ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਸ.ਪੀ.ਐਸ. ਹਸਪਤਾਲ ਦੇ ਆਰਥੋਪੈਡਿਕ ਸਰਜਨ ਡਾ. ਰਣਜੀਤ ਸਿੰਘ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵਲੋਂ ਐਕਸੀਲੈਂਟ ਐਵਾਰਡ ਨਾਲ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 03-05-2026
ਲੁਧਿਆਣਾ, 2 ਮਈ (ਡਾ. ਤਰਲੋਚਨ ਸਿੰਘ)-ਐਸ.ਪੀ.ਐਸ. ਹਸਪਤਾਲ, ਸ਼ੇਰਪੁਰ ਚੌਕ, ਲੁਧਿਆਣਾ ਦੇ ਹੱਡੀਆਂ ਅਤੇ ਜੋੜ ਬਦਲਣ ਦੇ ਮਾਹਿਰ ਪ੍ਰਸਿੱਧ ਡਾ. ਰਣਜੀਤ ਸਿੰਘ ਨੂੰ ਬੀਤੇ ਦਿਨੀਂ ਫ਼ਿਰੋਜ਼ਪੁਰ ਰੋਡ, ਲੁਧਿਆਣਾ ਸਥਿਤ ਹੋਟਲ ਰੈਡੀਸਨ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਵਲੋਂ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਇਸ ਤੋਂ ਪਹਿਲਾਂ ਵੀ ਡਾ. ਰਣਜੀਤ ਸਿੰਘ ਨੂੰ ਦੇਸ਼ ਵਿਦੇਸ਼ ਤੋਂ ਅਨੇਕਾਂ ਐਵਾਰਡ ਮਿਲ ਚੁੱਕੇ ਹਨ | ਜ਼ਿਕਰਯੋਗ ਹੈ ਕਿ ਡਾ. ਰਣਜੀਤ ਸਿੰਘ ਵਲੋਂ ਐਸ.ਪੀ.ਐਸ. ਹਸਪਤਾਲ ਵਿਖੇ ਪਹਿਲਾਂ ਜ਼ੀਰੋ ਤਕਨੀਕ ਰਾਹੀਂ ਗੋਡੇ ਬਦਲਣ ਦੀ ਸਰਜਰੀ ਕਰਕੇ ਦੇਸ਼-ਵਿਦੇਸ਼ ਵਿਚ ਆਪਣੀ ਮੁਹਾਰਤ ਦਾ ਲੋਹਾ ਮਨਵਾਇਆ ਗਿਆ | ਹੁਣ ਉਨ੍ਹਾਂ ਵਲੋਂ ਨਵੀਂ ਆਈ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਗੋਡਿਆਂ ਦੀਆਂ ਸਫਲ ਸਰਜਰੀਆਂ ਕਰਕੇ ਜਿੱਥੇ ਐਸ.ਪੀ.ਐਸ. ਹਸਪਤਾਲ ਦਾ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ, ਉਥੇ ਹੀ ਲੁਧਿਆਣਾ ਸ਼ਹਿਰ ਦਾ ਨਾਂਅ ਵੀ ਦੇਸ਼ ਵਿਦੇਸ਼ ਵਿਚ ਰੌਸ਼ਨ ਕੀਤਾ ਜਾ ਰਿਹਾ ਹੈ | ਡਾ. ਰਣਜੀਤ ਸਿੰਘ ਵਲੋਂ ਇਨੋਵੇਟਿਵ 3ਡੀ ਰੋਬੋਲੈਂਸ ਜ਼ੀਰੋ ਤਕਨੀਕ ਨਾਲ ਹਜ਼ਾਰਾਂ ਸਰਜਰੀਆਂ ਕੀਤੀਆਂ ਜਾ ਚੁੱਕੀਆਂ ਹਨ | ਡਾ. ਰਣਜੀਤ ਸਿੰਘ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਸਰਜਰੀ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਰਾਹੀਂ ਸਹੀ ਅਤੇ ਸਟੀਕ ਰੀਪਲੇਸਮੈਂਟ ਬਿਨਾਂ ਕਿਸੇ ਖਤਰੇ ਦੇ ਕੀਤੀ ਜਾਂਦੀ ਹੈ | ਇਸ ਤਕਨੀਕ ਨਾਲ ਸਰਜਰੀ ਕਰਨ ਵਿਚ ਸਿਰਫ਼ 20 ਮਿੰਟ ਦਾ ਸਮਾਂ ਹੀ ਲੱਗਦਾ ਹੈ ਅਤੇ ਸਰਜਰੀ ਕਰਨ ਦੌਰਾਨ ਖ਼ੂਨ ਵੀ ਨਾਮਾਤਰ ਹੀ ਨਿਕਲਦਾ ਹੈ | ਮਰੀਜ਼ ਸਰਜਰੀ ਕਰਵਾਉਣ ਤੋਂ ਇਕ ਹਫ਼ਤੇ ਬਾਅਦ ਹੀ ਆਪਣੇ ਪੈਰਾਂ 'ਤੇ ਚੱਲਣ-ਫਿਰਨ ਦੇ ਯੋਗ ਹੋ ਜਾਂਦਾ ਹੈ |

Ad Position 22
No active advertisement
ਪਿਛਲੀ ਖ਼ਬਰ ਚੋਰੀ ਦੀ ਗੱਡੀ ਸਮੇਤ ਬੱਧਨੀ ਕਲਾਂ ਪੁਲਿਸ ਵਲੋਂ 2 ਵਿਅਕਤੀ ਕਾਬੂ ਅਗਲੀ ਖ਼ਬਰ ਪੈਰ ਕਦੇ ਨਹੀਂ ਭੁੱਲਣੇ ਚਾਹੀਦੇ
Ad Position 24
No active advertisement