ਬਾਘਾ ਪੁਰਾਣਾ, 25 ਮਈ (ਗੁਰਮੀਤ ਸਿੰਘ ਮਾਣੂੰਕੇ)-ਪਿੰਡ ਲੰਗੇਆਣਾ ਕਲਾਂ ਦੇ ਜੰਮਪਲ ਪੰਜਾਬੀ ਪ੍ਰਵਾਸੀ ਮਨਦੀਪ ਸਿੰਘ ਅਤੇ ਮਨਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਲੋਂ ਆਪਣੇ ਸਤਿਕਾਰਯੋਗ ਮਾਤਾ ਬੀਬੀ ਹਰਜਿੰਦਰ ਕੌਰ ਕੈਨੇਡਾ ਜੋ ਕਿ ਦੋ ਮਹੀਨੇ ਪਹਿਲਾਂ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਜਾ ਬਿਰਾਜੇ ਸਨ, ਉਨ੍ਹਾਂ ਦੀ ਨਿੱਘੀ ਯਾਦ ਨੂੰ ਸਮਰਪਿਤ ਪਿੰਡ ਦੀਆਂ ਵੱਖ-ਵੱਖ ਸੰਸਥਾਵਾਂ ਲਈ ਰਾਸ਼ੀ ਅਤੇ ਲੋੜੀਂਦੀਆਂ ਵਸਤੂਆਂ ਦਿੱਤੀਆਂ ਗਈਆਂ ਹਨ |ਜਿਨ੍ਹਾਂ ਵਿਚ ਪਿੰਡ ਦੇ ਗੁਰਦੁਆਰਾ ਸਾਹਿਬ ਵਾਸਤੇ 3 ਲੱਖ ਰੁਪਏ, ਤਲਵੰਡੀ ਸਾਹਿਬ ਗੁਰਦੁਆਰਾ ਸਾਹਿਬ ਜੋ ਸੰਤ ਬਾਬਾ ਪ੍ਰਤਾਪ ਸਿੰਘ ਲੰਗੇਆਣਾ ਦੀ ਯੋਗ ਅਗਵਾਈ ਦੌਰਾਨ ਚੱਲ ਰਿਹਾ ਹੈ, ਉਸ ਲਈ 2 ਲੱਖ ਰੁਪਏ, ਪਿੰਡ ਲੰਗੇਆਣਾ ਕਲਾਂ ਦੇ ਸ਼ਮਸ਼ਾਨਘਾਟ ਵਿਚ ਗ੍ਰੰਥੀ ਸਿੰਘਾਂ ਦੇ ਬੈਠ ਕੇ ਪਾਠ ਕਰਨ ਵਾਲੀ ਜਗ੍ਹਾ 'ਤੇ ਕਮਰਾ ਉਸਾਰਨ ਲਈ ਗਰਾਮ ਪੰਚਾਇਤ ਨੂੰ ਇਕ ਲੱਖ ਰੁਪਏ, ਸ਼ਹੀਦ ਅਭਿਨਵ ਚੌਧਰੀ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਸੋਲਰ ਸਿਸਟਮ, ਸਰਕਾਰੀ ਹਾਈ ਸਕੂਲ ਵਾਸਤੇ ਕੰਪਿਊਟਰ ਸਿਸਟਮ ਜੋ ਕਿ ਦਾਨੀ ਸੱਜਣ ਪਰਿਵਾਰਕ ਨਜ਼ਦੀਕੀ ਮੈਂਬਰ ਰਾਜਿੰਦਰ ਸਿੰਘ, ਗੁਰਤੇਜ ਸਿੰਘ ਸਾਬਕਾ ਪੰਚ, ਖੁਸ਼ਵੰਤ ਕੌਰ ਵਲੋਂ ਬਾਬਾ ਗੁਰਦਿਆਲ ਸਿੰਘ ਅਤੇ ਪਿੰਡ ਦੇ ਬਾਕੀ ਪਤਵੰਤੇ ਸੱਜਣ ਸਰਪੰਚ ਜਗਮੋਹਨ ਸਿੰਘ, ਜਗਰੂਪ ਸਿੰਘ ਸਾਬਕਾ ਸੁਸਾਇਟੀ ਪ੍ਰਧਾਨ, ਭਾਈ ਘਨੱਈਆ ਜੀ ਲੋਕ ਸੇਵਾ ਕਲੱਬ ਦੇ ਚੇਅਰਮੈਨ ਅਮਰਜੀਤ ਸਿੰਘ, ਨੰਬਰਦਾਰ ਸਾਧੂ ਰਾਮ, ਜਗਵੀਰ ਸਿੰਘ ਦੀ ਹਾਜ਼ਰੀ ਵਿਚ ਉਕਤ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਭੇਟ ਕੀਤੇ ਗਏ ਹਨ | ਇਸ ਮੌਕੇ ਸਰਕਾਰੀ ਹਾਈ ਸਕੂਲ ਦੇ ਪਰਮਜੀਤ ਕੌਰ ਸਕੂਲ ਇੰਚਾਰਜ, ਦਵਿੰਦਰ ਸਿੰਘ, ਸਰਸਵਤੀ, ਰੀਤੂ ਬਾਲਾ, ਰਜਿੰਦਰ ਕੌਰ, ਦਿਨੇਸ਼ ਕੁਮਾਰ, ਯਾਦਵਿੰਦਰ ਸਿੰਘ, ਜਸਪ੍ਰੀਤ ਸਿੰਘ ਸਟਾਫ਼ ਮੈਂਬਰ ਅਤੇ ਸ਼ਹੀਦ ਅਭਿਨਵ ਚੌਧਰੀ ਸਰਕਾਰੀ ਪ੍ਰਾਇਮਰੀ ਸਕੂਲ ਲੰਗੇਆਣਾ ਪੁਰਾਣਾ ਕਲਾਂ ਦੇ ਤੇਜਪਾਲ ਸਿੰਘ ਹੈੱਡ ਟੀਚਰ, ਰਾਜੂ ਬਾਂਸਲ, ਗੁਰਵਿੰਦਰ ਕੁਮਾਰ, ਗਗਨਦੀਪ ਸਿੰਘ ਅਤੇ ਅਮਨਦੀਪ ਕੌਰ ਵਲੋਂ ਦਾਨੀ ਸੱਜਣਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ |