19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਦੀ ਬੀ.ਐਸ.ਸੀ. ਨਰਸਿੰਗ ਦੀ ਵਿਦਿਆਰਥਣ ਆਕਾਸ਼ਦੀਪ ਕੌਰ ਨੇ ਪੂਰੇ ਪੰਜਾਬ 'ਚ ਪੰਜਵੀਂ ਪੁਜ਼ੀਸ਼ਨ ਕੀਤੀ ਪ੍ਰਾਪਤ

Ad Position 21
No active advertisement
ਅਜੀਤ ਡੈਸਕ 23-05-2026
ਧਰਮਕੋਟ, 22 ਮਈ (ਪਰਮਜੀਤ ਸਿੰਘ)-ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਜੋ ਕਿ ਸਾਲ 2007 ਤੋਂ ਨਰਸਿੰਗ ਦੇ ਖੇਤਰ ਵਿਚ ਚੱਲ ਰਿਹਾ ਹੈ ਦੇ ਵਿਦਿਆਰਥੀਆਂ ਨੇ ਇਕ ਵਾਰ ਫਿਰ ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਐਲਾਨ ਬੀ.ਐਸ.ਸੀ. ਸਮੈਸਟਰ 4 ਦੇ ਨਤੀਜੇ ਵਿਚ ਆਪਣੀ ਜਗ੍ਹਾ ਬਣਾਈ | ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸ ਵਲੋਂ ਬੀ.ਐਸ.ਸੀ. ਸਮੈਸਟਰ-4 ਦਾ ਨਤੀਜਾ ਘੋਸ਼ਿਤ ਕੀਤਾ ਗਿਆ | ਜਿਸ ਵਿਚ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਦੀ ਵਿਦਿਆਰਥਣ ਆਕਾਸ਼ਦੀਪ ਕੌਰ ਨੇ 8, 48 ਅੰਕ ਹਾਸਲ ਕਰਕੇ ਪੰਜਾਬ ਵਿਚੋਂ ਪੰਜਵਾਂ ਸਥਾਨ ਅਤੇ ਪੰਜਾਬ ਦੇ 19 ਜ਼ਿਲਿ੍ਹਆਂ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਤੇ ਆਪਣੇ ਕਾਲਜ ਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ | ਇਸ ਦੇ ਨਾਲ ਹੀ ਕਾਲਜ ਦੇ ਪੰਜ ਹੋਰ ਵਿਦਿਆਰਥੀਆਂ ਅਰਸ਼ਦੀਪ ਕੌਰ ਗੁਰਲੀਨ ਕੌਰ ਸੰਧੂ, ਜਸ਼ਨਪ੍ਰੀਤ ਕੌਰ, ਪ੍ਰਨੀਤ ਕੌਰ ਅਤੇ ਸੁਨੈਨਾ ਨੇ ਸਮਾਨ ਅੰਕ 8, 14 ਪ੍ਰਾਪਤ ਕਰਕੇ ਮੋਗਾ ਜ਼ਿਲੇ੍ਹ ਵਿਚੋਂ ਤੀਜੇ ਸਥਾਨ 'ਤੇ ਵੀ ਆਪਣਾ ਕਬਜ਼ਾ ਜਮਾਈ ਰੱਖਿਆ | ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਕੌਰ ਤੂਰ ਜੋ 2012 ਤੋਂ ਇਸ ਕਾਲਜ ਵਿਚ ਬਤੌਰ ਪਿ੍ੰਸੀਪਲ ਸੇਵਾਵਾਂ ਦੇ ਰਹੇ ਹਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 2025-26 ਸੈਸ਼ਨ ਅਧੀਨ ਹੋਈਆਂ ਨਰਸਿੰਗ ਦੀਆਂ ਤਕਰੀਬਨ ਸਾਰੀਆਂ ਹੀ ਪ੍ਰੀਖਿਆਵਾਂ ਦੇ ਨਤੀਜਿਆਂ ਵਿਚੋਂ ਪੰਜਾਬ ਵਿਚੋਂ ਪਹਿਲੇ ਪੰਜ ਵਿਦਿਆਰਥੀਆਂ ਵਿਚ ਆਪਣਾ ਨਾਮ ਬਰਕਰਾਰ ਰੱਖਿਆ | ਇਸ ਦੇ ਨਾਲ ਹੀ ਮੋਗਾ ਸਮੇਤ ਕਈ ਹੋਰ ਜ਼ਿਲਿ੍ਹਆਂ ਵਿਚ ਪਹਿਲਾ ਸਥਾਨ ਵੀ ਹਾਸਲ ਕੀਤਾ | ਉਨ੍ਹਾਂ ਨੇ ਸਾਰੇ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਸਾਡੀ ਕਲਾਸ ਦਾ ਨਤੀਜਾ ਬਹੁਤ ਸ਼ਾਨਦਾਰ ਰਿਹਾ ਡਾਕਟਰ ਤੂਰ ਦੱਸਿਆ ਗਿਆ ਕਿ ਇਨ੍ਹਾਂ ਸ਼ਾਨਦਾਰ ਨਤੀਜਿਆਂ ਕਾਰਨ ਮੈਨੇਜਮੈਂਟ ਕਮੇਟੀ ਵਲੋਂ ਉਪਲਬਧ ਕਰਵਾਈਆਂ ਗਈਆਂ ਵਧੀਆ ਸਹੂਲਤਾਂ ਤੇ ਸਟਾਫ਼ ਦੀ ਅਣਥੱਕ ਮਿਹਨਤ ਹੈ ਜਿਸ ਕਰਕੇ ਇਸ ਸਾਲ ਵੀ ਭਾਈ ਘਨੱਈਆ ਏਕਤਾ ਕਾਲਜ ਆਫ਼ ਨਰਸਿੰਗ ਵਿਚ ਦਾਖਲਾ ਲੈਣ ਲਈ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਕਾਲਜ ਦੇ ਚੇਅਰਮੈਨ ਬਲਤੇਜ ਸਿੰਘ ਗਿੱਲ, ਡਾਇਰੈਕਟਰ ਅਮਿਤੋਜ ਸਿੰਘ ਸੰਧੂ ਅਤੇ ਡਾਇਰੈਕਟਰ ਪਰਮਪਾਲ ਸਿੰਘ ਬੁੱਟਰ ਨੇ ਕਾਲਜ ਦੇ ਪਿ੍ੰਸੀਪਲ ਡਾ. ਦਲਜੀਤ ਕੌਰ ਤੂਰ ਸਮੇਤ ਸਮੂਹ ਸਟਾਫ਼ ਵਿਦਿਆਰਥੀਆਂ ਦੇ ਉਨ੍ਹਾਂ ਦੇ ਮਾਪਿਆਂ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪੀ.ਐਸ.ਯੂ. ਵਲੋਂ ਨੌਜਵਾਨਾਂ ਨੂੰ ਕਾਕਰੋਚ ਕਹਿਣ ਖ਼ਿਲਾਫ਼ ਪ੍ਰਦਰਸ਼ਨ ਅਗਲੀ ਖ਼ਬਰ ਮੈਕਰੋ ਗਲੋਬਲ ਵਲੋਂ ਬਾਰ੍ਹਵੀਂ ਪਾਸ ਵਿਦਿਆਰਥੀਆਂ ਨੂੰ ਆਇਲਟਸ 'ਚ ਦਾਖ਼ਲਾ ਲੈਣ ਦੀ ਅਪੀਲ-ਡੱਲਾ
Ad Position 24