17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਬੱਚਿਆਂ ਨੂੰ ਨੋਟ-ਬੁੱਕਾਂ, ਸਟੇਸ਼ਨਰੀ ਦਾ ਸਮਾਨ ਵੰਡਿਆਂ

Ad Position 21
No active advertisement
ਅਜੀਤ ਡੈਸਕ 04-05-2026
ਮੋਗਾ, 3 ਮਈ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਨੇ ਐਸ.ਡੀ. ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮੋਗਾ ਵਿਖੇ ਕਰੀਬ 300 ਬੱਚਿਆਂ ਨੂੰ ਨੋਟ-ਬੁੱਕਾਂ ਅਤੇ ਹੋਰ ਸਟੇਸ਼ਨਰੀ ਦਾ ਸਮਾਨ ਵੰਡਿਆਂ | ਸ਼ਾਖਾ ਪ੍ਰਧਾਨ ਸੁਧੀਰ ਕੋਹਲੀ ਨੇ ਕਿਹਾ ਕਿ ਕੌਂਸਲ ਆਪਣੇ ਪੰਜ ਸਿਧਾਂਤਾਂ ਸੰਪਰਕ, ਸਹਿਯੋਗ, ਸਭਿਆਚਾਰ, ਸੇਵਾ ਅਤੇ ਸਮਰਪਣ ਦੇ ਅਧਾਰ ਤੇ ਕਈ ਕੰਮ ਕਰਦੀ ਹੈ | ਗਤੀਵਿਧੀਆਂ ਦਾ ਮੂਲ ਸਿਧਾਂਤ ਬੱਚਿਆਂ ਵਿਚ ਕਦਰਾਂ-ਕੀਮਤਾਂ ਪੈਦਾ ਕਰਨਾ, ਉਨ੍ਹਾਂ ਵਿਚ ਦੇਸ਼ ਭਗਤੀ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਦੇਸ਼ ਦੀ ਸਮਾਜਿਕ ਪ੍ਰਣਾਲੀ ਬਾਰੇ ਸਿੱਖਿਅਤ ਕਰਨਾ ਹੈ ਤਾਂ ਜੋ ਉਹ ਆਦਰਸ਼ ਨਾਗਰਿਕ ਬਣ ਸਕਣ ਅਤੇ ਦੇਸ਼ ਦੇ ਵਿਕਾਸ ਵਿਚ ਯੋਗਦਾਨ ਪਾ ਸਕਣ | ਡਾ. ਰਾਜੇਸ਼ ਪੁਰੀ ਨੇ ਕਿਹਾ ਕਿ ਕੌਂਸਲ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਦੀ ਹੈ ਕਿ ਜ਼ਰੂਰੀ ਵਸਤੂਆਂ ਦੀ ਘਾਟ ਕਾਰਨ ਕਿਸੇ ਵੀ ਬੱਚੇ ਦੀ ਸਿੱਖਿਆ ਵਿਚ ਰੁਕਾਵਟ ਨਾ ਪਵੇ ਅਤੇ ਕੋਈ ਵੀ ਹੋਣਹਾਰ ਵਿਦਿਆਰਥੀ ਫ਼ੀਸਾਂ ਦੀ ਘਾਟ ਕਾਰਨ ਸਿੱਖਿਆ ਤੋਂ ਵਾਂਝਾ ਨਾ ਰਹੇ | ਸਕੂਲ ਪਿ੍ੰਸੀਪਲ ਸੋਨੀਆ ਹਰਸ਼ ਨੇ ਕੌਂਸਲ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕੀਤੀ | ਇਸ ਮੌਕੇ ਸ਼ਾਖਾ ਸਕੱਤਰ ਮਹੇਸ਼ ਗੁਪਤਾ, ਵਿੱਤ ਸਕੱਤਰ ਮਨਮੋਹਨ ਅਰੋੜਾ, ਮਹਿੰਦਰ ਜਿੰਦਲ, ਸੂਬਾ ਪ੍ਰਧਾਨ ਮਨੋਜ ਮੋਂਗਾ, ਸੂਬਾ ਸੰਗਠਨ ਸਕੱਤਰ ਸੁਮਨ ਕਾਂਤ ਵਿਜ, ਜ਼ਿਲ੍ਹਾ ਪ੍ਰਧਾਨ ਰਘੁਬੀਰ ਗਰਗ, ਨਿਸ਼ੀ ਰਾਕੇਸ਼ ਵਿਜ, ਨਰੇਸ਼ ਧੀਰ, ਸੰਯੁਕਤ ਸਕੱਤਰ ਰਾਕੇਸ਼ ਬਜਾਜ ਤੋਂ ਇਲਾਵਾ ਸਕੂਲ ਅਧਿਆਪਕ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਪੰਚਮੁਖੀ ਮੰਦਰ 'ਚ ਬਾਲਾਜੀ ਦੇ ਨਾਮ ਸੰਕੀਰਤਨ ਕਰਵਾਇਆ <br/> ਅਗਲੀ ਖ਼ਬਰ ਮੋਗਾ 'ਚ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਅੱਗ ਦਾ ਭਿਆਨਕ ਮੰਜਰ
Ad Position 24