ਨੱਥੂਵਾਲਾ ਗਰਬੀ, 28 ਮਈ (ਨਵਦੀਪ ਸਿੰਘ)-ਪਿੰਡ ਲੰਗੇਆਣਾ ਦੀ ਨਾਮਵਰ ਸ਼ਖ਼ਸੀਅਤ ਸਵ: ਜਗਸੀਰ ਸਿੰਘ ਸਾਬਕਾ ਸਰਪੰਚ ਦੇ ਭਰਾਤਾ ਸੁਖਬੀਰ ਸਿੰਘ ਬਰਾੜ ਜੋ ਕਿ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ ਉਨ੍ਹਾਂ ਨਮਿਤ ਰੱਖੇ ਸ੍ਰੀ ਸਹਿਜ ਪਾਠ ਦਾ ਭੋਗ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਸਾਹਿਬ ਤੇਜਾ ਪੱਤੀ ਲੰਗੇਆਣਾ ਵਿਖੇ ਹੋਇਆ | ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਸੁਖਦੇਵ ਸਿੰਘ ਨੇ ਪਾਠ ਦੇ ਭੋਗ ਪਾਏ ਅਤੇ ਭਾਈ ਇਕਬਾਲ ਸਿੰਘ ਲੰਗੇਆਣਾ ਦੇ ਕੀਰਤਨੀ ਜਥੇ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਇਸ ਸ਼ਰਧਾਂਜਲੀ ਸਮਾਗਮ ਉਪਰੰਤ ਸਟੇਜ ਦੀ ਸੇਵਾ ਜਗਰੂਪ ਸਿੰਘ ਨੰਬਰਦਾਰ ਵਲੋਂ ਨਿਭਾਈ ਗਈ ਅਤੇ ਸਾਬਕਾ ਚੇਅਰਮੈਨ ਜਗਸੀਰ ਸਿੰਘ ਕਾਲੇਕੇ ਨੇ ਸਵ: ਸੁਖਬੀਰ ਸਿੰਘ ਬਰਾੜ ਨੂੰ ਸ਼ਰਧਾ ਦੇ ਫ਼ੁੱਲ ਭੇਟ ਕੀਤੇ ਅਤੇ ਪਰਿਵਾਰ ਦੀ ਤਰਫ਼ੋਂ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆ ਆਖਿਆ | ਇਸ ਮੌਕੇ ਸੀਨੀ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ ਸਮਾਧ ਭਾਈ, ਸਾਬਕਾ ਪਿ੍ੰਸੀਪਲ ਕਪਤਾਨ ਸਿੰਘ ਲੰਗੇਆਣਾ, ਹਰਚਰਨ ਸਿੰਘ ਸਰਪੰਚ, ਸੋਹਣ ਸਿੰਘ ਖੇਲਾ ਪ੍ਰਧਾਨ ਯੂਥ ਵਿੰਗ ਕਾਂਗਰਸ, ਸੀਨੀ. ਆਗੂ ਬਲਤੇਜ ਸਿੰਘ ਲੰਗੇਆਣਾ, ਜਗਸੀਰ ਗਰਗ ਬਾਘਾ ਪੁਰਾਣਾ, ਗੁਰਤੇਜ ਸਿੰਘ ਨੱਥੂਵਾਲਾ ਬਲਾਕ ਪ੍ਰਧਾਨ ਕਾਂਗਰਸ, ਅਕਾਲੀ ਆਗੂ ਕਾਕਾ ਸਿੰਘ ਬਰਾੜ , ਬਲਤੇਜ ਸਿੰਘ ਵਜੀਦ ਕੇ, ਜੱਜ ਸਿੰਘ ਸਰਪੰਚ ਹਰੀਏ ਵਾਲਾ, ਈਸ਼ਵਰ ਸਿੰਘ ਮਹਿਰੋਂ, ਕਾਕਾ ਸਿੰਘ ਆਲਮ ਵਾਲਾ, ਗੁਰਜੰਟ ਸਿੰਘ ਬਾਘਾ ਪੁਰਾਣਾ, ਸ਼ਸ਼ੀ ਗਰਗ, ਦੀਪਾ ਅਰੋੜਾ, ਜੱਗਾ ਸਿੰਘ ਕਾਲੇਕੇ, ਸੁਖਦੀਪ ਸਿੰਘ ਸੀਪਾ, ਗੁਰਪ੍ਰੀਤ ਸਿੰਘ ਬਬਲੂ, ਗਗਨ ਸਰਪੰਚ ਨਿਗਾਹਾ, ਰਣਜੀਤ ਸਿੰਘ ਕੋਠੇ ਨਿਗਾਹਾ, ਜਗਦੇਵ ਸਿੰਘ ਸਰਪੰਚ ਨਿਗਾਹਾ, ਸਰਪੰਚ ਗੁਰਦੇਵ ਸਿੰਘ ਸਮਾਲਸਰ, ਸਤਵਿੰਦਰ ਸਿੰਘ ਫ਼ੌਜੀ, ਕੋਮਲ ਸਿੰਘ ਆਲਮਵਾਲਾ, ਸੁਖਚੈਨ ਸਿੰਘ ਲੰਗੇਆਣਾ, ਜਗਦੇਵ ਸਿੰਘ ਲਧਾਈ ਕੇ, ਹਰਪ੍ਰੀਤ ਸਿੰਘ ਨਸੀਬ ਟੈੱਟ ਵਾਲੇ, ਕੋਮਲ ਬਾਘਾ ਪੁਰਾਣਾ, ਰਾਜਾ ਸਿੰਘ ਚੰਨੂਵਾਲਾ, ਗੁਰਵਿੰਦਰ ਸਿੰਘ ਚੰਨੂਵਾਲਾ, ਸੁਖਵਿੰਦਰ ਸਿੰਘ ਰੋਡੇ, ਮਨਜੀਤ ਸਿੰਘ ਦੱਲੂਵਾਲਾ, ਡਾ. ਬਲਦੇਵ ਸਿੰਘ ਸੇਖਾ, ਗੁਰਜੰਟ ਸਿੰਘ ਬੁੱਧ ਸਿੰਘ ਵਾਲਾ, ਕੁਲਵੰਤ ਸਿੰਘ ਕੰਤਾ ਅਤੇ ਰਿਸ਼ਤੇਦਾਰ ਅਤੇ ਪਿੰਡ ਨਿਵਾਸੀ ਅੰਤਿਮ ਅਰਦਾਸ ਵਿਚ ਸ਼ਾਮਿਲ ਹੋਏ |