ਮੋਗਾ, 3 ਮਈ (ਸੁਰਿੰਦਰਪਾਲ ਸਿੰਘ)-ਪੰਜਾਬ ਦੇ ਵਿਦਿਆਰਥੀਆਂ ਵਿਚ ਵਿਦੇਸ਼ ਖ਼ਾਸ ਕਰਕੇ ਕੈਨੇਡਾ ਜਾ ਕੇ ਪੜਾਈ ਕਰਨ ਦੀ ਦਿਲਚਸਪੀ ਵਿਚ ਲਗਾਤਾਰ ਵੱਡਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ | ਇਸ ਸੁਪਨੇ ਨੂੰ ਹਕੀਕਤ ਵਿਚ ਬਦਲਣ ਲਈ ਸਿਰਫ਼ ਇੱਛਾ ਹੀ ਕਾਫੀ ਨਹੀ ਸਗੋਂ ਸਟੱਡੀ ਵੀਜ਼ਾ ਪ੍ਰਾਪਤ ਕਰਨ ਲਈ ਸਹੀ ਰਾਹਦਾਰੀ ਅਤੇ ਹਰ ਪੱਧਰ ਤੇ ਮੁਕੰਮਲ ਤਿਆਰੀ ਹੋਣੀ ਬੇਹੱਦ ਲਾਜ਼ਮੀ ਹੈ | ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਧੂਰੀ ਜਾਣਕਾਰੀ ਜਾਂ ਫਾਈਲਾਂ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਵੀਜ਼ਾ ਰੀਫਿਊਜ਼ ਹੋ ਜਾਂਦਾ ਹੈ, ਪਰ ਅਜਿਹੀ ਨਿਰਾਸ਼ਾਜਨਕ ਸਥਿਤੀ ਵਿਚ ਵੀ ਵਿਦਿਆਰਥੀਆਂ ਨੂੰ ਘਬਰਾਉਣ ਦੀ ਲੋੜ ਨਹੀ ਹੈ | ਇਸ ਦੀ ਬਜਾਏ, ਉਨ੍ਹਾਂ ਨੂੰ ਆਪਣੀਆਂ ਪਿਛਲੀਆਂ ਗ਼ਲਤੀਆਂ ਨੂੰ ਗੰਭੀਰਤਾ ਨਾਲ ਪਹਿਚਾਣ ਕੇ ਅਤੇ ਉਨ੍ਹਾਂ ਨੂੰ ਠੀਕ ਕਰਕੇ ਪੂਰੇ ਆਤਮ ਵਿਸ਼ਵਾਸ ਨਾਲ ਮੁੜ ਅਪਲਾਈ ਕਰਨਾ ਚਾਹੀਦਾ ਹੈ | ਇਹ ਕਹਿਣਾ ਹੈ ਮੈਕਰੋ ਗਲੋਬਲ ਸੰਸਥਾ ਦੇ ਐਮ.ਡੀ. ਗੁਰਮਿਲਾਪ ਸਿੰਘ ਡੱਲਾ ਦਾ | ਉਨ੍ਹਾਂ ਦਾ ਮੰਨਣਾ ਹੈ ਕਿ ਵਿਦੇਸ਼ ਵਿਚ ਪੜਾਈ ਦੌਰਾਨ ਕਿਸੇ ਵੀ ਤਰਾਂ ਦੀ ਸਮੱਸਿਆ ਤੋ ਬਚਣ ਲਈ ਸਹੀ ਕਾਲਜ ਅਤੇ ਆਪਣੀ ਪਿਛਲੀ ਪੜਾਈ ਦੇ ਅਨੁਕੂਲ ਕੋਰਸ ਦੀ ਚੋਣ ਕਰਨਾ ਸਭ ਤੋ ਮਹੱਤਵਪੂਰਨ ਕਦਮ ਹੈ | ਇਸ ਤੋ ਇਲਾਵਾ ਸਟੱਡੀ ਵੀਜ਼ਾ ਦੀ ਸਫਲਤਾ ਲਈ ਆਈਲਟਸ ਵਰਗੇ ਭਾਸ਼ਾ ਦੇ ਟੈੱਸਟਾਂ ਵਿਚ ਚੰਗੇ ਅੰਕ ਪ੍ਰਾਪਤ ਕਰਨਾ ਬਹੁਤ ਜ਼ਰੂਰੀ ਹੈ | ਜਿਹੜੇ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਤੇ ਪਕੜ ਕਮਜ਼ੋਰ ਹੈ, ਉਨ੍ਹਾਂ ਨੂੰ ਆਧੁਨਿਕ ਤਕਨੀਕਾਂ ਦੀ ਵਰਤੋ ਕਰਦੇ ਹੋਏ ਵਧੇਰੇ ਮਿਹਨਤ ਅਤੇ ਅਭਿਆਸ ਕਰਨ ਦੀ ਲੋੜ ਹੁੰਦੀ ਹੈ | ਗੁਰਮਿਲਾਪ ਸਿੰਘ ਡੱਲਾ ਨੇ ਸਪਸ਼ਟ ਕੀਤਾ ਕਿ ਜੇਕਰ ਵਿਦਿਆਰਥੀ ਸਹੀ ਜਾਣਕਾਰੀ, ਮਾਹਿਰਾਂ ਦੀ ਸਲਾਹ ਅਤੇ ਇਕ ਮਜ਼ਬੂਤ ਯੋਜਨਾਬੰਦੀ ਨਾਲ ਅੱਗੇ ਵਧਣੇ ਹਨ ਤਾਂ ਉਨ੍ਹਾਂ ਲਈ ਵਿਦੇਸ਼ੀ ਧਰਤੀ 'ਤੇ ਉਚ ਸਿੱਖਿਆ ਪ੍ਰਾਪਤ ਕਰਨ ਦਾ ਰਸਤਾ ਕਾਫੀ ਸੁਖਾਲਾ ਅਤੇ ਸਫਲ ਹੋ ਜਾਂਦਾ ਹੈ |