16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅਧੀਨ ਚਲਦੀਆਂ ਸੰਸਥਾਵਾਂ ਨੂੰ ਬਚਾਉਣ ਲਈ ਸਿਵਲ ਸੁਸਾਇਟੀ ਮੋਗਾ ਦਾ ਵਫ਼ਦ ਡੀ.ਸੀ. ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 07-05-2026
ਮੋਗਾ, 6 ਮਈ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਿਵਲ ਸੁਸਾਇਟੀ ਮੋਗਾ ਵਲੋਂ ਡੀ.ਐਮ. ਕਾਲਜ ਮੈਨੇਜਿੰਗ ਕਮੇਟੀ ਅਧੀਨ ਬੰਦ ਹੋਣ ਕਿਨਾਰੇ ਪਹੁੰਚ ਚੁੱਕੀਆਂ ਪੰਜ ਸਿੱਖਿਆ ਸੰਸਥਾਵਾਂ ਨੂੰ ਬਚਾਉਣ ਲਈ ਵਿੱਢੀ ਗਈ ਮੁਹਿੰਮ ਆਪਣੇ ਜੋਬਨ 'ਤੇ ਪਹੁੰਚ ਚੁੱਕੀ ਹੈ | ਸਿਵਲ ਸੁਸਾਇਟੀ ਮੋਗਾ ਦੀ ਅਪੀਲ 'ਤੇ ਕਾਲਜ ਦੇ ਪੁਰਾਣੇ ਵਿਦਿਆਰਥੀ, ਲੇਖਕ, ਬੁੱਧੀਜੀਵੀ ਅਤੇ ਚਿੰਤਕ ਲੋਕਾਂ ਦਾ ਇਕ ਕਾਫ਼ਲਾ ਬਣਨਾ ਸ਼ੁਰੂ ਹੋ ਗਿਆ ਹੈ | ਜੋ ਲੋਕ ਦਬਾਅ ਰਾਹੀਂ ਤਿੰਨਾਂ ਧਿਰਾਂ ਵਿਚ ਸਹਿਮਤੀ ਬਣਾਉਣ ਦੀ ਹਰ ਸੰਭਵ ਕੋਸ਼ਿਸ਼ ਕਰੇਗਾ ਅਤੇ ਅਗਸਤ ਮਹੀਨੇ ਵਿਚ ਕਾਲਜ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਧੂਮਧਾਮ ਨਾਲ ਮਨਾਏਗਾ | ਇਹ ਜਾਣਕਾਰੀ ਦਿੰਦਿਆਂ ਸਿਵਲ ਸੁਸਾਇਟੀ ਮੋਗਾ ਦੇ ਐਡਵਾਈਜ਼ਰ ਅਜੇ ਗੋਰਾ ਸੂਦ, ਪ੍ਰਜੀਡੀਅਮ ਮੈਂਬਰ ਮਹਿੰਦਰਪਾਲ ਲੂੰਬਾ, ਅਮਰਜੀਤ ਸਿੰਘ ਜੱਸਲ, ਬਲਵਿੰਦਰ ਸਿੰਘ ਰੋਡੇ, ਮਨਿੰਦਰ ਸਿੰਘ ਬੇਦੀ, ਜਨਰਲ ਸਕੱਤਰ ਪਿ੍ਤਪਾਲ ਸਿੰਘ ਲੱਕੀ ਗਿੱਲ, ਦਫ਼ਤਰ ਸਕੱਤਰ ਵੀ.