ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਕੇਂਦਰ ਸਰਕਾਰ ਵਲੋਂ ਕਮਰਸ਼ੀਅਲ ਗੈਸ ਸਲੰਡਰਾਂ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕੀਤਾ ਗਿਆ ਹੈ ਜਿਸ 'ਤੇ ਆਮ ਆਦਮੀ ਪਾਰਟੀ ਮੋਗਾ ਨੇ ਅੱਜ ਤਿੱਖਾ ਰੋਸ ਪ੍ਰਦਰਸ਼ਨ ਕੀਤਾ | ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੇ ਕਿਹਾ ਵਪਾਰਕ ਗੈਸ ਸਲੰਡਰਾਂ ਦੀਆਂ ਕੀਮਤਾਂ ਵਿਚ ਕੇਂਦਰ ਸਰਕਾਰ ਵਲੋਂ ਲਗਪਗ ਹਜ਼ਾਰ ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ ਜਿਸ ਦਾ ਸਿੱਧਾ ਆਰਥਿਕ ਬੋਝ ਆਮ ਲੋਕਾਂ ਉੱਪਰ ਵੀ ਪਵੇਗਾ | ਇਹ ਪ੍ਰਗਟਾਵਾ ਕਰਦਿਆਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਮੀਡੀਆ ਗੁਰਮਿੰਦਰਜੀਤ ਸਿੰਘ ਬਬਲੂ ਨੇ ਕਿਹਾ ਕਿ ਮੱਧ ਵਰਗੀ ਜਾਂ ਛੋਟੇ ਵਪਾਰੀ ਜਿਹੜੇ ਇਨ੍ਹਾਂ ਕਮਰਸ਼ੀਅਲ ਸਿਲੰਡਰਾਂ ਦੀ ਵਰਤੋਂ ਕਰਦੇ ਹਨ, ਦੇ ਆਪਣੇ ਰੁਜ਼ਗਾਰ ਉੱਪਰ ਬਹੁਤ ਮਾੜਾ ਪ੍ਰਭਾਵ ਪਵੇਗਾ | ਉਨ੍ਹਾਂ ਕੇਂਦਰ ਸਰਕਾਰ ਨੂੰ ਕਮਰਸ਼ੀਅਲ ਗੈਸ ਸਲੰਡਰਾਂ ਦੀਆਂ ਵਧਾਈਆਂ ਕੀਮਤਾਂ ਦਾ ਫ਼ੈਸਲਾ ਤੁਰੰਤ ਵਾਪਸ ਲੈਣ ਦੀ ਅਪੀਲ ਕੀਤੀ | ਇਸ ਮੌਕੇ ਕੁਨਾਲ ਹਲਕਾ ਕੋਆਰਡੀਨੇਟਰ ਟਰੇਡਿੰਗ ਵਿੰਗ ਮੋਗਾ, ਵਿਜੇ ਭੂਸ਼ਨ ਟੀਟੂ, ਐਮ.ਸੀ. ਵਿਕਰਮਜੀਤ ਸਿੰਘ ਘਾਤੀ, ਐਮ.ਸੀ. ਪ੍ਰੇਮ ਚੰਦ ਜ਼ਿਲ੍ਹਾ ਸ਼ਹਿਰੀ ਪ੍ਰਧਾਨ, ਕਾਲਾ ਬਜਾਜ, ਐਮ.ਸੀ. ਬੂਟਾ ਸਿੰਘ, ਐਮ.ਸੀ. ਗੌਰਵ ਗਰਗ ਆਦਿ ਹਾਜ਼ਰ ਸਨ |