਰੋਕ ਦਿੱਤਾ ਗਿਆ ਹੈ | ਉਸ ਤੋਂ ਬਾਅਦ ਦੋਨਾਂ ਸਰਪੰਚਾਂ ਨੇ ਕਿਹਾ ਕਿ ਪਿੰਡ ਸਮਾਲਸਰ ਦੀ ਪੰਚਾਇਤ ਤੁਹਾਡੇ ਨਾਲ ਹੈ | ਜੋ ਵੀ ਕੰਮ ਰਹਿੰਦਾ ਹੈ | ਪੰਚਾਇਤ ਵਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ |