18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ (ਮੋਗਾ) 'ਚ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 04-05-2026
ਧਰਮਕੋਟ, 3 ਮਈ (ਪਰਮਜੀਤ ਸਿੰਘ)-ਮੋਗਾ ਇਲਾਕੇ ਦੀ ਮਸ਼ਹੂਰ ਸੰਸਥਾ ਐਸ.ਐਫ.ਸੀ. ਕਾਨਵੈਂਟ ਸਕੂਲ ਜਲਾਲਾਬਾਦ ਪੂਰਬੀ ਜੋ ਆਈ.ਸੀ.ਐਸ.ਈ. ਬੋਰਡ ਨਵੀਂ ਦਿੱਲੀ ਨਾਲ ਸੰਬੰਧਿਤ ਹੈ, 'ਚ ਅੰਤਰਰਾਸ਼ਟਰੀ ਨਾਚ ਦਿਵਸ ਮਨਾਇਆ ਗਿਆ | ਸਭ ਤੋਂ ਪਹਿਲਾਂ ਸਕੂਲ ਦੀ ਪ੍ਰਾਰਥਨਾ ਸਭਾ ਵਿਚ ਬੱਚਿਆਂ ਤੇ ਅਧਿਆਪਕਾਂ ਨੂੰ ਇਸ ਦਿਨ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਬਾਅਦ ਸਕੂਲ ਦੇ ਨਾਚ ਸਿਖਾਉਣ ਵਾਲੇ ਅਧਿਆਪਕਾਂ ਵਲੋਂ ਬੱਚਿਆਂ ਨੂੰ ਸ਼ਾਸਤਰੀ ਨਾਚ ਦੀਆਂ ਵੱਖ-ਵੱਖ ਸ਼ੈਲੀਆਂ ਅਤੇ ਮੁਦਰਾਵਾਂ ਬਾਰੇ ਜਾਣੰੂ ਕਰਵਾਇਆ ਗਿਆ | ਇਸ ਦੇ ਨਾਲ ਹੀ ਬੱਚਿਆਂ ਵਲੋਂ ਕਲਾਸੀਕਲ ਤੇ ਭੰਗੜੇ ਦੀਆਂ ਝਲਕੀਆਂ ਦੀ ਪੇਸ਼ ਕੀਤੀਆਂ ਗਈਆਂ | ਬੱਚਿਆਂ ਨੇ ਬੜੇ ਧਿਆਨ ਨਾਲ ਇਹ ਨਾਚ ਸ਼ੈਲੀਆਂ ਤੇ ਮੁਦਰਾਵਾਂ ਸਿੱਖੀਆਂ ਤੇ ਇਸ ਦੌਰਾਨ ਉਹ ਆਪਣੇ ਆਪ ਨੂੰ ਬਹੁਤ ਖ਼ੁਸ਼ ਅਤੇ ਉਤਸ਼ਾਹਿਤ ਮਹਿਸੂਸ ਕਰ ਰਹੇ ਸਨ | ਇਸ ਮੌਕੇ ਸਕੂਲ ਦੀ ਪਿ੍ੰਸੀਪਲ ਮਨੀਸ਼ਾ ਕੌਸ਼ਿਕ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਅੰਤਰਰਾਸ਼ਟਰੀ ਨਾਚ ਦਿਵਸ ਹਰ ਸਾਲ 29 ਅਪ੍ਰੈਲ ਨੂੰ ਦੁਨੀਆ ਭਰ ਵਿਚ ਮਨਾਇਆ ਜਾਂਦਾ ਹੈ | ਯੂਨੈਸਕੋ ਦੀ ਸਹਿਯੋਗੀ ਅੰਤਰਰਾਸ਼ਟਰੀ ਰੰਗਮੰਚ ਸੰਸਥਾ ਦੀ ਅੰਤਰਰਾਸ਼ਟਰੀ ਨਾਚ ਕਮੇਟੀ ਵਲੋਂ ਇਸ ਦਿਨ ਨੂੰ ਆਧੁਨਿਕ ਬੈਲੇ ਦੇ ਪ੍ਰਮੁੱਖ ਚਿਹਰੇ ਜੀ ਜਾਰਜ ਨੋਵੇਰੇ ਦੀ ਯਾਦ ਵਿਚ ਸਮਰਪਿਤ ਕੀਤਾ ਗਿਆ ਹੈ | ਇਸ ਮੌਕੇ ਸਕੂਲ ਦੇ ਸੀ.ਐਮ.ਡੀ. ਅਭਿਸ਼ੇਕ ਜਿੰਦਲ, ਸ਼ੀਨਮ ਜਿੰਦਲ ਤੇ ਸਰੋਜ ਰਾਣੀ ਜਿੰਦਲ ਨੇ ਵੀ ਸਭ ਨੂੰ ਅੰਤਰਰਾਸ਼ਟਰੀ ਨਾਚ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ |

Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਅਮਨ-ਕਾਨੂੰਨ ਦੀ ਡਗਮਗਾਉਂਦੀ ਸਥਿਤੀ, ਬਦਲਾਅ ਸਰਕਾਰ ਪੂਰੀ ਤਰ੍ਹਾਂ ਨਾਕਾਮ-ਸੋਹਣਾ ਸਿੰਘ ਖੇਲਾ <br/> ਅਗਲੀ ਖ਼ਬਰ ਸਟੱਡੀ ਵੀਜ਼ਾ ਲਈ ਸਹੀ ਰਾਹਦਾਰੀ ਬਹੁਤ ਜ਼ਰੂਰੀ-ਗੁਰਮਿਲਾਪ ਸਿੰਘ ਡੱਲਾ
Ad Position 24