16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅਧਿਆਪਕ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮੋਗਾ ਨੂੰ ਮਿਲਿਆ 3704, 2392, 4161 ਅਧਿਆਪਕਾਂ ਦੇ ਕੇਸ ਛੇਤੀ ਵੈਟ ਕਰਵਾਉਣ ਦਾ ਭਰੋਸਾ

Ad Position 21
No active advertisement
ਅਜੀਤ ਡੈਸਕ 07-05-2026
ਮੋਗਾ, 6 ਮਈ (ਸੁਰਿੰਦਰਪਾਲ ਸਿੰਘ)-ਮੋਗਾ ਜ਼ਿਲ੍ਹੇ ਦੀਆਂ ਸੰਘਰਸ਼ਸ਼ੀਲ ਅਧਿਆਪਕ ਜਥੇਬੰਦੀਆਂ ਦਾ ਵਫ਼ਦ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਆਸ਼ੀਸ਼ ਕੁਮਾਰ ਨੂੰ ਅਧਿਆਪਕ ਮਸਲਿਆਂ ਨਾਲ ਸਬੰਧਿਤ ਮੁੱਦਿਆਂ ਉੱਤੇ ਮਿਲਿਆ | ਅਧਿਆਪਕ ਆਗੂਆਂ ਦਿਗਵਿਜੈਪਾਲ ਸ਼ਰਮਾ, ਸੁਖਪਾਲਜੀਤ ਸਿੰਘ, ਯਾਦਵਿੰਦਰ ਸਿੰਘ, ਰਨਿੰਦਰ ਸਿੰਘ, ਬਰਿੰਦਰ ਸਿੰਘ ਨੇ ਦੱਸਿਆ ਕਿ 3704 ਅਧਿਆਪਕਾਂ ਦੇ ਕੇਸ ਜੋ ਅਦਾਲਤੀ ਹੁਕਮਾਂ 'ਤੇ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਵੈਟ ਕਰਵਾਉਣੇ ਸਨ ਉਨ੍ਹਾਂ ਨੂੰ ਵੈਟ ਕਰਵਾਉਣ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਵਫ਼ਦ ਨੇ ਮਿਲ ਕੇ ਉਨ੍ਹਾਂ ਦੇ ਵੈਟ ਕਰਵਾਉਣ ਸਬੰਧੀ ਕੰਮ ਵਿਚ ਦੇਰੀ ਕਰਨ 'ਤੇ ਇਤਰਾਜ਼ ਕੀਤਾ ਗਿਆ ਜਿਸ 'ਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਵਫ਼ਦ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦ ਹੀ ਇਨ੍ਹਾਂ ਅਧਿਆਪਕਾਂ ਦੇ ਕੇਸ ਵੈਟ ਕਰਵਾ ਕੇ ਅਧਿਆਪਕਾਂ ਨੂੰ ਦੇ ਦਿੱਤੇ ਜਾਣਗੇ | ਵਫ਼ਦ ਵਲੋਂ 4161 ਭਰਤੀ ਅਧੀਨ ਭਰਤੀ ਹੋਏ ਅਧਿਆਪਕਾਂ ਨੂੰ ਅਜੇ ਤੱਕ ਪੀ.ਪੀ.ਓ. ਨੰਬਰ ਜਾਰੀ ਨਾ ਕਰਨ 'ਤੇ ਦਫ਼ਤਰ ਵਲੋਂ ਯਕੀਨ ਦਿਵਾਇਆ ਗਿਆ ਕਿ 12 ਮਈ ਤੱਕ ਅਧਿਆਪਕਾਂ ਨੂੰ ਪੀ.ਪੀ.ਓ. ਨੰਬਰ ਜਾਰੀ ਕਰ ਦਿੱਤੇ ਜਾਣਗੇ | ਇਸ ਸਮੇਂ ਜਗਵੀਰਨ ਕੌਰ, ਗੁਰਮੀਤ ਸਿੰਘ ਝੋਰੜਾ, ਸੁਖਵਿੰਦਰ ਸਿੰਘ ਘੋਲੀਆ, ਸਵਰਨਦਾਸ, ਅਮਨਦੀਪ ਮਾਛੀਕੇ, ਅਮਰਦੀਪ ਸਿੰਘ ਬੁੱਟਰ, ਜਗਜੀਤ ਸਿੰਘ ਰਣੀਆਂ, ਬਲਰਾਮ ਸਿੰਘ, ਅਸੀਸ ਨਾਗਪਾਲ ਆਦਿ ਅਧਿਆਪਕ ਆਗੂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੈਰਾ ਕਬੱਡੀ ਐਸੋਸੀਏਸ਼ਨ ਵਲੋਂ ਪੰਕਜ ਸੂਦ ਜ਼ਿਲ੍ਹਾ ਪ੍ਰਧਾਨ ਤੇ ਹਰਜਿੰਦਰ ਹੈਪੀ ਜਨਰਲ ਸਕੱਤਰ ਨਿਯੁਕਤ ਅਗਲੀ ਖ਼ਬਰ ਮੋਗਾ ਦੇ ਪਿੰਡ ਖੋਸਾ ਰਣਧੀਰ ਦੇ ਛਿੰਦਰਪਾਲ ਸਿੰਘ ਨੇ ਇੰਗਲੈਂਡ 'ਚ ਦੌੜੀ ਮੈਰਾਥਨ
Ad Position 24