16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਿਸਾਨ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ-ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ

Ad Position 21
No active advertisement
ਅਜੀਤ ਡੈਸਕ 04-05-2026
ਮੋਗਾ, 3 ਮਈ (ਜਸਪਾਲ ਸਿੰਘ ਬੱਬੀ)-ਸਾਗਰ ਸੇਤੀਆ ਡਿਪਟੀ ਕਮਿਸ਼ਨਰ ਮੋਗਾ ਅਤੇ ਡਾ. ਅੰਮਿ੍ਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਕਿਹਾ ਕਿ ਕਿਸਾਨਾਂ ਵਲੋਂ ਆਪਣੀ ਕਣਕ ਦੀ ਫ਼ਸਲ ਦੀ ਕਟਾਈ ਕਰਨ ਉਪਰੰਤ ਤੂੜੀ ਬਣਾ ਲਈ ਹੈ ਅਤੇ ਜਿਹੜੀ ਬਾਕੀ ਰਹਿੰਦ ਖੂੰਹਦ ਬਚੀ ਹੋਈ ਹੈ, ਉਸ ਨੂੰ ਖੇਤਾਂ ਵਿਚ ਹੀ ਵਾਹ ਕੇ ਜਿੱਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕਦਾ ਹੈ, ਉੱਥੇ ਵਾਤਾਵਰਨ ਨੂੰ ਵੀ ਸਵੱਛ ਰੱਖਣ ਵਿਚ ਕਿਸਾਨ ਅਹਿਮ ਭੂਮਿਕਾ ਨਿਭਾਅ ਸਕਦੇ ਹਨ | ਇਸ ਲਈ ਸਮੂਹ ਕਿਸਾਨ ਵੀਰ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਅਤੇ ਖੇਤਾਂ ਵਿਚ ਹੀ ਵਾਹੁਣ | ਡੀ.ਸੀ. ਮੋਗਾ ਨੇ ਪੁਲਿਸ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਪਾਬੰਦ ਕੀਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਕੋਈ ਵੀ ਕਿਸਾਨ ਆਪਣੇ ਖੇਤਾਂ ਵਿਚ ਅੱਗ ਨਾ ਲਾਵੇ | ਜੇਕਰ ਕੋਈ ਕਿਸਾਨ ਕਣਕ ਦੇ ਨਾੜ ਨੂੰ ਅੱਗ ਲਗਾਉਂਦਾ ਹੈ ਤਾਂ ਤੁਰੰਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ |ਡਾ.ਅੰਮਿ੍ਤਪਾਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਮੋਗਾ ਦਾ ਸਾਰਾ ਸਟਾਫ਼ ਫ਼ੀਲਡ ਵਿਚ ਲਗਾਤਾਰ ਤਾਇਨਾਤ ਹੈ ਅਤੇ ਕਿਸਾਨਾਂ ਨਾਲ ਤਾਲਮੇਲ ਕਰਕੇ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਪ੍ਰੇਰਿਤ ਕਰ ਰਿਹਾ ਹੈ | ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਲਗਾਤਾਰ ਸਖ਼ਤ ਮਿਹਨਤ ਕਰਕੇ ਫ਼ੀਲਡ ਵਿਚ ਜਾ ਕੇ ਕੈਂਪ ਲਗਾ ਰਹੇ ਹਨ, ਕਿਸਾਨਾਂ ਨੂੰ ਮਿਲ ਰਹੇ ਹਨ ਅਤੇ ਅੱਗ ਦੀਆਂ ਘਟਨਾਵਾਂ ਦੀ ਜ਼ੀਰੋ ਪ੍ਰਤੀਸ਼ਤਤਾ ਹਾਸਲ ਕਰਨ ਲਈ ਡਿਊਟੀ ਤੇ ਹਾਜ਼ਰ ਹਨ | ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੇ ਨਾੜ ਨੂੰ ਅੱਗ ਨਾ ਲਗਾਈ ਜਾਵੇ ਅਤੇ ਖੇਤਾਂ ਵਿਚ ਹੀ ਵਾਹ ਕੇ ਧਰਤੀ ਦੇ ਕੁਦਰਤੀ ਤੱਤਾਂ ਦੀ ਸੰਭਾਲ ਕੀਤੀ ਜਾਵੇ |ਅੱਗ ਲਗਾਉਣ ਨਾਲ ਖੇਤਾਂ ਵਿਚ ਲੱਗੀ ਬਨਸਪਤੀ ਸੜ ਜਾਂਦੀ ਹੈ, ਪੰਛੀ ਅਤੇ ਮਿੱਤਰ ਕੀੜੇ ਮਰ ਜਾਂਦੇ ਹਨ, ਵਾਤਾਵਰਨ ਵਿਚ ਧੂੰਆਂ ਫੈਲਣ ਕਰਕੇ ਖ਼ਾਸ ਕਰਕੇ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਦੀਆਂ ਤਕਲੀਫ਼ਾਂ ਹੁੰਦੀਆਂ ਹਨ, ਉੱਥੇ ਕਈ ਵਾਰ ਸੜਕ ਦੁਰਘਟਨਾਵਾਂ ਵੀ ਹੋ ਜਾਂਦੀਆਂ ਹਨ | ਇਸ ਲਈ ਕਿਸਾਨ ਆਪਣੇ ਖੇਤਾਂ ਵਿਚ ਅੱਗ ਨਾ ਲਗਾਉਣ ਅਤੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਨਵਤਾ ਦਾ ਸਾਥ ਦਿੰਦੇ ਹੋਏ ਆਪਣਾ ਸਹਿਯੋਗ ਦੇਣ |
Ad Position 22
No active advertisement
ਪਿਛਲੀ ਖ਼ਬਰ ਚੋਰਾਂ ਨੇ ਪੋਲਟਰੀ ਫਾਰਮ 'ਤੇ ਕਰਮਚਾਰੀਆਂ ਦੇ ਕੁਆਰਟਰਾਂ 'ਚ ਮੋਬਾਈਲ ਫ਼ੋਨ, 25 ਹਜ਼ਾਰ ਦੀ ਨਕਦੀ ਅਤੇ ਦਸਤਾਵੇਜ਼ ਚੋਰੀ ਕ... ਅਗਲੀ ਖ਼ਬਰ ਮੋਗਾ ਜ਼ਿਲ੍ਹੇ ਵਿਚ ਲਾਵਾਰਸ ਕੁੱਤਿਆਂ ਦੀ ਭਰਮਾਰ ਬਣੀ ਲੋਕਾਂ ਦੀ ਜਾਨ ਦਾ ਖੌਅ
Ad Position 24