18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਦਸਵੀਂ ਜਮਾਤ ਦੇ ਨਤੀਜਿਆਂ 'ਚ ਸੰਤ ਮੋਹਨ ਦਾਸ ਸਕੂਲ ਨੇ ਮਾਰੀ ਬਾਜੀ

Ad Position 21
No active advertisement
ਅਜੀਤ ਡੈਸਕ 12-05-2026
ਨੱਥੂਵਾਲਾ ਗਰਬੀ, 11 ਮਈ (ਨਵਦੀਪ ਸਿੰਘ)-ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਵਲੋਂ ਐਲਾਨੇ ਗਏ ਦਸਵੀਂ ਕਲਾਸ ਦੇ ਨਤੀਜਿਆਂ ਵਿਚ ਪੰਜਾਬ ਭਰ ਵਿਚ ਤਿੰਨ ਮੈਰਿਟ ਪੁਜ਼ੀਸ਼ਨਾਂ ਹਾਸਲ ਕਰਦੇ ਹੋਏ ਸਿੱਖਿਆ ਅਤੇ ਖੇਡਾਂ ਦੇ ਖੇਤਰ 'ਚ ਮੋਹਰੀ ਸੰਸਥਾ ਵਜੋਂ ਜਾਣੇ ਜਾਂਦੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਰਮਨਦੀਪ ਕੌਰ ਸਮਾਲਸਰ ਨੇ 98.46 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਫ਼ਰੀਦਕੋਟ, ਫ਼ਿਰੋਜਪੁਰ ਅਤੇ ਮੁਕਤਸਰ ਜ਼ਿਲਿ੍ਹਆਂ 'ਚੋਂ ਦੂਜਾ ਤੇ ਪੰਜਾਬ ਭਰ 'ਚ 5ਵਾਂ ਰੈਂਕ, ਹਰਮਨਪ੍ਰੀਤ ਕੌਰ ਨੇ 97.54 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਾਬ ਭਰ 'ਚ 11ਵਾਂ ਰੈਂਕ ਅਤੇ ਮਨਜੋਤ ਕੌਰ ਨੇ 96 ਪ੍ਰਤੀਸ਼ਤ ਅੰਕ ਪ੍ਰਾਪਤ ਕਰਦੇ ਹੋਏ ਪੰਜਾਬ ਭਰ 'ਚੋਂ 21ਵਾਂ ਰੈਂਕ ਹਾਸਲ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਜਾਰੀ ਕੀਤੀ ਗਈ ਪੰਜਾਬ ਪੱਧਰ ਦੀ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾਉਂਦੇ ਹੋਏ ਫ਼ਰੀਦਕੋਟ ਜ਼ਿਲੇ੍ਹ ਦੇ ਨਾਲ ਨਾਲ ਆਪਣੀ ਸੰਸਥਾ, ਮਾਪਿਆਂ ਤੇ ਇਲਾਕਾ ਨਿਵਾਸੀਆਂ ਦਾ ਨਾਮ ਰੌਸ਼ਨ ਕੀਤਾ | ਸਕੂਲ ਦੇ ਡਿਪਟੀ ਡਾਇਰੈਕਟਰ ਸੰਦੀਪ ਥਾਪਰ ਨੇ ਨਤੀਜੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਸਵੀਂ ਕਲਾਸ ਵਿਚ ਕੁੱਲ 83 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਅਤੇ ਸੰਸਥਾ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਉਨ੍ਹਾਂ ਕਿਹਾ ਕਿ 17 