ਕੋਟ ਈਸੇ ਖਾਂ, 1 ਮਈ (ਗੁਰਮੀਤ ਸਿੰਘ ਖਾਲਸਾ)-ਸੀਨੀਅਰ ਕਾਂਗਰਸੀ ਆਗੂ ਭਾਊ ਲਖਵੀਰ ਸਿੰਘ ਲੱਖਾ ਕਾਲੜਾ ਦੇ ਭਤੀਜੇ ਅਤੇ ਕੁਲਵੰਤ ਸਿੰਘ ਕਾਲੜਾ ਦੇ ਨੌਜਵਾਨ ਬੇਟੇ ਕਰਪਿੰਦਰ ਸਿੰਘ ਕਾਲਾ ਭਾਊ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਸੀ | ਉਸ ਦੀ ਬੇਵਕਤੀ ਮੌਤ 'ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਕਾਲੜਾ ਪਰਿਵਾਰ ਦੇ ਗ੍ਰਹਿ ਸੁੰਦਰ ਨਗਰ ਕੋਟ ਈਸੇ ਖਾਂ ਵਿਖੇ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਪੁੱਜੇ¢ ਇਸ ਮੌਕੇ ਉਨ੍ਹਾਂ ਕਿਹਾ ਕਿ ਜਵਾਨੀ ਵਿਚ ਨੌਜਵਾਨ ਪੁੱਤ ਦਾ ਵਿਛੋੜਾ ਪਰਿਵਾਰ ਲਈ ਬਹੁਤ ਵੱਡਾ ਘਾਟਾ ਹੈ ਜੋ ਪੂਰਾ ਨਹੀਂ ਕੀਤਾ ਜਾ ਸਕਦਾ¢ ਇਸ ਮੌਕੇ ਉਨ੍ਹਾਂ ਨੇ ਕੁਲਵੰਤ ਸਿੰਘ ਕਾਲੜਾ, ਭਾਊ ਲਖਵੀਰ ਸਿੰਘ ਲੱਖਾ ਤੇ ਹੋਰਨਾਂ ਪਰਿਵਾਰਕ ਮੈਂਬਰਾਂ ਨੂੰ ਧਰਵਾਸ ਦਿੰਦਿਆਂ ਕਿਹਾ ਕਿ ਉਹ ਹਰ ਦੁੱਖ ਸੁੱਖ ਦੇ ਵਿਚ ਹਮੇਸ਼ਾ ਕਾਲੜਾ ਪਰਿਵਾਰ ਦੇ ਨਾਲ ਖੜੇ ਹਨ¢ ਇਸ ਮੌਕੇ ਕਾਲੜਾ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਅਵਤਾਰ ਸਿੰਘ ਪੀ.ਏ. ਲੋਹਗੜ੍ਹ, ਗੁਰਮੁਖ ਸਿੰਘ ਘਲੋਟੀ, ਕੁਲਦੀਪ ਸਿੰਘ ਰਾਜਪੂਤ ਸਾਬਕਾ ਪ੍ਰਧਾਨ ਨਗਰ ਪੰਚਾਇਤ, ਗੋਪਾਲ ਗਰਗ ਸ਼ਹਿਰੀ ਪ੍ਰਧਾਨ ਕਾਂਗਰਸ ਆਦਿ ਆਗੂ ਵੀ ਸ਼ਾਮਿਲ ਸਨ¢