19-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਯੂਨੀਅਨ ਪੰਜਾਬ ਦਾ ਵਫ਼ਦ ਸਿਵਲ ਸਰਜਨ ਮੋਗਾ ਨੂੰ ਮਿਲਿਆ

Ad Position 21
No active advertisement
ਅਜੀਤ ਡੈਸਕ 26-05-2026
ਮੋਗਾ, 25 ਮਈ (ਸੁਰਿੰਦਰਪਾਲ ਸਿੰਘ)-ਆਲ ਇੰਡੀਆ ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਯੂਨੀਅਨ ਪੰਜਾਬ ਏਟਕ ਮੁੱਖ ਦਫ਼ਤਰ ਪ.ਸ.ਸ.ਫ. 1680/22-ਬੀ ਚੰਡੀਗੜ੍ਹ ਸੂਬਾ ਪ੍ਰਧਾਨ ਅਮਰਜੀਤ ਕੌਰ ਰਣ ਸਿੰਘ ਵਾਲਾ, ਸੂਬਾ ਜਰਨਲ ਸਕੱਤਰ ਬਲਵੀਰ ਕੌਰ ਗਿੱਲ ਦੀ ਅਗਵਾਈ ਵਿਚ ਸਿਵਲ ਹਸਪਤਾਲ ਮੋਗਾ ਵਿਖੇ ਸਿਵਲ ਸਰਜਨ ਅਸ਼ੋਕ ਸਿੰਗਲਾ ਨੂੰ ਮਿਲੇ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਟਰੇਡ ਯੂਨੀਅਨ ਕੌਂਸਲ ਮੋਗਾ ਦੇ ਪ੍ਰਧਾਨ ਜਗਦੀਸ਼ ਸਿੰਘ ਚਾਹਲ, ਪੰਜਾਬ ਪੈਨਸ਼ਨਰਜ਼ ਯੂਨੀਅਨ ਮੋਗਾ ਜਰਨਲ ਸਕੱਤਰ ਬੂਟਾ ਸਿੰਘ ਭੱਟੀ, ਪ.ਸ.ਸ.ਫ. ਮੋਗਾ ਦੇ ਜ਼ਿਲ੍ਹਾ ਸਕੱਤਰ ਭੁਪਿੰਦਰ ਸਿੰਘ ਸੇਖੋਂ, ਦੀ ਕਲਾਸ ਫੋਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਚਮਨ ਲਾਲ, ਜ਼ਿਲ੍ਹਾ ਸੈਕਟਰੀ ਹਰੀ ਬਹਾਦਰ ਬਿੱਟੂ ਪਹੁੰਚੇ | ਆਗੂਆਂ ਵਲੋਂ ਸਿਵਲ ਸਰਜਨ ਨੂੰ ਵਿਸਥਾਰ ਨਾਲ ਦੱਸਿਆ ਗਿਆ ਕਿ ਪਿੰਡ ਕਿਸ਼ਨਪੁਰਾ ਪੁਰਾ ਵਿਖੇ ਫੈਸੀਲੀਟੇਟਰ ਦੀ ਖ਼ਾਲੀ ਪਈ ਸੀਟ ਕਾਰਨ ਆਸ਼ਾ ਵਰਕਰਜ਼ ਨੂੰ ਆਪਣੇ ਕੀਤੇ ਗਏ ਕੰਮਾਂ ਦੀ ਰਿਪੋਰਟ ਭਰਨ ਵਿਚ ਬਹੁਤ ਦਿੱਕਤ ਆ ਰਹੀ ਹੈ | ਆਸ਼ਾ ਵਰਕਰਜ਼ ਵਲੋਂ ਸੀ.ਐਚ.ਸੀ. ਬਲਾਕ ਕੋਟ ਈਸੇ ਖਾਂ ਵਿਖੇ ਆਸ਼ਾ ਵਰਕਰਜ਼ ਦੀਆਂ ਫਾਈਲਾਂ ਭਰ ਕੇ ਮਿਤੀ 4 ਅਗਸਤ 2025 ਨੂੰ ਦਿੱਤੀਆਂ ਗਈਆਂ ਹਨ | ਪੂਰੇ ਨੌਂ ਮਹੀਨੇ ਬੀਤ ਗਏ ਹਨ | ਘੱਟੋ ਘੱਟ ਚਾਰ ਪੰਜ ਵਾਰ ਲਿਖਤੀ ਚਿੱਠੀਆਂ ਸਮੇਤ ਐਸ.