07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਵਾਰਡ 7 ਤੋਂ ਅਕਾਲੀ ਉਮੀਦਵਾਰ ਗਵਰਧਨ ਪੋਪਲੀ ਮਜ਼ਬੂਤ ਸਥਿਤੀ 'ਚ- ਵੋਟਰਾਂ ਵਲੋਂ ਮਿਲ ਰਿਹਾ ਭਰਵਾਂ ਹੁੰਗਾਰਾ <br/>

Ad Position 21
No active advertisement
ਅਜੀਤ ਡੈਸਕ 24-05-2026
ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਮੋਗਾ ਦੇ ਵਾਰਡ ਨੰਬਰ 7 ਤੋਂ ਸ਼੍ਰੋਮਣੀ ਅਕਾਲੀ ਦਲ ਚੋਣ ਨਿਸ਼ਾਨ ਤੱਕੜੀ ਦੇ ਉਮੀਦਵਾਰ ਸਾਬਕਾ ਕੌਂਸਲਰ ਆਗੂ ਗਵਰਧਨ ਪੋਪਲੀ ਚੋਣ ਮੈਦਾਨ ਵਿਚ ਆਪਣੇ ਵੋਟਰਾਂ ਤੇ ਸਮਰਥਕਾਂ ਨਾਲ ਵਾਰਡ ਵਿਚ ਪੂਰੀ ਤਰ੍ਹਾਂ ਸਰਗਰਮ ਹਨ | ਲੋਕਾਂ ਵਿਚ ਹਰਮਨ ਪਿਆਰੇ ਗਵਰਧਨ ਪੋਪਲੀ ਪਿਛਲੇ ਕੌਂਸਲਰ ਕਾਰਜਕਾਲ ਦੌਰਾਨ ਵਾਰਡ ਦੇ ਕਰਾਏ ਬਹੁਪੱਖੀ ਵਿਕਾਸ ਤੇ ਹਰ ਵੇਲੇ ਲੋਕ ਸੇਵਾ ਵਿਚ ਹਨੇਰੇ ਸਵੇਰੇ ਹਾਜ਼ਰ ਰਹਿਣ ਕਾਰਨ ਵਾਰਡ ਵਸਨੀਕਾਂ ਵਲੋਂ ਉਨ੍ਹਾਂ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ | ਵੋਟਰਾਂ ਨੂੰ ਤੱਕੜੀ ਚੋਣ ਨਿਸ਼ਾਨ ਲਈ ਵੋਟ ਅਪੀਲ ਕਰਦਿਆਂ ਵਾਰਡ 7 ਦੇ ਗਲੀ ਮੁਹੱਲਿਆਂ ਵਿਚ ਉਮੀਦਵਾਰ ਗਵਰਧਨ ਪੋਪਲੀ ਨੇ ਅਪੀਲ ਕੀਤੀ ਕਿ ਵੋਟਰਾਂ ਦਾ ਇਕ ਇਕ ਵੋਟ ਦਾ ਕਰਜ਼ ਵਿਕਾਸ ਕਰਵਾ ਕੇ ਅਦਾ ਕੀਤਾ ਜਾਵੇਗਾ | ਵਾਰਡ ਨੰਬਰ 7 ਨੂੰ ਨਮੂਨੇ ਦਾ ਵਾਰਡ, ਸਫ਼ਾਈ, ਸੁਚੱਜਾ ਸੀਵਰੇਜ ਪ੍ਰਬੰਧ, ਸ਼ੁੱਧ ਪੀਣ ਵਾਲਾ ਪਾਣੀ, ਪੱਕੀਆਂ ਤੇ ਮਿਆਰੀ ਸੜਕਾਂ, ਸਟਰੀਟ ਲਾਈਟ ਆਦਿ ਉਨ੍ਹਾਂ ਦੇ ਤਰਜੀਹੀ ਖੇਤਰ ਹੋਣਗੇ | ਪੋਪਲੀ ਨੇ ਕਿਹਾ ਕਿ ਮੇਰਾ ਵਾਰਡ ਵਾਸੀਆਂ ਨਾਲ ਵਾਅਦਾ ਹੈ ਕਿ ਸਾਫ਼ ਸੁਥਰਾ ਸੁੰਦਰ ਵਾਰਡ, ਹਰ ਗਲੀ ਨਾਲ ਪੱਕਾ ਰਸਤਾ, ਸਾਫ਼ ਪਾਣੀ, ਸੁਚੱਜਾ ਸੀਵਰੇਜ ਪ੍ਰਬੰਧ, ਰੌਸ਼ਨੀ ਵਾਲਾ ਤੇ ਸੁਰੱਖਿਅਤ ਵਾਰਡ, ਹਰ ਵਾਰਡ ਵਾਸੀ ਦੀ ਸੁਵਿਧਾ ਮੇਰੀ ਪਹਿਲ ਹੋਵੇਗੀ | ਉਨ੍ਹਾਂ ਵਾਰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਉਹ ਮੇਰੇ ਅਤੇ ਮੇਰੀ ਧਰਮ-ਪਤਨੀ ਵਲੋਂ ਵਾਰਡ ਵਿਚ ਕੀਤੇ ਗਏ ਵਿਕਾਸ ਕਾਰਜਾਂ ਨੂੰ ਦੇਖਦੇ ਹੋਏ ਹੁਣ ਫਿਰ ਇਕ ਵਾਰ ਤੱਕੜੀ ਚੋਣ ਨਿਸ਼ਾਨ 'ਤੇ ਮੋਹਰਾਂ ਲਾ ਕੇ ਸੇਵਾ ਦਾ ਮੌਕਾ ਦੇਣ ਤੇ ਮੈਂ ਭਰੋਸਾ ਦਿੰਦਾ ਹਾਂ ਕਿ 7 ਨੰਬਰ ਵਾਰਡ ਨੂੰ ਨਮੂਨੇ ਦਾ ਵਾਰਡ ਬਣਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 45 ਤੋਂ ਆਪ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਜੱਗੂ ਦੀਆਂ ਚੋਣ ਸਰਗਰਮੀਆਂ ਤੇਜ਼ <br/> ਅਗਲੀ ਖ਼ਬਰ ਵਾਰਡ ਨੰਬਰ 21 ਤੋਂ ਸੰਜੀਵ ਕੁਮਾਰ ਜੱਜੀ ਵਿਰੋਧੀ ਉਮੀਦਵਾਰਾਂ ਨਾਲੋਂ ਚੋਣ ਪ੍ਰਚਾਰ 'ਚ ਅੱਗੇ <br/>
Ad Position 24
No active advertisement