11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬਕਰੀਦ ਦਾ ਤਿਉਹਾਰ ਮਨਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 29-05-2026
ਕਿਸ਼ਨਪੁਰਾ ਕਲਾਂ, 28 ਮਈ (ਅਮੋਲਕ ਸਿੰਘ ਕਲਸੀ, ਪਰਮਿੰਦਰ ਸਿੰਘ ਗਿੱਲ)-ਪਿੰਡ ਦੇ ਮੁਸਲਿਮ ਭਾਈਚਾਰੇ ਵਲੋਂ ਅੱਜ ਕਸਬਾ ਕਿਸ਼ਨਪੁਰਾ ਕਲਾਂ ਦੀ ਮਸਜਿਦ ਵਿਚ ਈਦ ਉਲ ਅਜਹਾ ਬਕਰੀਦ ਦਾ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ | ਇਸ ਸਮੇਂ ਨਮਾਜ਼ ਪੜ੍ਹਨ ਦੀ ਰਸਮ ਮੌਲਵੀ ਮਤਲੂਬ ਮੀਆਂ ਨੇ ਅਦਾ ਕੀਤੀ | ਉਪਰੰਤ ਇਕੱਠੇ ਹੋਏ ਇਲਾਕੇ ਦੇ ਸਮੂਹ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਮੁਬਾਰਕਬਾਦ ਦਿੱਤੀ | ਇਸ ਮੌਕੇ ਮੌਲਵੀ ਮਤਲੂਬ ਮੀਆਂ, ਯਾਕੂਬ ਅਲੀ, ਮੁਹੰਮਦ ਤੁਫੈਲ ਨੇ ਕਿਹਾ ਕਿ ਈਦ ਉਲ ਜੁਹਾ ਬਕਰੀਦ ਦੇ ਪਵਿੱਤਰ ਤਿਉਹਾਰ ਤੇ ਸਮੂਹ ਭਾਈਚਾਰੇ ਵਲੋਂ ਮਨੁੱਖਤਾ ਦੇ ਭਲੇ ਲਈ ਨਮਾਜ਼ ਅਦਾ ਕੀਤੀ ਗਈ | ਇਸ ਮੌਕੇ ਯਾਕੂਬ ਅਲੀ, ਮੁਹੰਮਦ ਤੁਫੈਲ, ਹੁਸੈਨ ਮੁਹੰਮਦ, ਅਮੀਰ ਖ਼ਾਨ, ਖੈਰੂ ਖਾਨ, ਮੁਸਤਾਕ ਦੀਨ, ਵਸੀਰ ਖਾਨ ਲੱਕੀ, ਮੁਸਤਾਕ ਅਲੀ, ਗਨੀ ਮੁਹੰਮਦ, ਯੂਸਵ ਖਾਨ, ਸਿਲਮਾਨ ਖਾਨ, ਰੂਪ ਸਿੰਘ, ਆਦਿਲ ਖਾਨ ਜੂਸ ਬਾਰ, ਹੈਪੀ ਖਾਨ,ਅਨਵਰ ਡੋਨ, ਅਰਸ਼ਦੀਪ ਖਾਨ, ਪ੍ਰਧਾਨ ਜਸਵੀਰ ਸਿੰਘ ਸ਼ਾਹ, ਗੁਰਵਿੰਦਰ ਸਿੰਘ ਲਾਡੀ ਜੇ.ਈ., ਜੱਗੀ ਸਟੂਡੀਓ ਵਾਲਾ, ਡਾ. ਮੋਹਨ ਸਿੰਘ, ਪ੍ਰਧਾਨ ਤੇਜਿੰਦਰਪਾਲ ਸਿੰਘ ਲਵਲੀ, ਰਾਜਾ ਮਾਨ, ਅਮਨਪ੍ਰੀਤ ਸਿੰਘ ਗਰੇਵਾਲ, ਗੰਗਾ ਰੱਤੂ, ਏ.ਐਸ.ਆਈ. ਸਾਹਿਬ ਸਿੰਘ, ਗੁਰਭੇਜ ਸਿੰਘ ਆਦਿ ਵਲੋਂ ਸਮਾਗਮ ਦੇ ਪ੍ਰਬੰਧ ਨੂੰ ਸੰਭਾਲਿਆ ਗਿਆ ਜਿਸ ਵਿਚ ਹੋਰਨਾਂ ਵਰਗ ਦੇ ਲੋਕਾਂ ਨੇ ਵੀ ਵੱਧ ਚੜ੍ਹ ਕੇ ਹਿੱਸਾ ਲਿਆ | ਅੰਤ ਵਿਚ ਯਾਕੂਬ ਅਲੀ ਵਲੋਂ ਪੁਲਿਸ ਚੌਕੀ ਵਲੋਂ ਏ.ਐਸ. ਆਈ. ਸਾਹਿਬ ਸਿੰਘ ਅਤੇ ਗੁਰਭੇਜ ਸਿੰਘ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਡੇਰਾ ਸੇਖਾ ਝਿੜੀ ਪਿੰਡ ਸੇਖਾ ਖ਼ੁਰਦ ਵਿਖੇ ਮਹੰਤ ਸੁਖਦੇਵ ਮੁਨੀ ਦੀ ਅਗਵਾਈ 'ਚ ਪਹਿਲਾ ਖ਼ੂਨਦਾਨ ਕੈਂਪ 31 ਨੂੰ ਅਗਲੀ ਖ਼ਬਰ ਸੁਰਜੀਤ ਸਿੰਘ ਕਾਉਂਕੇ ਨੇ ਅਮਰੀਕਾ ਤੋਂ ਲਿਖਾਰੀ ਸਭਾ ਦੀ ਨਵੀਂ ਟੀਮ ਨੂੰ ਭੇਜੀ ਵਧਾਈ
Ad Position 24