ਐਮ.ਓ. ਨੂੰ ਮਿਲਿਆ ਗਿਆ ਹੈ | ਉੱਥੋਂ ਦੇ ਅਧਿਕਾਰੀਆਂ ਵਲੋਂ ਕੋਈ ਵੀ ਪ੍ਰਕਿਰਿਆ ਸ਼ੁਰੂ ਨਹੀਂ ਕੀਤੀ ਗਈ ਅਤੇ ਨਾ ਕੋਈ ਢੁਕਵਾਂ ਜਵਾਬ ਮਿਲ ਰਿਹਾ ਹੈ | ਆਸ਼ਾ ਵਰਕਰਜ਼ ਫੈਸੀਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੇ ਕਨਵੀਨਰਾਂ ਵਲੋਂ ਬੇਨਤੀ ਪੱਤਰ ਜਿਸ ਦਾ ਸੀਰੀਅਲ ਨੰਬਰ 85 ਹੈ, ਮਿਤੀ 23 ਅਪ੍ਰੈਲ 2026 ਨੂੰ ਪੰਜਾਬ ਸਰਕਾਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਸਿਵਲ ਸਕੱਤਰੇਤ ਵਿਖੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸੌਂਪਿਆ ਗਿਆ | ਸਿਵਲ ਸਰਜਨ ਵਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਤੁਹਾਡਾ ਕੰਮ 15 ਤੋਂ 20 ਦਿਨਾਂ ਦੇ ਵਿਚਕਾਰ ਹੋ ਜਾਵੇਗਾ ਮੀਟਿੰਗ ਵਿਚ ਸਰਬਜੀਤ ਕੌਰ ਪਹਾੜਾ ਚੌਕ, ਮਨਜੀਤ ਕੌਰ ਪ੍ਰੀਤ ਨਗਰ, ਨਰਿੰਦਰ ਕੌਰ ਸੇਖੋਂ ਵਾਲਾ ਚੌਕ, ਹਰਵਿੰਦਰ ਕੌਰ ਸ੍ਰੀ ਚੰਦ ਨਗਰ ਮੋਗਾ, ਭਿੰਦਰ ਕੌਰ, ਰਣਜੀਤ ਕੌਰ, ਕਰਮਜੀਤ ਕੌਰ, ਕਵਲਜੀਤ ਕੌਰ ਭਿੰਡਰ, ਕਿ੍ਸ਼ਨ ਦੇਵੀ ਬਾਘਾ ਪੁਰਾਣਾ, ਸੁਖਵੀਰ ਕੌਰ, ਸੋਨਦੀਪ ਕੌਰ ਮੋਗਾ, ਜਸਵਿੰਦਰ ਕੌਰ, ਰਮਨਦੀਪ ਕੌਰ ਆਦਿ ਸ਼ਾਮਿਲ ਹੋਏ |
Ad Position 22
No active advertisement
ਪਿਛਲੀ ਖ਼ਬਰ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਫਾਰਮ.ਡੀ ਦੇ ਵਿਦਿਆਰਥੀ ਕਮਲਜੀਤ ਦਾ ਸਨਮਾਨ <br/> ਅਗਲੀ ਖ਼ਬਰ ਬਾਬਾ ਜਸਵੰਤ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰੌਂਤਾ ਦਾ ਦਸਵੀਂ ਜਮਾਤ ਦਾ ਨਤੀਜਾ 100 ਫ਼ੀਸਦੀ ਰਿਹਾ
Ad Position 24