ਮੋਗਾ, 31 ਮਈ (ਜਸਪਾਲ ਸਿੰਘ ਬੱਬੀ)-ਜ਼ਿਲ੍ਹਾ ਮੋਗਾ ਦੇ ਸਾਬਕਾ ਸੈਨਿਕ ਸੰਗਠਨਾਂ ਦੇ ਮੁਖੀਆਂ ਦੀ ਮੀਟਿੰਗ ਮੋਗਾ ਵਿਖੇ ਹੋਈ | ਜ਼ਿਲ੍ਹਾ ਮੋਗਾ ਦੇ ਸਾਬਕਾ ਸੈਨਿਕ ਸੰਗਠਨਾਂ ਨੂੰ ਇਕਜੁੱਟ ਕਰਕੇ ਬਣੀ ਸਾਬਕਾ ਸੈਨਿਕ ਸੰਯੁਕਤ ਕਮੇਟੀ ਜ਼ਿਲ੍ਹਾ ਮੋਗਾ, ਜੋ ਡਿਫੈਂਸ ਪੈਨਸ਼ਨਰਾਂ ਦੇ ਹਿਤ ਲਈ ਲਗਾਤਾਰ ਕੰਮ ਕਰ ਰਹੀ ਹੈ | ਮੀਟਿੰਗ ਵਿੱਚ ਸਾਬਕਾ ਸੈਨਿਕ ਸੰਘਰਸ਼ ਕਮੇਟੀ ਰਜਿ: ਦੇ ਜ਼ਿਲ੍ਹਾ ਪ੍ਰਧਾਨ ਸੂਬੇਦਾਰ ਜਗਜੀਤ ਸਿੰਘ, ਵੈਟਰਨ ਵੈੱਲਫੇਅਰ ਆਰਗੇਨਾਈਜ਼ੇਸ਼ਨ ਇੰਡੀਆ ਰਜਿ: ਦੇ ਨੈਸ਼ਨਲ ਮੀਤ ਪ੍ਰਧਾਨ ਕੈਪਟਨ ਬਿੱਕਰ ਸਿੰਘ ਤੇ ਜ਼ਿਲ੍ਹਾ ਮੋਗਾ ਦੇ ਜਰਨਲ ਸਕੱਤਰ ਸੂਬੇਦਾਰ ਮੇਜਰ ਤਰਸੇਮ ਸਿੰਘ, ਐਕਸ ਸਰਵਿਸ ਮੈਨ ਲੀਗ ਰਜਿ: ਦੇ ਜ਼ਿਲ੍ਹਾ ਪ੍ਰਧਾਨ ਕੈਪਟਨ ਪ੍ਰਤਾਪ ਸਿੰਘ, ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਬਾਘਾ ਪੁਰਾਣਾ ਦੇ ਪ੍ਰਧਾਨ ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ, ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਸੁਖਾਨੰਦ ਦੇ ਪ੍ਰਧਾਨ ਸੂਬੇਦਾਰ ਬਲਦੇਵ ਸਿੰਘ, ਸਾਬਕਾ ਸੈਨਿਕ ਵੈੱਲਫੇਅਰ ਯੂਨੀਅਨ ਸੇਖਾ ਕਲਾਂ ਦੇ ਪ੍ਰਧਾਨ ਹਵਾਲਦਾਰ ਸੁਖਦੇਵ ਸਿੰਘ, ਸਾਬਕਾ ਸੈਨਿਕ ਵੈੱਲਫੇਅਰ ਸੁਸਾਇਟੀ ਰਜਿ: ਮਾਣੂੰਕੇ ਦੇ ਪ੍ਰਧਾਨ ਕੈਪਟਨ ਸੁਰਜੀਤ ਸਿੰਘ ਤੇ ਹਵਾਲਦਾਰ ਲਾਲ ਸਿੰਘ ਨੇ ਭਾਗ ਲਿਆ |ਕੈਪਟਨ ਸੁਭਾਸ਼ ਚੰਦਰ ਸ਼ਰਮਾ ਅਤੇ ਸੂਬੇਦਾਰ ਜਗਜੀਤ ਸਿੰਘ ਨੇ ਪਿਛਲੀ ਮੀਟਿੰਗ ਦਾ ਵੇਰਵਾ ਪੇਸ਼ ਕੀਤਾ | ਕੈਪਟਨ ਬਿੱਕਰ ਸਿੰਘ, ਕੈਪਟਨ ਸੁਰਜੀਤ ਸਿੰਘ, ਸੂਬੇਦਾਰ ਮੇਜਰ ਹਰਦੀਪ ਸਿੰਘ ਗਿੱਲ, ਕੈਪਟਨ ਪ੍ਰਤਾਪ ਸਿੰਘ, ਸੂਬੇਦਾਰ ਬਲਦੇਵ ਸਿੰਘ ਤੇ ਹਵਾਲਦਾਰ ਸੁਖਦੇਵ ਸਿੰਘ, ਸੂਬੇਦਾਰ ਮੇਜਰ ਤਰਸੇਮ ਸਿੰਘ ਨੇ ਸਾਬਕਾ ਸੈਨਿਕਾਂ ਦੇ ਹਿਤ ਲਈ ਬਹੁਤ ਹੀ ਵਧੀਆ ਸੁਝਾਅ ਦਿੱਤੇ | ਕੈਪਟਨ ਬਿੱਕਰ ਸਿੰਘ ਨੈਸ਼ਨਲ ਮੀਤ ਪ੍ਰਧਾਨ ਵੈਟਰਨਸ ਵੈੱਲਫੇਅਰ ਆਰਗਨਾਈਜ਼ੇਸ਼ਨ ਇੰਡੀਆ ਰਜਿ: ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਮਾਰਕੀਟ ਨੇੜੇ ਬੱਸ ਸਟੈਂਡ ਮੋਗਾ ਵਿਖੇ ਸਥਾਪਿਤ ਸ਼ਹੀਦ-ਏ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਬੁੱਤ ਅਤੇ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਜੀ ਦੇ ਬੁੱਤ ਦੀ ਦੇਖਭਾਲ ਹੋਰ ਬਿਹਤਰ ਬਨਾਈ ਜਾਵੇ |ਉਨ੍ਹਾਂ ਦੱਸਿਆ ਕਿ ਸਾਬਕਾ ਸੈਨਿਕ ਸੰਗਠਨਾਂ ਵਲੋਂ ਡਿਫੈਂਸ ਪੈਨਸ਼ਨਰਾਂ ਦੇ ਹਿਤ ਲਈ ਪ੍ਰਾਪਤ ਸੁਝਾਅ ਤੇ ਅਮਲ ਕਰਨ ਲਈ ਜਲਦ ਸਬੰਧਿਤ ਅਫ਼ਸਰਾਂ ਨਾਲ ਸੰਪਰਕ ਕੀਤਾ ਜਾਵੇਗਾ | ਪਿਛਲੇ ਦਿਨੀਂ ਸੈਨਾ ਦੇ ਉੱਚ ਅਫ਼ਸਰਾਂਨ ਨੂੰ ਸਾਬਕਾ ਸੈਨਿਕਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ ਜਾਵੇਗਾ |