ਮੋਗਾ, 23 ਮਈ (ਸੁਰਿੰਦਰਪਾਲ ਸਿੰਘ)-ਨਗਰ ਨਿਗਮ ਮੋਗਾ ਦੀ ਚੋਣ ਜੋ ਕਿ 26 ਮਈ ਨੂੰ ਹੋਣ ਜਾ ਰਹੀ ਹੈ ਉਸ ਲਈ ਪਰਮਜੀਤ ਕੌਰ ਸਿੱਧੂ ਸਾਬਕਾ ਕੌਂਸਲਰ ਧਰਮ-ਪਤਨੀ ਨਰਿੰਦਰਪਾਲ ਸਿੰਘ ਸਿੱਧੂ ਸਾਬਕਾ ਕੌਂਸਲਰ ਕਾਂਗਰਸੀ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਹਨ | ਪਰਮਜੀਤ ਕੌਰ ਸਿੱਧੂ ਪੜ੍ਹੇ ਲਿਖੇ ਸੂਝਵਾਨ ਤੇ ਹਮੇਸ਼ਾ ਦੁੱਖ ਸੁੱਖ ਵਿਚ ਸਾਥ ਦੇਣ ਵਾਲੇ ਕਾਂਗਰਸ ਪਾਰਟੀ ਦੇ ਉਮੀਦਵਾਰ ਹਨ ਜਿਨ੍ਹਾਂ ਦਾ ਪਰਿਵਾਰ ਹਮੇਸ਼ਾ ਸੇਵਾ ਲਈ ਤਤਪਰ ਰਹਿੰਦਾ ਹੈ | ਕਾਂਗਰਸੀ ਉਮੀਦਵਾਰ ਪਰਮਜੀਤ ਕੌਰ ਸਿੱਧੂ ਨੇ ਆਪਣੇ ਵਾਰਡ ਵਿਚ ਚੋਣ ਪ੍ਰਚਾਰ ਤੇਜ਼ ਕਰ ਦਿੱਤਾ ਹੈ ਤੇ ਉਨ੍ਹਾਂ ਵਲੋਂ ਘਰ-ਘਰ ਜਾ ਕੇ ਵੋਟਰਾਂ ਤੋਂ ਵੋਟ ਦੀ ਮੰਗ ਕੀਤੀ ਜਾ ਰਹੀ ਹੈ | ਇਸ ਮੌਕੇ ਪਰਮਜੀਤ ਕੌਰ ਸਿੱਧੂ ਦੇ ਪਤੀ ਨਰਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਵਾਰਡ ਨੰਬਰ 9 ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਪ੍ਰਤੀ ਕੀਤੀਆਂ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਜੋ ਭਰੋਸਾ ਪਾਰਟੀ ਨੇ ਉਨ੍ਹਾਂ 'ਤੇ ਜਤਾਇਆ ਹੈ ਉਹ ਉਸ 'ਤੇ ਖਰਾ ਉੱਤਰਨਗੇ ਤੇ ਵਾਰਡ 9 ਤੋਂ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਪਾਉਣਗੇ | ਉਨ੍ਹਾਂ 9 ਨੰਬਰ ਵਾਰਡ ਵਾਸੀਆਂ ਨੂੰ ਵੋਟ ਦੀ ਅਪੀਲ ਕਰਦਿਆਂ ਕਿਹਾ ਉਹ ਪੰਜਾ ਚੋਣ ਨਿਸ਼ਾਨ 'ਤੇ ਮੋਹਰ ਲਾ ਕੇ ਪਰਮਜੀਤ ਕੌਰ ਸਿੱਧੂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਤਾਂ ਜੋ ਵਾਰਡ ਦੇ ਰਹਿੰਦੇ ਵਿਕਾਸ ਕਾਰਜ ਕਰਵਾਏ ਜਾ