ਪੀ. ਸੇਠੀ, ਅਮਰਦੀਪ ਅਨੇਜਾ ਅਤੇ ਹਰਭਜਨ ਸਿੰਘ ਬਹੋਨਾ ਨੇ ਦੱਸਿਆ ਕਿ ਹੁਣ ਤੱਕ ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਤੋਂ ਇਲਾਵਾ ਕਾਲਜ ਦੇ ਸਾਬਕਾ ਹੋਣਹਾਰ ਵਿਦਿਆਰਥੀਆਂ ਵਿਚੋਂ ਫ਼ਿਰੋਜ਼ਪੁਰ ਡਵੀਜ਼ਨ ਦੇ ਸਾਬਕਾ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ, ਓਲੰਪੀਅਨ ਬਲਵੀਰ ਸਿੰਘ ਦਾ ਪਰਿਵਾਰ, ਬਿ੍ਗੇਡੀਅਰ ਗੁਰਦੀਪ ਸਿੰਘ ਭਾਊ, ਕਰਨਲ ਮੁਖ਼ਤਿਆਰ ਸਿੰਘ ਸੰਧੂ ਸਮੇਤ ਅਨੇਕਾਂ ਨਾਮਵਰ ਸ਼ਖ਼ਸੀਅਤਾਂ ਨੇ ਸਿਵਲ ਸੁਸਾਇਟੀ ਦੇ ਇਸ ਉੱਦਮ ਦੀ ਤਾਰੀਫ਼ ਕੀਤੀ ਹੈ ਅਤੇ ਇਸ ਮੁਹਿੰਮ ਨਾਲ ਜੁੜ ਚੁੱਕੇ ਹਨ ਜਾਂ ਜੁੜਨ ਜਾ ਰਹੇ ਹਨ | ਸਿਵਲ ਸੁਸਾਇਟੀ ਵਲੋਂ 30 ਅਪ੍ਰੈਲ ਨੂੰ ਕਾਲਜ ਦੇ ਗੇਟ ਅੱਗੇ ਹਵਨ ਕਰਵਾ ਕੇ ਕਬਜ਼ਾਧਾਰੀਆਂ ਨੂੰ ਸਦਬੁੱਧੀ ਬਖਸ਼ਿਸ਼ ਕਰਨ ਦੀ ਅਰਦਾਸ ਕੀਤੀ ਸੀ, ਤਾਂ ਜੋ ਉਹ ਨਿੱਜੀ ਲਾਲਚਾਂ ਨੂੰ ਛੱਡ ਕੇ ਵਿੱਦਿਆ ਦੇ ਵਪਾਰ ਵਿਚੋਂ ਬਾਹਰ ਆਉਣ ਤੇ ਇਨ੍ਹਾਂ ਸੰਸਥਾਵਾਂ ਨੂੰ ਸਥਾਪਿਤ ਕਰਨ ਦੇ ਉੱਚੇ ਸੁੱਚੇ ਮਕਸਦ 'ਤੇ ਕੇਂਦਰਿਤ ਹੋਣ, ਜਿਸ ਵਿਚ ਸਾਬਕਾ ਕਮਿਸ਼ਨਰ ਕੁਲਬੀਰ ਸਿੰਘ ਸਿੱਧੂ, ਈ.ਡੀ. ਦੇ ਸਾਬਕਾ ਡਿਪਟੀ ਡਾਇਰੈਕਟਰ ਨਿਰੰਜਨ ਸਿੰਘ ਸਮੇਤ ਅਨੇਕਾਂ ਪੁਰਾਣੇ ਵਿਦਿਆਰਥੀਆਂ, ਆਰੀਆ ਸਮਾਜੀਆਂ, ਜਥੇਬੰਦੀਆਂ ਅਤੇ ਚਿੰਤਕ ਲੋਕਾਂ ਨੇ ਸ਼ਮੂਲੀਅਤ ਕੀਤੀ ਸੀ | ਇਸੇ ਕੜੀ ਤਹਿਤ ਅੱਜ ਸਿਵਲ ਸੁਸਾਇਟੀ ਮੋਗਾ ਦੇ ਮੈਂਬਰਾਂ ਨੇ ਡਿਪਟੀ ਕਮਿਸ਼ਨਰ ਮੋਗਾ ਨੂੰ ਮਿਲ ਕੇ ਇਸ ਮਸਲੇ ਵਿਚ ਦਖ਼ਲ-ਅੰਦਾਜ਼ੀ ਕਰ ਕੇ ਤਿੰਨਾਂ ਧਿਰਾਂ 'ਤੇ ਸਮਝੌਤੇ ਦਾ ਦਬਾਅ ਬਣਾਉਣ ਜਾਂ ਫਿਰ ਕੋਰਟ ਦਾ ਫ਼ੈਸਲਾ ਆਉਣ ਤੱਕ ਸ਼ਹਿਰ ਦੇ ਆਮ ਲੋਕਾਂ ਵਿਚੋਂ ਮੈਂਬਰ ਲੈ ਕੇ ਐਡਮਨਿਸਟ੍ਰੇਟਰ ਲਗਾਉਣ ਦੀ ਮੰਗ ਕੀਤੀ ਤਾਂ ਜੋ ਕਾਲਜ ਅਤੇ ਸਬੰਧਿਤ ਸੰਸਥਾਵਾਂ ਭੈਅ ਮੁਕਤ ਹੋ ਕੇ ਆਪਣਾ ਸੁਧਾਰ ਕਰ ਕੇ ਸਿੱਖਿਆ ਦਾ ਪਸਾਰਾ ਕਰ ਸਕਣ | ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਮੁੱਦੇ ਦੀ ਗੰਭੀਰਤਾ ਨੂੰ ਸਮਝਦੇ ਹੋਏ ਇਸ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਲਈ ਐਸ.ਡੀ.ਐਮ. ਮੋਗਾ ਨੂੰ ਨਾਮਜ਼ਦ ਕੀਤਾ | ਉਨ੍ਹਾਂ ਕਿਹਾ ਕਿ ਸਿਵਲ ਸੁਸਾਇਟੀ ਇਸ ਦੇ ਹੱਲ ਤੱਕ ਸੰਘਰਸ਼ ਲਈ ਤਿਆਰ ਹੈ ਪਰ 100 ਸਾਲਾ ਵਰ੍ਹੇਗੰਢ ਮਨਾਉਣ ਲਈ ਕਾਲਜ ਦੇ ਪੁਰਾਣੇ ਵਿਦਿਆਰਥੀਆਂ ਨੂੰ ਵਟਸਐਪ ਗਰੁੱਪਾਂ ਰਾਹੀਂ ਜੋੜ ਕੇ ਵੱਖਰੀ ਸੰਸਥਾ ਬਣਾਈ ਜਾਵੇਗੀ ਜੋ ਸ਼ਤਾਬਦੀ ਸਮਾਗਮ ਦਾ ਸਾਰਾ ਪ੍ਰਬੰਧ ਦੇਖੇਗੀ | ਉਨ੍ਹਾਂ ਅੰਤ ਵਿਚ ਫਿਰ ਕਬਜ਼ਾਧਾਰੀ ਗਰੁੱਪਾਂ ਨੂੰ ਇਕ ਵਾਰ ਬੈਠ ਕੇ ਮਸਲੇ ਦਾ ਹੱਲ ਕਰਨ ਦੀ ਅਪੀਲ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮੋਗਾ-ਲੁਧਿਆਣਾ ਮੁੱਖ ਮਾਰਗ ਦੇ ਬੁੱਘੀਪੁਰਾ ਚੌਕ ਦੇ ਦੋਵੇਂ ਪਾਸੇ ਪਏ ਵੱਡੇ-ਵੱਡੇ ਖੱਡੇ ਦੇ ਰਹੇ ਹਨ ਹਾਦਸਿਆਂ ਨੂੰ ਸੱਦਾ... ਅਗਲੀ ਖ਼ਬਰ ਸਫ਼ਾਈ ਸੇਵਕ ਯੂਨੀਅਨ ਬਾਘਾ ਪੁਰਾਣਾ ਵਲੋਂ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ
Ad Position 24