ਬੱਧਨੀ ਕਲਾਂ, 30 ਮਈ (ਸੰਜੀਵ ਕੋਛੜ)-ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਅਤੇ ਸਿਵਲ ਸਰਜਨ ਮੋਗਾ ਡਾ. ਅਸ਼ੋਕ ਕੁਮਾਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਡਾ. ਮੰਜੂ ਨਾਹਰ ਦੀ ਅਗਵਾਈ ਹੇਠ ਕਮਿਊਨਿਟੀ ਹੈਲਥ ਸੈਂਟਰ ਬੱਧਨੀ ਕਲਾਂ ਵਿਖੇ ਵਿਸ਼ਵ ਤੰਬਾਕੂ ਮੁਕਤ ਦਿਵਸ ਮਨਾਇਆ ਗਿਆ¢ ਮੈਡੀਕਲ ਅਫਸਰ ਡਾ. ਸ਼ੁਭ ਕਰਮਨ ਅਤੇ ਸੀਨੀਅਰ ਸਟਾਫ ਨਰਸ ਨਵਪ੍ਰੀਤ ਕÏਰ ਮਾਨ ਨੇ ਜਨਤਕ ਥਾਵਾਂ ਅਤੇ ਸੀ ਐਚ. ਸੀ ਬੱਧਨੀ ਕਲਾਂ ਵਿਖੇ ਆਮ ਲੋਕਾਂ ਨੂੰ ਤੰਬਾਕੂ ਅਤੇ ਨਿਕੋਟੀਨ ਦੇ ਦੁਰ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ¢ ਡਾ. ਸ਼ੁਭ ਕਰਮਨ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਤੰਬਾਕੂ ਦੇ ਸੇਵਨ ਨਾਲ ਕੈਂਸਰ, ਤਪਦਿਕ ਵਰਗੀਆਂ ਜਾਨ ਲੇਵਾ ਬਿਮਾਰੀਆਂ ਮਨੁੱਖਾਂ ਨੂੰ ਆਪਣੀ ਗਿ੍ਫਤ ਵਿਚ ਲੈ ਰਹੀਆਂ ਹਨ¢ ਤੰਬਾਕੂ ਦੀ ਕਿਸੇ ਵੀ ਰੂਪ ਵਿਚ ਕੀਤੀ ਵਰਤੋਂ ਬਿਮਾਰੀਆਂ ਨੂੰ ਸੱਦਾ ਦਿੰਦੀ ਹੈ¢ ਉਨ੍ਹਾਂ ਨੇ ਇਸ ਦੀ ਲਤ ਛੱਡਣ ਦੇ ਨੁਕਤੇ ਸਮਝਾਉਂਦਿਆਂ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ¢ ਸੀਨੀਅਰ ਸਟਾਫ ਨਰਸ ਨਵਪ੍ਰੀਤ ਕੌਰ ਮਾਨ ਨੇ ਕਿਹਾ ਕਿ ਸਾਡੇ ਗੁਰੂ ਸਾਹਿਬਾਨ ਨੇ ਆਪਣੇ ਸ਼ਰਧਾਲੂਆਂ ਨੂੰ ਤੰਬਾਕੂ ਨੂੰ ਜਗਤ ਜੂਠ ਆਖਦਿਆਂ ਇਸ ਦੇ ਨੇੜੇ ਨਾ ਜਾਣ ਦੀ ਸਿੱਖਿਆ ਦਿੱਤੀ ਸੀ¢ ਸਟਾਫ ਨਰਸ ਸਰਬਜੀਤ ਕÏਰ ਨੇ ਦੱਸਿਆ ਕਿ ਤੰਬਾਕੂ ਦਾ ਸੇਵਨ ਕਰਨ ਵਾਲੇ ਤਾਂ ਬਿਮਾਰੀਆਂ ਸਹੇੜਦੇ ਹੀ ਹਨ ਬਲਕਿ ਇਸ ਦਾ ਜ਼ਹਿਰੀਲਾ ਧੂੰਆਂ ਨੇੜਲੇ ਲੋਕਾਂ ਨੂੰ ਵੀ ਬਿਮਾਰੀਆਂ ਦੀ ਦਲਦਲ ਵਿਚ ਧੱਕਣ ਦਾ ਕਾਰਨ ਬਣਦਾ ਹੈ¢ ਉਨ੍ਹਾਂ ਨੇ ਹਾਜ਼ਰੀਨ ਨੂੰ ਤੰਬਾਕੂ ਮੁਕਤ ਸਿਹਤਮੰਦ ਜੀਵਨ ਦਾ ਸੰਦੇਸ਼ ਦਿੰਦਿਆਂ ਇਹ ਸੁਨੇਹਾ ਸਮਾਜ ਦੇ ਹੋਰਨਾਂ ਲੋਕਾਂ ਤੱਕ ਪਹੁੰਚਾਉਣ ਦੀ ਅਪੀਲ ਵੀ ਕੀਤੀ¢