ਮੋਗਾ, 3 ਮਈ (ਅਸ਼ੋਕ ਬਾਂਸਲ)-ਮੋਗਾ ਦੇ ਸ਼੍ਰੀ ਪੰਚਮੁਖੀ ਮੰਦਰ ਵਿਖੇ ਬਾਲਾ ਜੀ ਦੇ ਨਾਮ 'ਤੇ ਸੰਕੀਰਤਨ ਕਰਵਾਇਆ ਗਿਆ | ਜਿਸ ਵਿਚ ਪੰਡਤ ਪੁਸ਼ਪ ਰਾਜ ਸ਼ਰਮਾ ਦੀ ਅਗਵਾਈ ਹੇਠ, ਸਮਾਜ ਸੇਵਕ ਵਿਕਾਸ ਗੁਪਤਾ ਅਤੇ ਸ਼ੰਕੀ ਗਾਬਾ ਨੇ ਆਪਣੇ ਪਰਿਵਾਰ ਸਮੇਤ ਬਾਲਾ ਜੀ ਮਹਾਰਾਜ ਨੂੰ ਭੋਗ ਲਗਾਉਣ ਦੀ ਰਸਮ ਨਿਭਾਈ | ਇਸ ਮੌਕੇ 'ਤੇ ਮੰਦਰ ਕਮੇਟੀ ਦੇ ਮੁਖ ਸੇਵਾਦਾਰ ਮਨੋਜ ਟੰਡਨ ਅਤੇ ਸ਼ਿਵ ਟੰਡਨ ਨੇ ਸੰਕੀਰਤਨ ਵਿਚ ਸ਼ਾਮਲ ਹੋਏ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ | ਇਸ ਮੌਕੇ ਮੰਦਰ ਦੇ ਮੁੱਖ ਸੇਵਾਦਾਰਾਂ ਮਨੋਜ ਟੰਡਨ ਤੇ ਸ਼ਿਵ ਟੰਡਨ ਨੇ ਦੱਸਿਆ ਕਿ ਮੰਦਰ ਵਿਚ ਹਰ ਮੰਗਲਵਾਰ ਨੂੰ ਸੰਕੀਰਤਨ ਅਤੇ ਭੰਡਾਰਾ ਕੀਤਾ ਜਾਂਦਾ ਹੈ | ਇਸ ਮੌਕੇ ਲੱਕੀ ਗਿੱਲ, ਅਮਨ ਮਦਾਨ, ਸੁਸ਼ੀਲ ਮਿੱਢਾ, ਸੁਮਿਤ ਪੁਜਾਨਾ, ਰਾਕੇਸ਼ ਸਿਤਾਰਾ, ਸੌਰਵ ਗੋਇਲ, ਰਜਿੰਦਰ ਸਿੰਗਲਾ, ਅਕਸ਼ੈ ਗੁਲਾਟੀ ਅਤੇ ਹੋਰ ਸ਼ਰਧਾਲੂ ਹਾਜ਼ਰ ਸਨ |