06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਨੈਸ਼ਨਲ ਕਾਨਵੈਂਟ ਸਕੂਲ ਵਿਚ ਤੰਬਾਕੂ ਵਿਰੋਧੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 31-05-2026
ਮੋਗਾ, 30 ਮਈ (ਸੁਰਿੰਦਰਪਾਲ ਸਿੰਘ)-ਇਲਾਕੇ ਦੀ ਉੱਘੀ ਤੇ ਨਾਮਵਰ ਵਿੱਦਿਅਕ ਸੰਸਥਾ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਵਿਚ ਤੰਬਾਕੂ ਵਿਰੋਧੀ ਦਿਵਸ 9ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਵਲੋਂ ਮੈਡਮ ਮਨਪ੍ਰੀਤ ਦੀ ਦੇਖ-ਰੇਖ ਵਿਚ ਕਰਵਾਇਆ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਅੰਬਿਕਾ ਦਾਨੀ ਨੇ ਬੱਚਿਆਂ ਨੂੰ ਨਸ਼ਿਆਂ ਰਹਿਤ ਜੀਵਨ ਜਿਊਣ ਦੀ ਹਿਦਾਇਤ ਕੀਤੀ ਅਤੇ ਇਸ ਦੇ ਮਾਰੂ ਨਤੀਜਿਆਂ ਤੋਂ ਜਾਣੂੰ ਕਰਵਾਇਆ ਅਤੇ ਇਹ ਵੀ ਕਿਹਾ ਕਿ ਮਾਂ ਪਿਉ ਤੇ ਸਕੂਲ ਨੂੰ ਬੱਚਿਆਂ ਨੂੰ ਸ਼ੁਰੂ ਤੋਂ ਹੀ ਨੈਤਿਕ ਗੁਣ ਪੈਦਾ ਕਰਨੇ ਚਾਹੀਦੇ ਹਨ | ਨਸ਼ੇ ਬਹੁਤ ਹੀ ਭਿਆਨਕ ਰੋਗ ਲਗਾਉਂਦੇ ਹਨ ਇਸ ਕਰ ਕੇ ਸਾਨੂੰ ਇਸ ਤੋਂ ਕੋਹਾਂ ਦੂਰ ਰਹਿਣਾ ਚਾਹੀਦਾ ਹੈ | ਇਸ ਮੌਕੇ ਸਕੂਲ ਵਿਚ ਇਕ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਉਨ੍ਹਾਂ ਨੇ ਬੱਚਿਆਂ ਨੂੰ ਨਸ਼ੇ ਨਾਲ ਹੋਣ ਵਾਲੇ ਸਿਹਤ 'ਤੇ ਬੁਰੇ ਪ੍ਰਭਾਵਾਂ ਬਾਰੇ ਦੱਸਿਆ | ਇਸ ਤੋਂ ਮਗਰੋਂ ਬਾਇਓ ਲੈਕਚਰਾਰ ਮਨਪ੍ਰੀਤ ਸ਼ਰਮਾ ਨੇ ਇਹ ਦੱਸਿਆ ਕਿ ਤੰਬਾਕੂ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ਅਤੇ ਤੰਬਾਕੂ ਵਰਤਣ ਨਾਲ ਹਰ ਸਾਲ ਅੱਠ ਮਿਲੀਅਨ ਲੋਕ ਪ੍ਰਭਾਵਿਤ ਹੁੰਦੇ ਹਨ ਜਿਸ ਵਿਚੋਂ ਇਹ ਇਕ ਦੂਸਰੇ ਤੋਂ ਧੂੰਏਾ ਰਾਹੀ ਵੀ ਫੈਲਦਾ ਹੈ ਤੇ ਹਰ ਸਾਲ ਲੱਖਾਂ ਹੀ ਮੌਤਾਂ ਤੰਬਾਕੂ ਲੈਣ ਨਾਲ ਹੁੰਦੀਆਂ ਹਨ ਪਰ ਅੱਜ ਕੱਲ੍ਹ ਧੰੂਆਂ ਰਹਿਤ ਤੰਬਾਕੂ ਵੀ ਵਰਤਦੇ ਹਨ | ਭਾਰਤ ਦੇ 27 ਫ਼ੀਸਦੀ ਨੌਜਵਾਨ ਕੈਂਸਰ ਦੇ ਕੇਸ ਤੰਬਾਕੂ ਲੈਣ ਕਾਰਨ ਹੋ ਰਹੇ ਹਨ | ਇਸ ਨਾਲ ਗੁਰਦੇ, ਮੂੰਹ ਅਤੇ ਫੇਫੜਿਆਂ ਦਾ ਕੈਂਸਰ ਹੁੰਦਾ ਹੈ | ਇਸ ਨਾਲ ਪ੍ਰਜਣਨ ਕਿਰਿਆ ਪ੍ਰਭਾਵਿਤ ਹੁੰਦੀ ਹੈ ਜਿਸ ਕਾਰਨ ਔਰਤਾਂ ਵਿਚ ਬਾਂਝਪਣ ਬਹੁਤ ਵੱਧ ਗਿਆ ਹੈ | ਇਸ ਲਈ ਸਾਨੂੰ ਆਪਣੇ ਪੱਧਰ 'ਤੇ ਤੰਬਾਕੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ | ਇਸੇ ਲੜੀ ਵਿਚ ਵਿਦਿਆਰਥੀਆਂ ਵਲੋਂ ਪੋਸਟਰ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਰਾਹੀਂ ਤੰਬਾਕੂ ਦੇ ਮਾੜੇ ਅਤੇ ਮਾਰੂ ਪ੍ਰਭਾਵਾਂ ਨੂੰ ਦਰਸਾਇਆ ਗਿਆ | ਇਸ ਮੌਕੇ ਨੈਸ਼ਨਲ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਮੋਗਾ ਦੇ ਮੈਨੇਜਿੰਗ ਡਾਇਰੈਕਟਰ ਜਸਵੰਤ ਸਿੰਘ ਦਾਨੀ ਸਾਬਕਾ ਮੈਜਿਸਟਰੇਟ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ, ਹਰਲੀਨ ਕੌਰ ਵਾਈਸ ਪਿ੍ੰਸੀਪਲ ਸਮੇਤ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ. ਐਚ. ਸੀ. ਬੱਧਨੀ ਕਲਾਂ 'ਚ ਮਨਾਇਆ ਵਿਸ਼ਵ ਤੰਬਾਕੂ ਮੁਕਤ ਦਿਵਸ ਅਗਲੀ ਖ਼ਬਰ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਡਾ. ਸੀਮਾਂਤ ਗਰਗ ਨੇ ਸਿਤਾਰਾ ਪਰਿਵਾਰ ਦੇ ਦੋ ਜੇਤੂ ਭਰਾਵਾਂ ਤੇ ਹੇਮ ਲਤਾ ਦੇ ਪਰਿਵਾ...
Ad Position 24
No active advertisement