07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ ਨੰਬਰ 21 ਤੋਂ ਸੰਜੀਵ ਕੁਮਾਰ ਜੱਜੀ ਵਿਰੋਧੀ ਉਮੀਦਵਾਰਾਂ ਨਾਲੋਂ ਚੋਣ ਪ੍ਰਚਾਰ 'ਚ ਅੱਗੇ <br/>

Ad Position 21
No active advertisement
ਅਜੀਤ ਡੈਸਕ 24-05-2026
ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-26 ਮਈ ਨੂੰ ਹੋਣ ਜਾ ਰਹੀਆਂ ਮੋਗਾ ਨਗਰ ਨਿਗਮ ਚੋਣ ਲਈ ਵਾਰਡ ਨੰਬਰ 21 ਤੋਂ ਪੜ੍ਹੇ ਲਿਖੇ, ਇਮਾਨਦਾਰ, ਮਿਹਨਤੀ, ਸੂਝਵਾਨ ਤੇ ਹਰ ਵੇਲੇ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹਿਣ ਵਾਲੇ ਸੰਜੀਵ ਕੁਮਾਰ ਜੱਜੀ ਜੋ ਕਿ ਆਪ ਪਾਰਟੀ ਵਲੋਂ ਚੋਣ ਮੈਦਾਨ ਵਿਚ ਹਨ, ਉਨ੍ਹਾਂ ਦੀ ਚੋਣ ਮੁਹਿੰਮ ਨੂੰ ਉਨ੍ਹਾਂ ਦੇ ਸਮਰਥਕਾਂ ਵਲੋਂ ਭਰਪੂਰ ਸਮਰਥਨ ਮਿਲ ਰਿਹਾ ਹੈ | ਉਨ੍ਹਾਂ ਦੀ ਚੋਣ ਮੁਹਿੰਮ ਨੂੰ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ, ਵਿਧਾਇਕ ਲੁਧਿਆਣਾ ਪੁਸ਼ਪਿੰਦਰ ਪੱਪੀ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਡਾ. ਰਾਕੇਸ਼ ਅਰੋੜਾ, ਪ੍ਰਵੀਨ ਸ਼ਰਮਾ ਮੇਅਰ ਮੋਗਾ, ਰਿੱਕੀ ਅਰੋੜਾ ਆਪ ਆਗੂ, ਨਵੀਨ ਸਿੰਗਲਾ ਐਮ.ਡੀ. ਗਰੇਟ ਪੰਜਾਬ ਤੇ ਉੱਘੇ ਸਮਾਜ ਸੇਵੀ, ਰਾਕੇਸ਼ ਸਿਤਾਰਾ ਉੱਘੇ ਸਮਾਜ ਸੇਵੀ, ਕੁਨਾਲ ਅਰੋੜਾ ਤੇ ਰਾਕੇਸ਼ ਕੁਮਾਰ ਮਿੱਡਾ ਚਲਾ ਰਹੇ ਹਨ ਤੇ ਵੋਟਰਾਂ ਵਲੋਂ ਉਨ੍ਹਾਂ ਨੂੰ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ | ਆਗੂਆਂ ਨੇ ਵਾਰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਜੀਵ ਕੁਮਾਰ ਜੱਜੀ ਜੋ ਕਿ ਹਰ ਵੇਲੇ ਹਰ ਇਨਸਾਨ ਦੇ ਦੁੱਖ ਸੁੱਖ ਵਿਚ ਸ਼ਰੀਕ ਹੁੰਦੇ ਹਨ ਤੇ ਉਨ੍ਹਾਂ ਨੂੰ ਆਪ ਪਾਰਟੀ ਦੀ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ ਵਲੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ ਤੇ ਇਸ ਵਾਰ ਉਹ ਆਪ ਦੀ ਕਚਹਿਰੀ ਵਿਚ ਹਾਜ਼ਰ ਹੋਏ ਹਨ | ਸਾਨੂੰ ਪੂਰਨ ਵਿਸ਼ਵਾਸ ਹੈ ਕਿ ਵਾਰਡ ਵਾਸੀ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਭਾਰੀ ਬਹੁਮਤ ਨਾਲ ਜਿਤਾਉਣਗੇ | ਇਸ ਮੌਕੇ ਸੰਜੀਵ ਕੁਮਾਰ ਜੱਜੀ ਨੇ ਵਾਰਡ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਵਾਰਡ ਵਾਸੀਆਂ ਦੀਆਂ ਉਮੀਦਾਂ 'ਤੇ ਹਮੇਸ਼ਾ ਖਰਾ ਉੱਤਰਨ ਦੀ ਕੋਸ਼ਿਸ਼ ਕਰਨ ਤੇ ਵਾਰਡ ਨੰਬਰ 21 ਨੂੰ ਵਿਕਾਸ ਪੱਖੋਂ ਆਪ ਦੇ ਸਹਿਯੋਗ ਨਾਲ ਮੋਹਰੀ ਵਾਰਡ ਬਣਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਾਰਡ 7 ਤੋਂ ਅਕਾਲੀ ਉਮੀਦਵਾਰ ਗਵਰਧਨ ਪੋਪਲੀ ਮਜ਼ਬੂਤ ਸਥਿਤੀ 'ਚ- ਵੋਟਰਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ <br/> ਅਗਲੀ ਖ਼ਬਰ ਵਾਰਡ ਨੰਬਰ 14 ਤੋਂ ਆਪ ਦੀ ਉਮੀਦਵਾਰ ਰੀਤੂ ਬਾਲਾ ਨੂੰ ਮਿਲ ਰਿਹਾ ਭਰਪੂਰ ਹੁੰਗਾਰਾ <br/>
Ad Position 24
No active advertisement