ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਯੂਨਾਈਟਿਡ ਅਕਾਲੀ ਦਲ ਜ਼ਿਲ੍ਹਾ ਮੋਗਾ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮਹੀਨਾਵਾਰ ਮੀਟਿੰਗ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਜਥੇਦਾਰ ਬੂਟਾ ਸਿੰਘ ਰਣਸੀਂਹ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਕਾਹਨ ਕੌਰ ਵਿਖੇ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਦਾਰ ਬੂਟਾ ਸਿੰਘ ਰਣਸੀਂਹ ਨੇ ਕਿਹਾ ਕਿ ਅੱਜ ਮਜ਼ਦੂਰਾਂ ਦਾ ਦਿਨ ਹੈ, 1 ਮਈ 1886 ਵਿਚ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਵਿਚ ਸਰਮਾਏਦਾਰਾਂ ਲੋਕਾਂ ਨੇ ਹੱਕ ਮੰਗਦੇ ਮਜ਼ਦੂਰਾਂ 'ਤੇ ਅੰਨੇ੍ਹਵਾਹ ਗੋਲੀਆਂ ਚਲਾ ਕੇ ਸੈਂਕੜੇ ਮਜ਼ਦੂਰ ਸ਼ਹੀਦ ਕਰ ਦਿੱਤੇ ਚਿੱਟੇ ਠੰਢੇ ਦਾ ਰੰਗ ਲਾਲ ਹੋ ਗਿਆ | ਅੱਜ ਦੁਨੀਆਂ ਵਿਚ 85 ਦੇਸ਼ਾਂ ਵਿਚ ਮਜ਼ਦੂਰ ਦਿਨ ਮਨਾਇਆ ਜਾਂਦਾ ਹੈ, ਪਰ ਮਜ਼ਦੂਰਾਂ ਦੀ ਹਾਲਤ ਬਹੁਤ ਮਾੜੀ ਹੈ | ਜਥੇਦਾਰ ਰਣਸੀਂਹ ਨੇ ਕਿਹਾ ਕਿ ਅੱਜ ਦੇ ਦਿਨ 1 ਮਈ 1985 ਨੂੰ ਯੂਨਾਈਟਿਡ ਅਕਾਲੀ ਦਲ ਬਾਬਾ ਜੋਗਿੰਦਰ ਸਿੰਘ ਨੇ ਸਾਰੇ ਅਕਾਲੀ ਧੜਿਆਂ ਨੂੰ ੂ ਇਕੱਠਾ ਕਰਕੇ ਇਕ ਅਕਾਲੀ ਦਲ ਬਣਾਇਆ ਸੀ ਜਿਸ ਤੇ ਅਕਾਲੀ ਦਲ ਨੇ 1989 ਦੀਆਂ ਲੋਕ ਸਭਾ ਚੋਣਾਂ ਵਿਚ ਹੂੰਝਾਂ ਫੇਰ ਜਿੱਤ ਪ੍ਰਾਪਤ ਕੀਤੀ ਅਸੀ 2027 ਵਿਚ ਵੀ ਬਾਬਾ ਜੋਗਿੰਦਰ ਸਿੰਘ ਵਾਂਗ ਸਾਰੇ ਪੰਥਕ ਆਗੂ ਇਕ ਪਲੇਟਫ਼ਾਰਮ 'ਤੇ ਇਕੱਠੇ ਕਰਕੇ ਪੰਥਕ ਸਰਕਾਰ ਬਣਾਵਾਂਗੇ | ਅੱਜ ਦੀ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਰੋੜ ਸਿੰਘ ਤਲਵੰਡੀ ਭਾਈ, ਹਰਪ੍ਰੀਤ ਸਿੰਘ ਧੱਲੇਕੇ, ਭਾਈ ਬਲਜੀਤ ਸਿੰਘ ਅਕਾਲੀਆਂ ਵਾਲਾ, ਭੁਪਿੰਦਰ ਸਿੰਘ ਈ.ਈ.ਓ. ਮੋਗਾ, ਗੁਰਪ੍ਰੀਤ ਸਿੰਘ ਧੱਲੇਕੇ, ਬਿੰਦਰ ਢਿਲਵਾਂ, ਵਕੀਲ ਸਿੰਘ ਕਾਲੀਏ ਵਾਲਾ, ਬਲਜੀਤ ਸਿੰਘ ਮਹੇਸ਼ਰੀ, ਜਗਸੀਰ ਸਿੰਘ ਡਾਲਾ, ਮਾਸਟਰ ਸੁਖਚੈਨ ਸਿੰਘ ਸੇਖਾ ਖ਼ੁਰਦ, ਜੱਬਰ ਸਿੰਘ ਡਾਲਾ, ਹਰਜਿੰਦਰ ਸਿੰਘ ਡਾਲਾ, ਸ਼ਮਸ਼ੇਰ ਸਿੰਘ ਬੌਡੇ, ਬਲਕਾਰ ਸਿੰਘ ਮੋਗਾ, ਗਿਆਨੀ ਭੁਪਿੰਦਰ ਸਿੰਘ ਮੋਗਾ, ਜਥੇ. ਮਲਕੀਤ ਸਿੰਘ, ਨਿਰਮਲ ਸਿੰਘ ਨਾਥੇਵਾਲਾ, ਗੁਰਮੇਲ ਸਿੰਘ ਨਾਥੇਵਾਲਾ, ਸ਼ੇਰ ਸਿੰਘ ਸੇਖਾ ਖ਼ੁਰਦ, ਬਲਦੇਵ ਸਿੰਘ ਝੰਡੇ, ਕੇਵਲ ਸਿੰਘ ਰੋਡੇ ਸੁਖਧੰਨ ਸਿੰਘ ਫੂਲੇਵਾਲਾ, ਗੁਰਮੁਖ ਸਿੰਘ, ਮੋਹਨ ਸਿੰਘ ਕਪੂਰੇ, ਗੁਰਦੀਪ ਸਿੰਘ ਕਪੂਰੇ, ਗੁਰਮੇਲ ਸਿੰਘ ਕਪੂਰੇ, ਸਤਵੰਤ ਸਿੰਘ ਮੋਗਾ ਆਦਿ ਹਾਜ਼ਰ ਸਨ |