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ, 27 ਵਿਦਿਆਰਥੀਆਂ ਨੇ 80 ਪ੍ਰਤੀਸ਼ਤ ਤੋਂ ਵੱਧ ਅੰਕ ਹਾਸਲ ਕੀਤੇ ਤੇ ਇਸ ਤੋਂ ਇਲਾਵਾ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿਚ ਪਾਸ ਹੋਏ | ਸੰਸਥਾ ਦੇ ਹੋਣਹਾਰ 14 ਵਿਦਿਆਰਥੀਆਂ ਨੇ ਵੱਖ ਵੱਖ ਵਿਸਿਆਂ ਗਣਿਤ, ਅੰਗਰੇਜ਼ੀ, ਹਿੰਦੀ ਅਤੇ ਸਮਾਜਿਕ ਸਿੱਖਿਆ 'ਚੋਂ 100 ਪ੍ਰਤੀਸ਼ਤ ਅੰਕ ਹਾਸਲ ਕੀਤੇ | ਇਸ ਮੌਕੇ ਪਿ੍ੰਸੀਪਲ ਮੈਡਮ ਰੇਣੁਕਾ ਨੇ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿੱ.) ਅੰਜਨਾ ਕੌਸ਼ਲ ਦੀ ਯੋਗ ਅਗਵਾਈ ਹੇਠ ਫ਼ਰੀਦਕੋਟ ਜ਼ਿਲ੍ਹਾ ਸਿੱਖਿਆ ਦੇ ਖੇਤਰ ਵਿਚ ਮਾਣ-ਮੱਤੀਆਂ ਪ੍ਰਾਪਤੀਆਂ ਹਾਸਲ ਕਰ ਰਿਹਾ ਹੈ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ.) ਪਵਨ ਕੁਮਾਰ, ਜ਼ਿਲ੍ਹਾ ਗਾਈਡੈਂਸ ਕੌਂਸਲਰ ਜਸਬੀਰ ਜੱਸੀ, ਜ਼ਿਲ੍ਹਾ ਖੇਤਰੀ ਬੁੱਕ ਡੀਪੂ ਫ਼ਰੀਦਕੋਟ ਦੇ ਮੈਨੇਜਰ ਮਨਦੀਪ ਕੌਰ ਤੇ ਡਿਪਟੀ ਮੈਨੇਜਰ ਬਲਰਾਜ ਸਿੰਘ ਨੇ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ | ਸਕੂਲ ਦੇ ਸਰਪ੍ਰਸਤ ਮੁਕੰਦ ਲਾਲ ਥਾਪਰ ਤੇ ਪਿ੍ੰ: ਐਚ.ਐਸ. ਸਾਹਨੀ ਨੇ ਸੰਸਥਾ ਦਾ ਇਹ ਨਤੀਜਾ ਮਰਹੂਮ ਪਿ੍ੰਸੀਪਲ ਮੈਡਮ ਸਵਰਨਜੀਤ ਕੌਰ 'ਸਿੰਮੀ ਥਾਪਰ' ਨੂੰ ਸਮਰਪਿਤ ਕੀਤਾ | ਇਸ ਮੌਕੇ ਟਰੱਸਟੀ ਸੰਤੋਖ ਸਿੰਘ ਸੋਢੀ ਤੇ ਪ੍ਰਬੰਧਕ ਮੈਡਮ ਮੇਘਾ ਥਾਪਰ, ਪਿ੍ੰ: ਨਰਿੰਦਰ ਮੱਕੜ, ਕੈਂਪਸ ਕੋਆਰਡੀਨੇਟਰ ਮਨਜੀਤ ਕੌਰ, ਕੋਆਰਡੀਨੇਟਰ ਦਰਸ਼ਨਾ ਦੇਵੀ, ਕੋਆਰਡੀਨੇਟਰ ਖੁਸ਼ਵਿੰਦਰ ਸਿੰਘ, ਮੋਹਨ ਸਿੰਘ, ਸੁਪਰਡੈਂਟ ਲਖਵੀਰ ਸ਼ਰਮਾ, ਰਵੀ ਸਿੰਘ ਸੋਨੀ, ਗੁਰਮੇਜ ਸਿੰਘ, ਰਾਜ ਕੁਮਾਰ ਕੋਚਰ ਤੇ ਸਮੂਹ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਦਸਮੇਸ਼ ਸਕੂਲ ਵਿਖੇ ਰਾਸ਼ਟਰੀ ਤਕਨਾਲੋਜੀ ਦਿਵਸ ਮਨਾਇਆ ਅਗਲੀ ਖ਼ਬਰ ਮਾਂ ਦੀ ਸੇਵਾ ਕਰਨਾ ਪ੍ਰਮਾਤਮਾ ਦੀ ਸੇਵਾ ਕਰਨ ਸਮਾਨ-ਚੇਅਰਮੈਨ ਪ੍ਰਵੀਨ ਗਰਗ
Ad Position 24