03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਕਲਾਸ ਦੇ ਨਤੀਜਿਆਂ 'ਚ ਮਾਰੀਆਂ ਮੱਲਾਂ

Ad Position 21
No active advertisement
ਅਜੀਤ ਡੈਸਕ 15-05-2026
ਨਿਹਾਲ ਸਿੰਘ ਵਾਲਾ, 14 ਮਈ (ਪਲਵਿੰਦਰ ਸਿੰਘ ਟਿਵਾਣਾ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸੁਪਰੀਮ ਕਾਨਵੈਂਟ ਸਕੂਲ ਬਿਲਾਸਪੁਰ ਦਾ ਸੀ.ਬੀ.ਐਸ.ਈ. ਬੋਰਡ ਕਲਾਸ ਬਾਰ੍ਹਵੀਂ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ | ਸਕੂਲ ਦੇ ਵਿਦਿਆਰਥੀਆਂ ਦੁਆਰਾ ਪਿਛਲੇ ਸਾਲਾਂ ਵਾਂਗ ਇਸ ਸਾਲ ਵੀ ਬੋਰਡ ਪ੍ਰੀਖਿਆ ਵਿਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਤਿੰਨਾਂ ਹੀ ਗਰੁੱਪਾਂ, ਸਾਇੰਸ, ਕਾਮਰਸ ਤੇ ਆਰਟਸ ਵਿਚ ਵਿਦਿਆਰਥੀਆਂ ਦੁਆਰਾ ਬਹੁਤ ਹੀ ਚੰਗੀ ਪ੍ਰਤੀਸ਼ਤ ਨਾਲ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਗਈਆਂ | ਕਾਮਰਸ ਗਰੁੱਪ ਵਿਚ ਗੁਰਲੀਨ ਕੌਰ ਨੇ 96.2 ਫ਼ੀਸਦੀ ਅੰਕਾਂ ਨਾਲ ਪਹਿਲਾ, ਜਸ਼ਨਪ੍ਰੀਤ ਕੌਰ ਨੇ 91.8 ਫ਼ੀਸਦੀ ਅੰਕਾਂ ਦੇ ਨਾਲ ਦੂਸਰਾ ਤੇ ਅਨਮੋਲਦੀਪ ਸਿੰਘ ਧਾਲੀਵਾਲ ਨੇ 90.2 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਆਰਟਸ ਗਰੁੱਪ ਵਿਚ ਅਮਨਿੰਦਰਜੋਤ ਕੌਰ ਨੇ 90.6 ਫ਼ੀਸਦੀ ਅੰਕਾਂ ਨਾਲ ਪਹਿਲਾ, ਅੰਮਿ੍ਤਪਾਲ ਸਿੰਘ ਨੇ 86.2 ਫ਼ੀਸਦੀ ਅੰਕਾਂ ਨਾਲ ਦੂਸਰਾ ਤੇ ਦਇਆ ਸਿੰਘ ਨੇ 82 ਫ਼ੀਸਦੀ ਅੰਕਾਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ | ਉਧਰ ਸਾਇੰਸ ਗਰੁੱਪ ਵਿਚ ਗ਼ੌਰੀ ਸਿੰਗਲਾ ਨੇ ਪਹਿਲਾਂ,ਮਨਪ੍ਰੀਤ ਸਿੰਘ ਨੇ ਦੂਸਰਾ ਤੇ ਜਯਾ ਨੇ ਤੀਸਰਾ ਸਥਾਨ ਹਾਸਿਲ ਕੀਤਾ ਵਿਸ਼ੇ ਵਾਰ ਵੀ ਵਿਦਿਆਰਥੀਆਂ ਦੁਆਰਾ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ | ਫਿਜ਼ੀਕਲ ਐਜੂਕੇਸ਼ਨ ਵਿਸ਼ੇ ਵਿਚ 38 ਤੋ ਵੱਧ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ | ਪੰਜਾਬੀ ਵਿਸ਼ੇ ਵਿਚ ਗੁਰਲੀਨ ਕੌਰ ਨੇ 100 ਵਿਚੋਂ 100 ਅੰਕ ਪ੍ਰਾਪਤ ਕਰਕੇ ਆਪਣਾ ਸਥਾਨ ਬਣਾਇਆ ਹਿਸਟਰੀ ਵਿਸ਼ੇ ਵਿਚ ਅੰਮਿ੍ਤਪਾਲ ਸਿੰਘ ਤੇ ਆਰਿਅਨ ਸ਼ਰਮਾ ਨੇ 95 ਅੰਕਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ | ਉਧਰ ਅੰਗਰੇਜ਼ੀ ਵਿਸ਼ੇ ਵਿਚ 23 ਤੋਂ ਵੱਧ ਵਿਦਿਆਰਥੀਆਂ ਦੁਆਰਾ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ ਗਏ | ਜਸ਼ਨਪ੍ਰੀਤ ਕੌਰ ਨੇ ਬਿਜ਼ਨਸ ਸਟੱਡੀ ਵਿਸ਼ੇ ਵਿਚ 100 ਵਿਚੋਂ 97 ਅੰਕ ਪ੍ਰਾਪਤ ਕੀਤੇ ਤਾਜਨੂਰ ਕੌਰ ਨੇ 100 ਵਿਚੋਂ 97 ਅੰਕਾਂ ਨਾਲ ਅੰਗਰੇਜ਼ੀ ਵਿਸ਼ੇ ਵਿਚ ਆਪਣੀ ਜਗ੍ਹਾ ਬਣਾਈ | ਇਸ ਤੋਂ ਇਲਾਵਾ ਜਸ਼ਨ ਗਰਗ ਨੇ ਮੈਥ ਮਨਪ੍ਰੀਤ ਸਿੰਘ ਨੇ ਕੈਮਿਸਟਰੀ ਨਵਜੀਤ ਕੌਰ ਨੇ ਫਿਜ਼ਿਕਸ ਵਿਸ਼ੇ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ | ਅਗਰ ਗੱਲ ਪ੍ਰਤੀਸ਼ਤ ਦੀ ਕੀਤੀ ਜਾਵੇ ਤਾਂ 29 ਤੋਂ ਵੱਧ ਵਿਦਿਆਰਥੀਆਂ ਨੇ 80 ਫ਼ੀਸਦੀ ਤੋਂ 85 ਫ਼ੀਸਦੀ ਦੇ ਵਿਚਕਾਰ ਅੰਕ ਪ੍ਰਾਪਤ ਕੀਤੇ | ਸਕੂਲ ਦੇ ਇਸ ਸ਼ਾਨਦਾਰ ਸਾਲਾਨਾ ਬੋਰਡ ਨਤੀਜੇ ਤੇ ਸਕੂਲ ਪ੍ਰਧਾਨ ਚਰਨ ਸਿੰਘ ਚੇਅਰਮੈਨ ਯੋਗਿੰਦਰ ਪ੍ਰਸਾਦ ਸ਼ਰਮਾ ਨੇ ਮਾਪਿਆ, ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ | ਸਕੂਲ ਪਿ੍ੰਸੀਪਲ ਕੰਜੂਮੁਲ ਜੋਅ, ਵਾਇਸ ਪਿ੍ੰਸੀਪਲ ਜਸਮੇਲ ਸਿੰਘ ਨੇ ਵਧਾਈ ਦਿੰਦੇ ਹੋਏ ਕਿਹਾ ਕਿ ਸਕੂਲ ਭਵਿੱਖ ਵਿਚ ਵੀ ਸ਼ਾਨਦਾਰ ਨਤੀਜਿਆਂ ਤੇ ਵੱਖ-ਵੱਖ ਗਤੀਵਿਧੀਆਂ ਲਈ ਵਚਨਬੱਧ ਰਹੇਗਾ |
Ad Position 22
No active advertisement
ਪਿਛਲੀ ਖ਼ਬਰ ਸਪਰਿੰਗ ਫ਼ੀਲਡ ਕਾਨਵੈਂਟ ਸਕੂਲ ਬਾਘਾ ਪੁਰਾਣਾ 12ਵੀਂ ਕਲਾਸ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 303ਵਾਂ ਜਨਮ ਦਿਹਾੜਾ ਅੱਜ
Ad Position 24