02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਟੈਂਟ ਐਸੋਸੀਏਸ਼ਨ ਨਿਹਾਲ ਸਿੰਘ ਵਾਲਾ ਦੀ ਨਵੀਂ ਯੂਨੀਅਨ ਦੀ ਚੋਣ

Ad Position 21
No active advertisement
ਅਜੀਤ ਡੈਸਕ 10-05-2026
ਨਿਹਾਲ ਸਿੰਘ ਵਾਲਾ, 9 ਮਈ (ਸੁਖਦੇਵ ਸਿੰਘ ਖਾਲਸਾ)-ਟੈਂਟ ਐਸੋਸੀਏਸ਼ਨ ਸਬ ਡਵੀਜ਼ਨ ਨਿਹਾਲ ਸਿੰਘ ਵਾਲਾ ਦੀ ਵਿਸ਼ੇਸ਼ ਮੀਟਿੰਗ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਘੋਲੀਆ ਦੀ ਅਗਵਾਈ ਹੇਠ ਨਿਹਾਲ ਸਿੰਘ ਵਾਲਾ ਵਿਖੇ ਹੋਈ | ਇਸ ਮੀਟਿੰਗ ਮੌਕੇ ਯੂਨੀਅਨ ਦੇ ਅਹੁਦੇਦਾਰਾਂ ਵਲੋਂ ਪਿਛਲੇ ਸਾਲ ਦੀ ਕਾਰਗੁਜ਼ਾਰੀ ਦਾ ਲੇਖਾ ਜੋਖਾ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਯੂਨੀਅਨ ਦੇ ਪੁਰਾਣੇ ਢਾਂਚੇ ਨੂੰ ਭੰਗ ਕਰਕੇ ਨਵੀਂ ਜਥੇਬੰਦੀ ਦੀ ਚੋਣ ਕੀਤੀ ਗਈ | ਇਸ ਨਵੀਂ ਚੁਣੀ ਗਈ ਟੀਮ 'ਚ ਪ੍ਰਧਾਨ ਗੁਰਸੇਵਕ ਸਿੰਘ ਗੋਰੀ ਰਣੀਆਂ, ਸੈਕਟਰੀ ਸੀਪਾ ਰਾਮਾ, ਚੇਅਰਮੈਨ ਲੇਖ ਰਾਜ ਭਾਰਤ ਟੈਂਟ, ਖਜ਼ਾਨਚੀ ਸ਼ੇਰਾ ਧੂੜਕੋਟ ਮਾਲਵਾ ਟੈਂਟ, ਮੀਤ ਪ੍ਰਧਾਨ ਅਮਰਜੀਤ ਸਿੰਘ ਬੁੱਟਰ, ਇਤਰਾਜ਼ ਕਮੇਟੀ ਮੈਂਬਰ ਹੈੱਡ ਭੁਪਿੰਦਰ ਸਿੰਘ ਸੈਦੋਕੇ ਚੁਣੇ ਗਏ | ਇਸ ਮੌਕੇ ਯੂਨੀਅਨ ਦੇ ਪੰਜਾਬ ਪ੍ਰਧਾਨ ਸੁਖਪਾਲ ਸਿੰਘ ਘੋਲੀਆ ਵਲੋਂ ਯੂਨੀਅਨ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਨੂੰ ਮੁਬਾਰਕਾਂ ਦਿੱਤੀਆਂ ਗਈਆਂ ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਾਬਕਾ ਪ੍ਰਧਾਨ ਲਾਜਪਤ ਜੈਨ, ਕਸ਼ਮੀਰਾ ਰਾਮਾ, ਪ੍ਰਭਜੋਤ ਸਿੰਘ ਸਰਦਾਰ ਟੈਂਟ, ਗੁਰਦੀਪ ਸਿੰਘ ਹੈਵਨੂਰ ਟੈਂਟ, ਸੋਨੀ ਬੁੱਟਰ, ਹਾਕਮ ਸਿੰਘ ਰਾਊਕੇ, ਦੀਪਾ ਸੈਦੋ, ਸੀਰਾ ਮਾਛੀਕੇ, ਮਹਿੰਦਰਪਾਲ ਸਿੰਘ ਬਿਲਾਸਪੁਰ, ਨਿਰਭੈ ਸਿੰਘ ਲੋਪੋ, ਰਾਜ ਸਿੰਘ ਲੋਪੋ ਰਾਮਲਾਲ, ਲੇਖਰਾਜ ਭਾਰਤ ਟੈਂਟ, ਪਰਮਿੰਦਰ ਸਿੰਘ ਪੱਤੋ, ਚਰਨਜੀਤ ਸਿੰਘ ਬੁੱਟਰ, ਸੋਨੀ ਬੁੱਟਰ, ਪਾਲਾ ਹਲਵਾਈ ਸ਼ੇਰੇ ਪੰਜਾਬ ਟੈਂਟ, ਰਾਜਾ ਦੀਨਾਂ ਸਾਹਿਬ, ਗੁਰਿੰਦਰ ਸਿੰਘ ਸੋਨੀ ਦੀਨਾਂ ਸਾਹਿਬ, ਬਲਵੀਰ ਸਿੰਘ ਬੀਰਾ ਰਾਊਕੇ, ਮਨਪ੍ਰੀਤ ਟੈਂਟ ਸੈਦੋਕੇ, ਫੌਜੀ ਮਾਡਰਨ ਟੈਂਟ ਤਖਤੂਪੁਰਾ, ਸੱਤੀ ਰਾਮਾ, ਮੰਗਾ ਕਾਮਰੇਡ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਚੋਣਾਂ ਸਮੇਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ-ਸਰਬਜੀਤ ਕੌਰ ਲੰਗੇਆਣਾ ਅਗਲੀ ਖ਼ਬਰ ਗੋਲਡਨ ਐਜੂਕੇਸ਼ਨ ਧਰਮਕੋਟ ਨੇ ਲਗਵਾਇਆ ਪਰਿਵਾਰ ਦਾ ਕੈਨੇਡਾ ਓਪਨ ਵਰਕ ਵੀਜ਼ਾ
Ad Position 24
No active advertisement