18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡਾ. ਸ਼ਾਮ ਲਾਲ ਥਾਪਰ ਦੀ ਬਰਸੀ ਸ਼ਰਧਾ ਨਾਲ ਮਨਾਈ

Ad Position 21
No active advertisement
ਅਜੀਤ ਡੈਸਕ 04-05-2026
ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਉੱਘੇ ਸੁਤੰਤਰਤਾ ਸੰਗਰਾਮੀ ਤੇ ਗ਼ਰੀਬਾਂ ਦੇ ਮਸੀਹਾ ਡਾ. ਸ਼ਾਮ ਲਾਲ ਥਾਪਰ ਦੀ 51ਵੀਂ ਬਰਸੀ 'ਤੇ ਡਾ. ਮਾਲਤੀ ਥਾਪਰ, ਡਾ. ਪਵਨ ਥਾਪਰ ਤੇ ਬਾਕੀ ਸਾਰੇ ਕਾਲਜ ਦੇ ਸਟਾਫ਼ ਵਲੋਂ ਉਨ੍ਹਾਂ ਦੀ ਤਸਵੀਰ 'ਤੇ ਫ਼ੁੱਲ ਅਰਪਿਤ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਨੇ ਜੋ ਯੋਗਦਾਨ ਦੇਸ਼ ਦੀ ਆਜ਼ਾਦੀ ਵਾਸਤੇ ਕੀਤਾ, ਆਪਣੇ ਸਮੇਂ ਦੇ ਲੋੜਵੰਦਾਂ ਲਈ ਕੀਤਾ | ਉਨ੍ਹਾਂ ਦੇ ਇਸ ਵਡਮੁੱਲੀ ਨੇਕ ਸ਼ਹਾਦਤ ਨੂੰ ਗਾਂਧੀ ਕੂਟੀਰ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਅੰਦਰ ਯਾਦ ਕੀਤਾ ਗਿਆ | ਇਸ ਮੌਕੇ ਡਾ. ਮਾਲਤੀ ਥਾਪਰ ਚੇਅਰਪਰਸਨ ਡਾ. ਸ਼ਾਮ ਲਾਲ ਥਾਪਰ ਨਰਸਿੰਗ ਕਾਲਜ ਮੋਗਾ ਨੇ ਕਿਹਾ ਕਿ ਡਾ. ਸ਼ਾਮ ਲਾਲ ਥਾਪਰ ਇਕ ਬਹੁਤ ਹੀ ਹੋਣਹਾਰ ਡਾਕਟਰ ਵੀ ਸਨ ਜਿਨ੍ਹਾਂ ਨੇ ਪੰਜਾਬ ਦੇ ਇਸ ਖ਼ਿੱਤੇ ਵਿਚ ਲੋਕਾ ਦੀ ਬਹੁਤ ਸੇਵਾ ਕੀਤੀ ਅਤੇ ਮੋਗਾ ਦੇ ਅੰਦਰ ਪਹਿਲਾ ਟੀ.ਵੀ. ਸਾਈਟੋਰੀਅੱਮ ਵੀ ਬਣਾਈਆ | ਸੁੰਤਤਰਤਾਂ ਸੰਗਰਾਮ ਦੇ ਅੰਦਰ ਜੇਲ੍ਹਾਂ ਵੀ ਕੱਟੀਆਂ | ਇਹ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਤਾਮਰ ਪੱਤਰ ਦੇ ਨਾਲ ਸਨਮਾਨਿਤ ਵੀ ਕੀਤਾ | ਇਸ ਮੌਕੇ ਡਾ. ਪਵਨ ਥਾਪਰ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਤੇ ਇਸ ਗੱਲ 'ਤੇ ਜੋਰ ਦਿੱਤਾ ਕਿ ਦੇਸ਼ ਨੂੰ ਬਚਾਉਣ ਲਈ ਸਿਰਫ਼ ਤੇ ਸਿਰਫ਼ ਗਾਂਧੀ ਦਾ ਦੱਸਿਆ ਹੋਇਆ ਮਾਰਗ ਇਹੀ ਹੈ |
Ad Position 22
No active advertisement
ਪਿਛਲੀ ਖ਼ਬਰ ਯੂਨਾਈਟਿਡ ਅਕਾਲੀ ਦਲ ਹਮ ਖਿਆਲੀ ਪੰਥਕ ਜਥੇਬੰਦੀਆਂ ਨਾਲ ਪੰਥਕ ਫ਼ਰੰਟ ਬਣਾ ਕੇ 2027 'ਚ ਸਰਕਾਰ ਬਣਾਵੇਗਾ-ਜਥੇਦਾਰ ਬੂਟਾ ਸ... ਅਗਲੀ ਖ਼ਬਰ ਮੇਜਰ ਪ੍ਰਦੀਪ ਕੁਮਾਰ ਵਲੋਂ ਆਯੋਜਿਤ ਮਾਨਸਿਕ ਸਿਹਤ ਅਤੇ ਤੰਦਰੁਸਤੀ ਵਰਕਸ਼ਾਪ ਨੇ ਸੀ.ਬੀ.ਐਸ.ਈ. ਅਧਿਆਪਕਾਂ ਨੂੰ ਕੀਤਾ ਸਸ...
Ad Position 24