ਮੋਗਾ, 21 ਮਈ (ਜਸਪਾਲ ਸਿੰਘ ਬੱਬੀ)-ਭਾਰਤ ਵਿਕਾਸ ਪ੍ਰੀਸ਼ਦ ਮੋਗਾ ਸ਼ਾਖਾ ਵਲੋਂ ਸਨਾਤਨ ਧਰਮ ਹਰੀ ਮੰਦਰ ਦੇ ਬਾਹਰ ਰਾਹਗੀਰਾਂ ਲਈ ਕੁਲਚੇ ਅਤੇ ਮਿੱਠੇ ਚੌਲ ਲੰਗਰ ਲਗਾਇਆ | ਲੰਗਰ ਵੰਡਣ ਤੋਂ ਪਹਿਲਾਂ ਮੰਦਰ ਵਿਚ ਦੇਵਤੇ ਨੂੰ ਭਵ ਅੰਮਿ੍ਤ (ਮਿੱਠਾ ਪ੍ਰਸ਼ਾਦ) ਨਾਲ ਪ੍ਰਾਰਥਨਾ ਕੀਤੀ ਗਈ | ਇਸ ਮੌਕੇ ਸ਼ਾਖਾ ਦੇ ਪ੍ਰਧਾਨ ਸੁਧੀਰ ਕੋਹਲੀ, ਕੋਆਰਡੀਨੇਟਰ ਸੁਰਿੰਦਰ ਅਗਰਵਾਲ ਨੇ ਕਿਹਾ ਕਿ ਪ੍ਰੀਸ਼ਦ ਲੋਕਾਂ ਦੀ ਸੇਵਾ ਲਈ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕਰਦੀ ਹੈ, ਜਿਸ ਨਾਲ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਦੇ ਜੀਵਨ ਵਿਚ ਸਕਾਰਾਤਮਿਕ ਬਦਲਾਅ ਆਉਂਦਾ ਹੈ | ਸ਼ਾਖਾ ਦੇ ਸਕੱਤਰ ਮਹੇਸ਼ ਗੁਪਤਾ ਅਤੇ ਖ਼ਜ਼ਾਨਚੀ ਮਨਮੋਹਨ ਅਰੋੜਾ ਨੇ ਦੱਸਿਆ ਕਿ ਸ਼ਾਖਾ ਆਪਣੇ ਪੰਜ ਸਿਧਾਂਤਾਂ ਸੰਪਰਕ, ਸਹਿਯੋਗ, ਸਭਿਆਚਾਰ, ਸੇਵਾ ਅਤੇ ਸਮਰਪਣ ਦੀ ਪਾਲਣਾ ਕਰਦੇ ਹੋਏ ਸੇਵਾ ਅਤੇ ਸਭਿਆਚਾਰ ਦੇ ਪ੍ਰੋਗਰਾਮ ਕਰਦੀ ਹੈ | ਸ਼ਾਖਾ ਦੇ ਮੈਂਬਰ ਨਰੇਸ਼ ਧੀਰ, ਰਾਕੇਸ਼ ਸਚਦੇਵਾ, ਸਤੀਸ਼ ਬਾਂਸਲ, ਸਾਹਿਲ ਅਗਰਵਾਲ, ਨੀਰੂ ਅਗਰਵਾਲ ਅਤੇ ਰਾਕੇਸ਼ ਗੋਇਲ, ਮੁਕੇਸ਼ ਸਿੰਗਲ, ਅਸ਼ੋਕ ਗੋਇਲ, ਕਿ੍ਸ਼ਨ ਕੁਮਾਰ ਗੋਇਲ, ਦਿਨੇਸ਼ ਸੂਦ ਹਾਜ਼ਰ ਸਨ |