08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਮੋਗਾ ਦਾਣਾ ਮੰਡੀ ਵਿਚ ਖ਼ਰੀਦ ਕੀਤੀ ਕਣਕ ਦੀਆਂ ਬੋਰੀਆਂ ਦੇ ਲੱਗੇ ਅੰਬਾਰ <br/>

Ad Position 21
No active advertisement
ਅਜੀਤ ਡੈਸਕ 29-04-2026
ਮੋਗਾ, 28 ਅਪ੍ਰੈਲ (ਸੁਰਿੰਦਰਪਾਲ ਸਿੰਘ)-ਕਣਕ ਦੀ ਸਰਕਾਰੀ ਖ਼ਰੀਦ ਪੰਜਾਬ ਸਰਕਾਰ ਵਲੋਂ ਭਾਵੇਂ ਇਕ ਅਪ੍ਰੈਲ ਤੋਂ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਸੀ ਪਰ ਕਣਕ ਦੀ ਆਮਦ ਮੌਸਮ ਦੀ ਖ਼ਰਾਬੀ ਕਾਰਨ 10 ਅਪ੍ਰੈਲ ਤੋਂ ਮੋਗਾ ਮੰਡੀ ਵਿਖੇ ਸ਼ੁਰੂ ਹੋਈ ਸੀ ਤੇ ਖ਼ਰੀਦ ਏਜੰਸੀਆਂ ਵਲੋਂ ਕਣਕ ਦੀ ਸਰਕਾਰੀ ਖ਼ਰੀਦ 16 ਅਪ੍ਰੈਲ ਤੋਂ ਸ਼ੁਰੂ ਕੀਤੀ ਗਈ ਸੀ | ਹੁਣ ਤੱਕ ਮੋਗਾ ਮੰਡੀ ਵਿਚ ਤਕਰੀਬਨ 10 ਲੱਖ 50 ਹਜ਼ਾਰ ਬੋਰੀ ਕਣਕ ਦੀ ਆਮਦ ਹੋਈ ਜਿਸ ਨੂੰ ਖ਼ਰੀਦ ਏਜੰਸੀਆਂ ਪਨਗਰੇਨ, ਮਾਰਕਫੈਡ, ਪਨਸਪ ਤੇ ਵੇਅਰ ਹਾਊਸ ਵਲੋਂ ਨਾਲੋਂ-ਨਾਲ ਖ਼ਰੀਦ ਕਰ ਕੇ ਕਿਸਾਨਾਂ ਨੂੰ ਮੰਡੀਆਂ 'ਚੋਂ ਘਰ ਭੇਜ ਦਿੱਤਾ ਗਿਆ ਪਰ ਹੁਣ ਤੱਕ ਸਿਰਫ਼ ਪੰਜ ਲੱਖ ਬੋਰੀ ਦੀ ਹੀ ਲਿਫ਼ਟਿੰਗ ਖ਼ਰੀਦ ਏਜੰਸੀਆਂ ਵਲੋਂ ਕਰਵਾਈ ਜਾ ਸਕੀ ਹੈ ਅਤੇ ਕਰੀਬ ਸਾਢੇ 5 ਲੱਖ ਬੋਰੀ ਕਣਕ ਮੋਗਾ ਮੰਡੀ ਦੇ ਖੁੱਲ੍ਹੇ ਅਸਮਾਨ ਵਿਚ ਸਰਕਾਰ ਦੇ ਰਹਿਮੋ ਕਰਮ 'ਤੇ ਮੰਡੀ ਵਿਚ ਰੁਲ ਰਹੀ ਹੈ | ਇਸ ਵਾਰ ਮੀਂਹ ਤੇ ਗੜਿਆਂ ਦੀ ਮਾਰ ਨਾਲ ਕਣਕ ਦੀ ਚਮਕ ਖ਼ਤਮ ਹੋ ਗਈ ਹੈ ਅਤੇ ਕਣਕ ਦਾ ਦਾਣਾ ਵੀ ਸੁੰਗੜ ਗਿਆ ਹੈ | ਇਸ ਨੂੰ ਕੇਂਦਰ ਸਰਕਾਰ ਵਲੋਂ ਛੂਟ ਲਿਆ ਕੇ ਖ਼ਰੀਦ ਏਜੰਸੀਆਂ ਵਲੋਂ ਖ਼ਰੀਦਿਆ ਗਿਆ ਹੈ | ਜੇਕਰ ਇਸ 'ਤੇ ਫਿਰ ਮੀਂਹ ਜਾਂ ਗੜਿਆਂ ਦੀ ਮਾਰ ਪੈਂਦੀ ਹੈ ਤਾਂ ਕਣਕ ਦੀ ਕੁਆਲਿਟੀ ਬਿਲਕੁਲ ਹੀ ਖ਼ਤਮ ਹੋ ਜਾਵੇਗੀ | ਇਸ ਮੌਕੇ ਮੰਡੀ ਦੇ ਆੜ੍ਹਤੀਆਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਮੰਡੀ ਵਿਚ ਪਈ ਕਣਕ ਦੀਆਂ ਬੋਰੀਆਂ ਵਿਚੋਂ ਹਰ ਰੋਜ਼ ਕਣਕ ਚੋਰੀ ਹੋ ਰਹੀ ਹੈ ਜਿਸ ਨਾਲ ਆੜ੍ਹਤੀਆਂ ਤੇ ਮਜ਼ਦੂਰਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਕਣਕ ਹੋਰ ਸੁੱਕ ਕੇ ਇਸ ਦੀ ਸ਼ੋਰਟੇਜ ਆ ਜਾਵੇਗੀ ਜਿਸ ਦਾ ਵੀ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਮੰਡੀ ਵਿਚੋਂ ਖ਼ਰੀਦੀ ਕਣਕ ਦੀਆਂ ਬੋਰੀਆਂ ਨੂੰ ਚੁਕਵਾਉਣ 'ਚ ਅਸਮਰਥ ਲੱਗ ਰਿਹਾ ਹੈ ਕਿਉਂਕਿ ਜਿਨ੍ਹਾਂ ਨੂੰ ਮੰਡੀ ਵਿਚ ਕਣਕ ਚੁੱਕਣ ਦਾ ਠੇਕਾ ਦਿੱਤਾ ਜਾਂਦਾ ਹੈ | ਉਨ੍ਹਾਂ ਕੋਲ ਤਾਂ ਮੰਡੀ ਵਿਚੋਂ ਕਣਕ ਚੁਕਾਉਣ ਲਈ ਉਚਿੱਤ ਸਾਧਨ ਹੀ ਨਹੀਂ ਹੈ ਤੇ ਗੁਦਾਮਾਂ ਵਿਚ ਵੀ ਜਿੱਥੇ ਕਣਕ ਉੱਤਰਦੀ ਹੈ, ਉੱਥੇ ਵੀ ਪੂਰੀ ਲੇਬਰ ਮੁਹੱਈਆ ਨਹੀਂ ਕਰਵਾਈ ਜਾ ਰਹੀ | ਉਨ੍ਹਾਂ ਦੱਸਿਆ ਕਿ ਅਡਾਨੀ ਸਾਈਲੋ ਵਿਚ ਕਣਕ ਉਤਾਰਨ ਲਈ 20 ਪੁਆਇੰਟ ਚਲਾਏ ਜਾਂਦੇ ਸਨ ਜਿਨ੍ਹਾਂ ਵਿਚੋਂ ਤਕਰੀਬਨ 6 ਪੁਆਇੰਟ ਹੀ ਚੱਲ ਰਹੇ ਹਨ | ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਸਰਕਾਰ ਨੂੰ ਖਾਦ ਅਤੇ ਚੌਲਾਂ ਦੀ ਸਪੈਸ਼ਲ ਯਾਦ ਆ ਗਈ ਹੈ ਤੇ ਮੰਡੀ ਵਿਚ ਕਣਕ ਦੀ ਚੁਕਾਈ ਦਾ ਕੰਮ ਲੇਟ ਹੋ ਰਿਹਾ ਹੈ | ਜੇਕਰ ਬਾਰਸ਼ ਆ ਜਾਂਦੀ ਹੈ ਤਾਂ ਮੰਡੀਆਂ ਵਿਚ ਪਈ ਅਰਬਾਂ ਰੁਪਏ ਦੀ ਸਰਕਾਰੀ ਕਣਕ ਖ਼ਰਾਬ ਹੋ ਜਾਵੇਗੀ ਜੋ ਖਾਣ ਦੇ ਕਾਬਲ ਨਹੀਂ ਰਹੇਗੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਅਜੇ ਵੀ ਸਮੇਂ 'ਤੇ ਲਿਫ਼ਟਿੰਗ ਨਾ ਕਰਵਾਈ ਤਾਂ ਮੌਸਮ ਦੀ ਮਾਰ ਕਣਕ ਦੀਆਂ ਬੋਰੀਆਂ 'ਤੇ ਪੈ ਸਕਦੀ ਹੈ | ਸਰਕਾਰ ਲਿਫ਼ਟਿੰਗ ਕਰਾਉਣ ਵਿਚ ਫ਼ੇਲ੍ਹ ਸਾਬਤ ਹੋਈ ਹੈ | ਆੜ੍ਹਤੀ ਤੇ ਮਜ਼ਦੂਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੰਡੀਆਂ ਵਿਚੋਂ ਕਣਕ ਦੀ ਲਿਫ਼ਟਿੰਗ ਦਾ ਕੰਮ ਜਲਦੀ ਤੋਂ ਜਲਦੀ ਕਰਵਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਮੋਗਾ ਦੀਆਂ ਮੰਡੀਆਂ 'ਚ 593881 ਮੀਟਿ੍ਕ ਕਣਕ ਦੀ ਖ਼ਰੀਦ ਅਗਲੀ ਖ਼ਬਰ ਡਿਪਟੀ ਕਮਿਸ਼ਨਰ ਵਲੋਂ ਸਮੂਹ ਖਾਦ ਸਪਲਾਈ ਕੰਪਨੀਆਂ ਦੇ ਨੁਮਾਇੰਦਿਆਂ ਤੇ ਖੇਤੀਬਾੜੀ ਅਧਿਕਾਰੀਆਂ ਨਾਲ ਮੀਟਿੰਗ
Ad Position 24